ਚੀਨ ਦੇ ਇਸ ਬਾਜ਼ਾਰ ਤੋਂ ਆਇਆ ਖਤਰਨਾਕ ਵਾਇਰਸ

01/22/2020 8:23:51 PM

ਸ਼ੰਘਾਈ (ਏ.ਐਫ.ਪੀ.)- ਚੀਨ ਦੇ ਖੁਰਾਕ ਬਾਜ਼ਾਰ, ਜਿਥੇ ਸਭ ਤੋਂ ਪਹਿਲਾਂ ਜਾਨਲੇਵਾ ਵਾਇਰਸ ਸਾਹਮਣੇ ਆਇਆ, ਉਥੇ ਭੇਡ਼ੀਏ ਦੇ ਬੱਚੇ ਤੋਂ ਲੈ ਕੇ ਕਸਤੂਰੀ ਬਿਲਾਵ ਵਰਗੇ ਕਈ ਅਜਿਹੇ ਜੀਵ ਹਨ, ਜਿਸ ਦਾ ਸਬੰਧ ਪਿਛਲੀ ਮਹਾਮਾਰੀਆਂ ਤੋਂ ਹੋ ਰਿਹਾ ਹੈ। ਚੀਨੀ ਮੀਡੀਆ ਮੁਤਾਬਕ ਵੁਹਾਨ ਦੇ ਹੁਆਨਾਨ ਸੀਫੂਡ ਬਾਜ਼ਾਰ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ, ਜਿਸ ਬਾਰੇ ਚੀਨੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਜਿਸ ਵਾਇਰਸ ਨਾਲ ਅਜੇ ਤੱਕ 9 ਲੋਕ ਮਾਰੇ ਜਾ ਚੁੱਕੇ ਹਨ ਅਤੇ ਸੈਂਕੜੇ ਪ੍ਰਭਾਵਿਤ ਹਨ, ਅੰਦਾਜ਼ਾ ਹੈ ਕਿ ਉਹ ਇਸੇ ਖੁਰਾਕ ਬਾਜ਼ਾਰ ਵਿਚ ਵੇਚੇ ਗਏ ਇਕ ਜੰਗਲੀ ਜਾਨਵਰ ਤੋਂ ਫੈਲਿਆ।

ਇਸ ਤੋਂ ਪਹਿਲਾਂ ਫੈਲੀ ਜਾਨਲੇਵਾ ਮਹਾਮਾਰੀਆਂ ਦਾ ਕਾਰਣ ਵੀ ਜੰਗਲੀ ਜਾਨਵਰ ਹੀ ਸਨ। ਗੰਭੀਰ ਤੇਜ਼ ਸਾਹ ਸਿੰਡਰੋਮ (ਸਾਰਸ) ਚੀਨ ਵਿਚ ਕਸਤੂਰੀ ਬਿਲਾਵ ਖਾਣ ਨਾਲ ਸਬੰਧਿਤ ਸੀ। ਤਾਜ਼ਾ ਵਾਇਰਸ ਦੇ ਕਹਿਰ ਨਾਲ ਚੀਨੀ ਅਧਿਕਾਰੀਆਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿ ਉਨ੍ਹਾਂ ਨੇ ਵਣਜੀਵ ਤਸਕਰੀ ਦੀ ਨਿਗਰਾਨੀ ਵਿਚ ਢਿੱਲ ਵਰਤੀ। ਇੰਟਰਨੈੱਟ 'ਤੇ ਮੁਹੱਈਆ ਇਸ ਖੁਰਾਕ ਬਾਜ਼ਾਰ ਦੀ ਇਕ ਮੁੱਲ ਸੂਚੀ ਦੇ ਮੁਤਾਬਕ ਇਥੇ ਜੀਵਤ ਲੋਮੜੀ, ਮਗਰਮੱਛ, ਭੇੜੀਆ, ਸਲਾਮੈਂਡਰ, ਸੱਪ, ਚੂਹੇ, ਮੋਰ, ਸਾਹੀ ਅਤੇ ਊਂਟ ਦੇ ਮਾਸ ਸਣੇ 112 ਆਈਟਮ ਮੁਹੱਈਆ ਹਨ।

ਵੈਂਡਰ ਦੇ ਬੋਰਡਾਂ 'ਤੇ ਲਿਖਿਆ ਹੈ, ਤਾਜ਼ਾ ਕੱਟਿਆ ਹੋਇਆ, ਜਮਿਆ ਹੋਇਆ ਅਤੇ ਤੁਹਾਡੇ ਦਰਵਾਜ਼ੇ ਤੱਕ, ਜੰਗਲੀ ਜੀਵ ਸਾਰਿਆਂ ਲਈ। ਹਾਲਾਂਕਿ ਏ.ਐਫ.ਪੀ. ਨੇ ਕਿਹਾ ਕਿ ਇਸ ਮੁੱਲ ਸੂਚੀ ਦੀ ਅਸਲੀਅਤ ਬਾਰੇ ਨਹੀਂ ਦੱਸਿਆ ਗਿਆ। ਚੀਨ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਡਾਇਰੈਕਟਰ ਗਾਓ ਫੂ ਨੇ ਬੀਜਿੰਗ ਵਿਚ ਬੁੱਧਵਾਰ ਨੂੰ ਕਿਹਾ ਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੰਭਵ ਹੈ ਕਿ ਇਹ ਵਾਇਰਸ ਸੀਫੂਡ ਮਾਰਕੀਟ ਵਿਚ ਜੰਗਲਾ ਜਾਨਵਰ ਤੋਂ ਆਇਆ ਹੈ। ਚੀਨ ਵਿਚ ਕਈ ਜੰਗਲੀ ਜਾਨਵਰਾਂ ਦੇ ਵਪਾਰ 'ਤੇ ਪਾਬੰਦੀ ਹੈ ਅਤੇ ਇਸ ਦੇ ਲਈ ਵਿਸ਼ੇਸ਼ ਲਾਇਸੈਂਸ ਲੈਣਾ ਪੈਂਦਾ ਹੈ, ਪਰ ਨਿਯਮ ਢਿੱਲੇ ਹਨ।

ਚੀਨ ਵਿਚ ਸਾਰਸ ਵਰਗੇ ਨਵੇਂ ਵਿਸ਼ਾਣੂੰ ਦੀ ਲਪੇਟ ਵਿਚ ਆਉਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਬੁੱਧਵਾਰ ਨੂੰ 9 ਹੋ ਗਈ ਜਦੋਂ ਕਿ ਇਨਫੈਕਸ਼ਨ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋਇਆ ਹੈ ਅਤੇ ਹੁਣ ਤੱਕ ਦੇਸ਼ ਵਿਚ ਇਸ ਦੇ ਤਕਰੀਬਨ 440 ਮਾਮਲੇ ਸਾਹਮਣੇ ਆ ਚੁੱਕੇ ਹਨ। ਚੀਨ ਦੇ ਵੁਹਾਨ ਸ਼ਹਿਰ ਵਿਚ ਇਸ ਨਾਲ ਜੁੜੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇਕ ਕਰੋੜ ਤੋਂ ਜ਼ਿਾਦਾ ਦੀ ਆਬਾਦੀ ਵਾਲਾ ਵੂਹਾਨ ਇਕ ਪ੍ਰਮੁੱਖ ਪਰਿਵਹਨ ਕੇਂਦਰ ਹੈ। ਸਾਰਸ ਬਾਰੇ ਵਿਚ ਵੀ ਪਾਇਆ ਗਿਆ ਸੀ ਕਿ ਇਹ ਚੀਨ ਦੇ ਵਣ ਜੀਵ ਬਾਜ਼ਾਰ ਵਿਚ ਮੁਹੱਈਆ ਕਸਤੂਰੀ ਬਿਲਾਵ ਵਿਚ ਪਾਇਆ ਗਿਆ ਸੀ। ਬਹੁਤ ਸਾਰੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਚਮਗਾਦੜਾਂ ਨੇ ਬਿੱਲੀ ਵਰਗੇ ਜੀਵਾਂ ਨੂੰ ਇਸ ਤੋਂ ਇਨਫੈਕਟਿਡ ਕੀਤਾ ਅਤੇ ਫਿਰ ਇਨਸਾਨਾਂ ਵਲੋਂ ਇਨ੍ਹਾਂ ਬਿੱਲੀਆਂ ਨੂੰ ਖਾਣ ਨਾਲ ਇਹ ਇਨਸਾਨਾਂ ਵਿਚ ਫੈਲਿਆ।


Sunny Mehra

Content Editor

Related News