ਡਾਟਾ ਲੀਕ ਘਪਲਾ : ਫੇਸਬੁੱਕ ਨੇ ਪ੍ਰਬੰਧਨ ''ਚ ਕੀਤਾ ਫੇਰਬਦਲ
Thursday, May 10, 2018 - 12:36 AM (IST)

ਸਾਨ ਫ੍ਰਾਂਸਿਸਕੋ-ਡਾਟਾ ਲੀਕ ਮਾਮਲੇ 'ਚ ਘਿਰੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਆਪਣੇ ਪ੍ਰਬੰਧਨ 'ਚ ਫੇਰਬਦਲ ਦੀ ਪੁਸ਼ਟੀ ਕੀਤੀ ਹੈ। ਕੰਪਨੀ ਦੇ ਸਹਿ-ਸੰਸਥਾਪਕ ਮਾਰਕ ਜ਼ੁਕਰਬਰਗ ਫੇਸਬੁੱਕ ਦੇ ਮੁਖੀ ਬਣੇ ਰਹਿਣਗੇ। ਨਾਲ ਹੀ ਨੰਬਰ 2 ਦੀ ਭੂਮਿਕਾ 'ਚ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਸ਼ੇਰਿਲ ਸੈਂਡਬਰਗ ਰਹੇਗੀ। ਲੰਬੇ ਸਮੇਂ ਤੋਂ ਜ਼ੁਕਰਬਰਗ ਦੀ ਟੀਮ ਦਾ ਹਿੱਸਾ ਰਹੇ ਕ੍ਰਿਸ ਕਾਕਸ ਨੂੰ ਫੇਸਬੁੱਕ ਦੇ ਕੋਰ ਐਪਲੀਕੇਸ਼ਨਜ਼ ਦੇ ਨਾਲ-ਨਾਲ ਸਮਾਰਟਫੋਨ ਸੇਵਾਵਾਂ ਇੰਸਟਾਗ੍ਰਾਮ, ਵਟਸਐਪ ਤੇ ਮੈਸੰਜਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੰਪਨੀ ਨੇ ਇਸ ਦੀ ਪੁਸ਼ਟੀ ਕੀਤੀ। ਫੇਸਬੁੱਕ ਦੇ ਮੁੱਖ ਅਧਿਕਾਰੀਆਂ ਦੇ ਕੰਮਾਂ 'ਚ ਫੇਰਬਦਲ ਦੀ ਜਾਣਕਾਰੀ ਸਭ ਤੋਂ ਪਹਿਲਾਂ ਟੈਕਨਾਲੋਜੀ ਸਮਾਚਾਰ ਵੈੱਬਸਾਈਟ ਰੀਕੋਡ ਨੇ ਦਿੱਤੀ।