ਚੀਨ ''ਚ ਬਣਾਇਆ ਗਿਆ ਹੈ ਅਜਿਹਾ ਝੂਟਾ ਜਿਸ ਨੂੰ ਦੇਖਦੇ ਹੀ ਹਰ ਇਕ ਦੇ ਚਿਹਰੇ ''ਤੇ ਆਉਣ ਲੱਗ ਜਾਂਦੀਆਂ ਨੇ ਤਰੇਲੀਆਂ (ਵੀਡੀਓ)

09/19/2017 3:15:15 PM

ਚੋਂਗਕਿੰਗ— ਉਂਝ ਤਾਂ ਦੁਨੀਆ ਵਿਚ ਤਰ੍ਹਾਂ-ਤਰ੍ਹਾਂ ਦੇ ਖਤਰਨਾਕ ਝੂਟੇ ਮੌਜੂਦ ਹਨ ਪਰ ਚੀਨ ਵਿਚ ਬਣੇ ਇਸ ਝੂਟੇ ਨੂੰ ਦੇਖਦੇ ਹੀ ਹਰ ਕਿਸੇ ਦੇ ਚਿਹਰੇ 'ਤੇ ਤਰੇਲੀਆਂ ਆਉਣ ਲੱਗ ਜਾਂਦੀਆਂ ਹਨ। 
ਜ਼ਿਕਰਯੋਗ ਹੈ ਕਿ ਚੀਨ ਦੇ ਚੋਂਗਕਿੰਗ ਵਿਚ ਇਕ ਅਜਿਹਾ ਝੂਟਾ ਬਣਾਇਆ ਗਿਆ ਹੈ, ਜਿਸ ਨੂੰ ਦੇਖ ਕੇ ਜਾਂ ਫਿਰ ਲੈ ਕੇ ਤੁਹਾਨੂੰ ਦਿਨ ਵਿਚ ਹੀ ਤਾਰੇ ਨਜ਼ਰ ਆਉਣ ਲੱਗ ਜਾਣਗੇ । ਇਸ ਝੂਟੇ ਦੀ ਉਚਾਈ 300 ਮੀਟਰ (ਲੱਗਭਗ 1000 ਫੁੱਟ) ਹੈ ਜੋ ਚੱਟਾਨ ਦੇ ਕੰਡੇ ਬਣਾਇਆ ਗਿਆ ਹੈ । ਚੱਟਾਨ ਦੇ ਕੰਡੇ ਬਣੇ ਇਸ ਝੂਟੇ ਉੱਤੇ ਝੂਟਾ ਲੈਣ ਦੀ ਹਿੰਮਤ ਵੱਡੇ-ਵੱਡੇ ਨਹੀਂ ਜੁਟਾ ਪਾਉਂਦੇ ਪਰ ਜਿਥੇ ਇਸ ਝੂਟੇ ਨੂੰ ਦੇਖ ਕੇ ਲੋਕਾਂ ਦੇ ਸਾਹ ਫੁੱਲ ਜਾਂਦੇ ਹਨ, ਉਥੇ ਹੀ ਝੂਟਾ ਲੈਣ ਵਾਲਿਆਂ ਦੀ ਸੇਫਟੀ ਨੂੰ ਪੂਰੀ ਤਰ੍ਹਾਂ ਨਾਲ ਧਿਆਨ ਵਿਚ ਰੱਖਿਆ ਜਾਂਦਾ ਹੈ।

 


Related News