ਮੌਤ ਦੇ ਤਿੰਨ ਸਾਲ ਬਾਅਦ ਇਸ ਔਰਤ ਨੂੰ ਕਬਰ ਵਿਚੋਂ ਕੱਢਿਆ ਗਿਆ ਬਾਹਰ, ਜਾਣੋ ਕਿਉਂ (ਦੇਖੋ ਤਸਵੀਰਾਂ)

07/17/2017 3:34:30 PM

ਇੰਡੋਨੇਸ਼ੀਆ— ਜਿਸ ਔਰਤ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਾ ਰਹੀ ਹੈ ਉਸ ਦੀ ਮੌਤ ਅਪ੍ਰੈਲ 2014 ਵਿਚ ਹੋ ਗਈ ਸੀ, ਜਿਸ ਦੇ ਬਾਅਦ ਉਸ ਨੂੰ ਦਫਨਾ ਦਿੱਤਾ ਗਿਆ ਸੀ ਪਰ ਹੁਣ ਖਬਰ ਇਹ ਫੈਲਾਈ ਜਾ ਰਹੀ ਹੈ ਕਿ ਇਹ ਔਰਤ ਤਿੰਨ ਸਾਲ ਬਾਅਦ ਖੁੱਦ ਹੀ ਆਪਣੀ ਕਬਰ 'ਚੋਂ ਬਾਹਰ ਨਿਕਲ ਆਈ। ਇਸ ਔਰਤ ਦੀ ਚਮੜੀ ਗਲ ਚੁੱਕੀ ਹੈ ਅਤੇ ਸਰੀਰ 'ਤੇ ਮਾਸ ਵੀ ਨਹੀਂ ਹੈ। ਵਿਗਿਆਨਕ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਇਸ ਗੱਲ 'ਤੇ ਯਕੀਨ ਕਰਨਾ ਲਗਭਗ ਨਾਮੁਮਕਿਨ ਸੀ। ਹਾਲਾਂਕਿ ਇਹ ਸੱਚ ਹੈ ਕਿ ਇਹ ਉਹੀ ਔਰਤ ਹੈ ਜਿਸ ਦੀ ਮੌਤ ਤਿੰਨ ਸਾਲ ਪਹਿਲਾਂ ਹੋ ਗਈ ਸੀ ਪਰ ਇਹ ਗੱਲ ਝੂਠ ਹੈ ਕਿ ਔਰਤ ਖੁੱਦ ਆਪਣੀ ਕਬਰ ਵਿਚੋਂ ਬਾਹਰ ਨਿਕਲ ਆਈ ਹੈ।
ਇਹ ਮਾਮਲਾ ਇੰਡੋਨੇਸ਼ੀਆ ਦਾ ਹੈ। ਜਿਸ ਇਲਾਕੇ ਦੀ ਘਟਨਾ ਹੈ ਉਥੇ ਦੀ ਪ੍ਰਥਾ ਅਤੇ ਉਥੇ ਰਹਿਣ ਵਾਲੇ ਲੋਕਾਂ ਦਾ ਭਰੋਸਾ ਇਸ ਖਬਰ ਦਾ ਸਮਰਥਨ ਕਰਦਾ ਹੈ। ਸਥਾਨਕ ਵੈਬਸਾਈਟ ਨੇ ਇਸ ਮਾਮਲੇ ਦੀ ਖਬਰ ਨੂੰ ਪ੍ਰਮੁੱਖਤਾ ਨਾਲ ਜਗ੍ਹਾ ਦਿੱਤੀ ਹੈ ਪਰ ਜਦੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ ਉਦੋਂ ਸੱਚ ਕੁਝ ਹੋਰ ਹੀ ਨਿਕਲ ਕੇ ਆਇਆ। 
ਰਿਸਰਚ ਦੇ ਬਾਅਦ ਸਾਹਮਣੇ ਆਈ ਅਸਲੀਅਤ
ਇਥੇ ਦੱਖਣੀ ਸੁਲਾਵੇਸੀ ਟਾਪੂ ਦੇ ਤਾਨਾ ਤੋਰਾਜਾ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਵਿਚਾਲੇ ਮਾਨਤਾ ਹੈ ਕਿ ਮੌਤ ਅਸਥਾਈ ਨਹੀਂ ਸਗੋਂ ਇਕ ਲੰਬੀ ਪ੍ਰਕਿਰਿਆ ਹੈ। ਅਸਲ ਵਿਚ ਜਿਸ ਤਰ੍ਹਾਂ ਅਸੀਂ ਆਪਣੇ ਪੂਰਵਜਾਂ ਨੂੰ ਪਿੰਡ ਦਾਨ ਕਰਦੇ ਹਾਂ ਅਤੇ ਦੂਜੀ ਦੁਨੀਆਂ ਵਿਚ ਉਨ੍ਹਾਂ ਦੇ ਖਾਣ-ਪੀਣ ਦੀ ਵਿਵਸਥਾ ਕਰਦੇ ਹਾਂ। ਠੀਕ ਉਸੇ ਤਰ੍ਹਾਂ ਇੰਡੋਨੇਸ਼ੀਆ ਦੇ ਇਸ ਇਲਾਕੇ ਦੇ ਰਹਿਣ ਵਾਲੇ ਲੋਕ ਵੀ ਆਪਣੇ ਪੂਰਵਜਾਂ ਦੀ ਲਾਸ਼ ਨੂੰ ਕਬਰ ਵਿਚੋਂ ਬਾਹਰ ਕੱਢਦੇ ਹਨ, ਉਸ ਨੂੰ ਨਵੇਂ ਕੱਪੜੇ ਪਾਉਂਦੇ ਹਨ। ਪੂਜਾ-ਅਰਚਨਾ ਕਰਦੇ ਹਨ ਅਤੇ ਵਾਪਸ ਕਬਰ ਵਿਚ ਦਫਨਾ ਦਿੰਦੇ ਹਨ। 
ਇਸ ਔਰਤ ਦੇ ਮਾਮਲੇ ਵਿਚ ਵੀ ਅਜਿਹਾ ਹੀ ਹੋਇਆ। ਇਸ ਔਰਤ ਦੀ ਲਾਸ਼ ਨੂੰ ਵੀ ਇਸ ਪ੍ਰਥਾ ਦੇ ਤਹਿਤ ਉਸ ਦੇ ਪਰਿਵਾਰਕ ਮੈਂਬਰਾਂ ਨੇ ਖੁਦ ਉਸ ਦੀ ਕਬਰ ਵਿਚੋਂ ਉਸ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਨਵੇਂ ਕੱਪੜੇ ਪੁਆ ਕੇ ਪੂਜਾ-ਅਰਚਨਾ ਕਰ ਕੇ ਵਾਪਸ ਕਬਰ ਵਿਚ ਦਫਨਾ ਦਿੱਤਾ।


Related News