ਪਾਕਿਸਤਾਨ ’ਚ ਟਰੇਨ ਹਾਦਸੇ ’ਚ ਮਰਨ ਵਾਲਿਆਂ ਦੀ ਸੰਖਿਆ 65 ਹੋਈ, 100 ਤੋਂ ਜ਼ਿਆਦਾ ਜ਼ਖ਼ਮੀ
Tuesday, Jun 08, 2021 - 02:07 PM (IST)
ਇਸਲਾਮਾਬਦ (ਵਾਰਤਾ) : ਪਾਕਿਸਤਾਨ ਦੇ ਦੱਖਣੀ ਸੂਬੇ ਸਿੰਧ ਦੇ ਘੋਟਕੀ ਜ਼ਿਲ੍ਹੇ ਵਿਚ 2 ਯਾਤਰੀ ਟਰੇਨਾਂ ਵਿਚਾਲੇ ਹੋਈ ਟੱਕਰ ਵਿਚ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 65 ਹੋ ਗਈ ਹੈ ਅਤੇ 100 ਤੋਂ ਜ਼ਿਆਦਾ ਜ਼ਖ਼ਮੀ ਹਨ। ਸੁਕੂਰ ਦੇ ਕਮਿਸ਼ਨਰ ਸ਼ਫੀਕ ਅਹਿਮਦ ਮਹੇਸਰ ਨੇ ਮੰਗਲਵਾਰ ਨੂੰ ਦੱਸਿਆ ਕਿ ਬਚਾਅ ਟੀਮਾਂ ਨੇ ਟਰੇਨ ਦੇ ਹਾਦਸਾਗ੍ਰਸਤ ਡੱਬਿਆਂ ਵਿਚੋਂ ਕਈ ਲਾਸ਼ਾਂ ਕੱਢੀਆਂ ਹਨ, ਜਿਸ ਦੇ ਬਾਅਦ ਮ੍ਰਿਤਕਾਂ ਦੀ ਸੰਖਿਆ ਵੱਧ 65ਹੋ ਗਈ ਹਨ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਿਚ 100 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦਾ ਪਾਨੋ ਅਕੀਲ, ਘੋਟਕੀ ਅਤੇ ਮੀਰਪੁਰ ਮਾਥੇਲੋ ਦੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ਼ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ 15 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਧੋਖਾਧੜੀ ਦੇ ਦੋਸ਼ ’ਚ ਹੋਈ 7 ਸਾਲ ਦੀ ਸਜ਼ਾ
ਪਾਕਿਸਤਾਨ ਰੇਲਵੇ ਦੀ ਮਹਿਲਾ ਬੁਲਾਰਾ ਨਾਜੀਆ ਜਬੀਨ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਪੂਰਬੀ ਰਾਵਲਪਿੰਡੀ ਜ਼ਿਲ੍ਹੇ ਤੋਂ ਆ ਰਹੀ ਸਰ ਸਯਦ ਐਕਸਪ੍ਰੈਸ ਟਰੇਨ ਦੀ ਮਿਲਾਨ ਐਕਸਪ੍ਰੈਸ ਟਰੇਨ ਨਾਲ ਟੱਕਰ ਹੋ ਗਈ, ਜੋ ਪਹਿਲਾਂ ਤੋਂ ਹੀ ਪਟੜੀ ਤੋਂ ਉਤਰਨ ਕਾਰਨ ਉਸ ਟਰੈਕ ’ਤੇ ਮੌਜੂਦ ਸੀ। ਪਾਕਿਸਤਾਨ ਰੇਲਵੇ ਦੇ ਸੂਤਰਾਂ ਨੇ ਦੱਸਿਆ ਕਿ 2 ਟਰੇਨਾਂ ਦੇ ਘੱਟ ਤੋਂ ਘੱਟ 13 ਡੱਬੇ ਪਟੜੀ ਤੋਂ ਉਤਰ ਕੇ ਪਲਟ ਗਏ। ਹਾਦਸੇ ਵਿਚ 7 ਤੋਂ 8 ਡੱਬੇ ਪੂਰੀ ਤਰ੍ਹਾਂ ਨਸ਼ਟ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਵਿਸ਼ੇਸ਼ ਦਲ ਹੁਣ ਤੱਕ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕਰ ਰਿਹਾ ਹੈ, ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੇਲਵੇ ਟਰੈਕ ਅਤੇ ਸਿਗਨਲ ਸਿਸਟਮ ਵਿਚ ਕਈ ਸਮੱਸਿਆਵਾਂ ਕਾਰਨ ਸ਼ਹਿਦ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ: ਵਾਹਨ ਚਾਲਕ ਨੇ ਮੁਸਲਿਮ ਪਰਿਵਾਰ ਨੂੰ ਕੁਚਲਿਆ, 4 ਦੀ ਮੌਤ, PM ਟਰੂਡੋ ਨੇ ਕੀਤੀ ਹਮਲੇ ਦੀ ਨਿੰਦਾ
ਇਸ ਦੌਰਾਨ ਅਧਿਕਾਰੀਆਂ ਨੇ ਸੋਮਵਾਰ ਸਵੇਰ ਤੋਂ ਮੁਲਤਵੀ ਟਰੇਨ ਸੇਵਾ ਫਿਰ ਤੋਂ ਬਹਾਲ ਕਰ ਦਿਤੀ ਹੈ। ਜ਼ਿਰਕਯੋਗ ਹੈ ਕਿ ਸੋਮਵਾਰ ਤੜਕੇ ਕਰੀਬ 03:30 ਵਜੇ ਲਾਹੌਰ ਤੋਂ ਕਰਾਚੀ ਜਾ ਰਹੀ ਸਰ ਸਯਦ ਐਕਸਪ੍ਰੈਸ ਟਰੇਨ ਦੀ ਟੱਕਰ ਮਿਲਾਨ ਐਕਸਪ੍ਰੈਸ ਨਾਲ ਹੋ ਗਈ। ਮਿਲਾਨ ਐਕਸਪ੍ਰੈਸ ਕਰਾਚੀ ਤੋਂ ਸਰਗੋਧਾ ਜਾਣ ਦੌਰਾਨ ਪਟੜੀ ਤੋਂ ਉਤਰ ਕੇ ਦੂਜੀ ਪਟੜੀ ’ਤੇ ਚਲੀ ਗਈ ਸੀ।
ਇਹ ਵੀ ਪੜ੍ਹੋ: ਆਸਟ੍ਰੇਲੀਅਨ ਕ੍ਰਿਕਟਰ ਗਲੇਨ ਮੈਕਸਵੈੱਲ ਜਲਦ ਬਣੇਗਾ ‘ਭਾਰਤ ਦਾ ਜਵਾਈ’, ਇਸ ਭਾਰਤੀ ਕੁੜੀ ਨਾਲ ਹੈ ਰਿਸ਼ਤਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।