ਘਰ ''ਚ ਧੀ ਦੀ ਲਾਸ਼ ਨੂੰ ਕੁਤਰ ਗਏ ਚੂਹੇ, ਪਿਤਾ ਖਿਲਾਫ ਕਤਲ ਦਾ ਮਾਮਲਾ ਦਰਜ

Thursday, May 28, 2020 - 10:32 AM (IST)

ਘਰ ''ਚ ਧੀ ਦੀ ਲਾਸ਼ ਨੂੰ ਕੁਤਰ ਗਏ ਚੂਹੇ, ਪਿਤਾ ਖਿਲਾਫ ਕਤਲ ਦਾ ਮਾਮਲਾ ਦਰਜ

ਬ੍ਰਿਸਬੇਨ- ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਚਾਰ ਸਾਲਾ ਬੱਚੀ ਦੀ ਲਾਸ਼ ਉਸ ਦੇ ਘਰ ਤੋਂ ਬਰਾਮਦ ਹੋਈ ਹੈ, ਜਿਸ ਦੇ ਚਿਹਰੇ ਨੂੰ ਚੂਹਿਆ ਨੇ ਖਾ ਲਿਆ ਸੀ। ਇਸ ਮਾਮਲੇ ਨਾਲ ਪੂਰੇ ਸ਼ਹਿਰ ਵਿਚ ਹੜਕੰਪ ਮਚ ਗਿਆ ਹੈ ਤੇ ਪੁਲਸ ਨੇ ਬੱਚੀ ਦੇ ਪਿਤਾ ਨੂੰ ਹਿਰਾਸਤ ਵਿਚ ਲਿਆ ਹੈ ਤੇ ਉਸ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ। 

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਬੱਚੀ ਦੇ ਪਿਤਾ ਮਾਰਕ ਜੇਮਸ ਡਨ ਨੇ ਪੁਲਸ ਨੂੰ ਪੁੱਛ-ਪੜਤਾਲ ਵਿਚ ਦੱਸਿਆ ਕਿ ਸ਼ਨੀਵਾਰ ਦੀ ਸਵੇਰ ਉਨ੍ਹਾਂ ਨੇ ਆਪਣੀ ਧੀ ਨੂੰ ਮ੍ਰਿਤਕ ਹਾਲਤ ਵਿਚ ਦੇਖਿਆ ਸੀ ਪਰ ਇਸ ਦੇ ਬਾਅਦ ਵੀ ਉਨ੍ਹਾਂ ਡਾਕਟਰ ਦੀ ਕੋਈ ਮਦਦ ਨਹੀਂ ਲਈ ਤੇ ਨਾ ਹੀ ਐਮਰਜੈਂਸੀ ਸੇਵਾਵਾਂ ਨੂੰ ਮਦਦ ਲਈ ਫੋਨ ਕੀਤਾ।  ਹੈਰਾਨੀ ਦੀ ਗੱਲ ਹੈ ਕਿ ਮਾਰਕ ਜੇਮਜ਼ ਡਨ ਨੇ ਆਪਣੀ ਧੀ ਦੀ ਲਾਸ਼ ਦੀ ਪਰਵਾਹ ਨਾ ਕੀਤੀ। ਉਸ ਨੂੰ ਇਹ ਵੀ ਚਿੰਤਾ ਨਹੀਂ ਸੀ ਕਿ ਉਸ ਦੀ ਲਾਸ਼ ਪਈ-ਪਈ ਸੜ ਜਾਵੇਗੀ। ਇਸ ਘਟਨਾ ਦੇ ਬਾਅਦ ਪੂਰੇ ਬ੍ਰਿਸਬੇਨ ਵਿਚ ਸਨਸਨੀ ਫੈਲ ਗਈ, ਹੁਣ ਪੁਲਸ ਗਹਿਰਾਈ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਇਸ ਵਾਰਦਾਤ ਨਾਲ ਹਰ ਕੋਈ ਹੈਰਾਨ ਹੈ। ਆਸਟ੍ਰੇਲੀਆ ਦੀ ਪੁਲਸ ਨੇ ਮਾਰਕ ਜੈਮਸ ਡਨ ਖਿਲਾਫ ਕਈ ਧਾਰਾਵਾਂ ਵਿਚ ਮੁਕੱਦਮਾ ਦਰਜ ਕਰ ਲਿਆ ਹੈ, ਜਿਸ ਵਿਚ ਬੱਚੀ ਦੀ ਹੱਤਿਆ ਅਤੇ ਮਨੁੱਖੀ ਜੀਵਨ ਪ੍ਰਤੀ ਲਾਪਰਵਾਹੀ ਤੇ ਉਦਾਸੀਨਤਾ ਵੀ ਸ਼ਾਮਲ ਹੈ। ਪੁਲਸ ਮਾਰਕ ਜੇਮਸ ਡਨ ਨੂੰ ਜਲਦੀ ਹੀ ਕੋਰਟ ਵਿਚ ਪੇਸ਼ ਕਰੇਗੀ।  ਉੱਥੇ ਹੀ, ਆਸਟ੍ਰੇਲੀਆ ਦੇ ਬਾਲ ਸੁਰੱਖਿਆ ਮੰਤਰੀ ਨੇ ਬਿਆਨ ਵਿਚ ਕਿਹਾ ਕਿ ਇਸ ਤਰ੍ਹਾਂ ਨਾਲ ਬੱਚੀ ਦੀ ਮੌਤ ਕਿਸੇ ਤ੍ਰਾਸਦੀ ਤੋਂ ਘੱਟ ਨਹੀਂ ਹੈ। ਇਸ ਦਾ ਅਸਰ ਸਮਾਜ 'ਤੇ ਪਵੇਗਾ। ਇਸ ਘਟਨਾ ਨਾਲ ਗੁਆਂਢ ਦੇ ਲੋਕਾਂ ਵਿਚ ਵੀ ਦਹਿਸ਼ਤ ਫੈਲ ਗਈ ਹੈ। 
 


author

Lalita Mam

Content Editor

Related News