ਅਲਕਾਇਦਾ ਦੀ ਯਮਨ ਸ਼ਾਖਾ ਦੇ ਨੇਤਾ ਖਾਲਿਦ ਬਤਰਾਫੀ ਦੀ ਮੌਤ, ਅਮਰੀਕਾ ਨੇ ਰੱਖਿਆ ਸੀ 50 ਲੱਖ ਡਾਲਰ ਦਾ ਇਨਾਮ

Monday, Mar 11, 2024 - 04:30 PM (IST)

ਸਨਾ (ਭਾਸ਼ਾ)- ਯਮਨ ਦੀ ਅਲ-ਕਾਇਦਾ ਸ਼ਾਖਾ ਦੇ ਨੇਤਾ ਖਾਲਿਦ ਅਲ-ਬਤਰਫੀ ਦੀ ਮੌਤ ਹੋ ਗਈ ਹੈ। ਅੱਤਵਾਦੀ ਸਮੂਹ ਨੇ ਐਤਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਅਮਰੀਕਾ ਸਰਕਾਰ ਨੇ ਅਰਬ ਪ੍ਰਾਇਦੀਪ (ਏਕਿਊਏਪੀ) ਸਮੂਹ ਦੀ ਅਗਵਾਈ ਕਰਨ ਵਾਲੇ ਖਾਲਿਦ ਅਲ-ਬਤਰਫੀ 'ਤੇ 50 ਲੱਖ ਡਾਲਰ ਦਾ ਇਨਾਮ ਰੱਖਿਆ ਕੀਤਾ ਸੀ। ਏਕਿਊਏਪੀ ਨੂੰ ਉਸ ਦੇ ਸੰਸਥਾਪਕ ਓਸਾਮਾ ਬਿਨ ਲਾਦੇਨ ਦੇ ਕਤਲ ਦੇ ਬਾਅਦ ਵੀ ਸਰਗਰਮ ਕੱਟੜਪੰਥੀ ਸਮੂਹ ਦੀ ਸਭ ਤੋਂ ਖ਼ਤਰਨਾਕ ਸ਼ਾਖਾ ਮੰਨਿਆ ਜਾ ਰਿਹਾ ਹੈ। ਅਲ-ਕਾਇਦਾ ਨੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਅਲ-ਬਤਰਫੀ ਨੂੰ ਅਲ-ਕਾਇਦਾ ਦੇ ਕਾਲੇ ਅਤੇ ਚਿੱਟੇ ਝੰਡੇ ਵਿਚ ਲਪੇਟਿਆ ਦਿਖਾਇਆ ਗਿਆ ਹੈ।

ਇਹ ਵੀ ਪੜ੍ਹੋ: ਹਾਦਸਾਗ੍ਰਸਤ ਹੋ ਕੇ ਡਿੱਗਦੇ ਹੀ ਜਹਾਜ਼ ਨੂੰ ਲੱਗੀ ਅੱਗ, ਜ਼ਿੰਦਾ ਸੜ ਗਏ ਇਕ ਬੱਚੇ ਸਣੇ 5 ਲੋਕ

ਵੀਡੀਓ ਵਿਚ ਬਤਰਫੀ ਦੀ ਮੌਤ ਦੇ ਕਾਰਨ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਉਸ ਦੇ ਮੂੰਹ 'ਤੇ ਸੱਟ ਦਾ ਕੋਈ ਸਪਸ਼ਟ ਨਿਸ਼ਾਨ ਨਜ਼ਰ ਨਹੀਂ ਆਇਆ। ਅਜਿਹਾ ਮੰਨਿਆ ਜਾਂਦਾ ਹੈ ਕਿ ਅਲ-ਬਤਰਫੀ ਦੀ ਉਮਰ 40 ਸਾਲ ਦੇ ਕਰੀਬ ਸੀ। 'ਐੱਸ.ਆਈ.ਟੀ.ਈ. ਇੰਟੈਲੀਜੈਂਸ ਗਰੁੱਪ' ਮੁਤਾਬਕ ਅੱਤਵਾਦੀਆਂ ਨੇ ਵੀਡੀਓ ਜਾਰੀ ਕਰਕੇ ਬਤਰਫੀ ਦੀ ਮੌਤ ਦੀ ਜਾਣਕਾਰੀ ਦਿੱਤੀ। ਸੰਗਠਨ ਨੇ ਇਹ ਐਲ਼ਾਨ ਰਮਜ਼ਾਨ ਦੀ ਪੂਰਬਲੀ ਸ਼ਾਮ 'ਤੇ ਕੀਤਾ ਸੀ। ਯਮਨ ਵਿੱਚ ਸੋਮਵਾਰ ਤੋਂ ਮੁਸਲਮਾਨਾਂ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ ਹੈ। ਉਸਨੇ ਐਲਾਨ ਕੀਤੀ ਕਿ ਹੁਣ ਸਾਦ ਬਿਨ ਅਤੇਫ ਅਲ-ਅਵਲਾਕੀ ਉਸ ਦਾ ਨੇਤਾ ਹੋਵੇਗਾ। ਅਮਰੀਕਾ ਨੇ ਅਵਲਾਕੀ 'ਤੇ 60 ਲੱਖ ਡਾਲਰ ਦਾ ਇਨਾਮ ਰੱਖਿਆ ਹੈ। ਅਮਰੀਕਾ ਨੇ ਕਿਹਾ ਕਿ ਅਵਲਾਕੀ ਨੇ "ਜਨਤਕ ਤੌਰ 'ਤੇ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵਿਰੁੱਧ ਹਮਲਿਆਂ ਦੀ ਮੰਗ ਕੀਤੀ ਹੈ"।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਹੈਦਰਾਬਾਦ ਦੀ ਔਰਤ ਦਾ 'ਕਤਲ', ਕੂੜੇਦਾਨ 'ਚੋਂ ਮਿਲੀ ਲਾਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News