ਰੋਜ਼ਾਨਾ ਕਾਰੋਬਾਰੀ ਯਾਤਰਾ ਨਾਲ ਵਧ ਸਕਦੀ ਹੈ ਨੀਂਦ ਦੀ ਸਮੱਸਿਆ : ਅਧਿਐਨ
Tuesday, Jan 09, 2018 - 03:01 PM (IST)

ਨਿਊਯਾਰਕ (ਭਾਸ਼ਾ)— ਕਾਰੋਬਾਰ ਦੇ ਮਕਸਦ ਨਾਲ ਅਕਸਰ ਯਾਤਰਾ 'ਤੇ ਜਾਣ ਵਾਲੇ ਲੋਕਾਂ 'ਚ ਚਿੰਤਾ ਅਤੇ ਤਣਾਅ ਦੇ ਖਤਰੇ ਵਧ ਸਕਦੇ ਹਨ। ਇਕ ਨਵੇਂ ਅਧਿਐਨ ਮੁਤਾਬਕ ਅਜਿਹੇ ਲੋਕਾਂ ਨੂੰ ਸਿਗਰਟਨੋਸ਼ੀ ਦੀ ਆਦਤ ਪੈ ਸਕਦੀ ਹੈ, ਉਹ ਸੁਸਤ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਆ ਸਕਦੀ ਹੈ। ਖੋਜਕਰਤਾਵਾਂ ਨੇ ਦੇਖਿਆ ਕਿ ਲੋਕਾਂ ਦਾ ਕਾਰੋਬਾਰੀ ਯਾਤਰਾ ਕਰਨ ਨਾਲ ਸ਼ਰਾਬ 'ਤੇ ਨਿਰਭਰਤਾ ਵਧ ਜਾਣ ਸੰਬੰਧੀ ਲੱਛਣ ਦੇਖੇ ਗਏ ਹਨ।
ਖੋਜਕਰਤਾਵਾਂ ਨੇ ਦੱਸਿਆ ਕਿ ਕਾਰੋਬਾਰੀ ਯਾਤਰਾ ਦੌਰਾਨ ਘਰ ਤੋਂ ਜ਼ਿਆਦਾ ਦਿਨ ਦੂਰ ਰਹਿਣ ਕਾਰਨ ਖਰਾਬ ਵਤੀਰਾ ਅਤੇ ਮਾਨਸਿਕਤੀ 'ਤੇ ਪੈਣ ਵਾਲੇ ਉਲਟ ਪ੍ਰਭਾਵ ਕਾਫੀ ਵਧ ਜਾਂਦੇ ਹਨ। ਇਹ ਆਪਣੀ ਤਰ੍ਹਾਂ ਦਾ ਪਹਿਲਾ ਅਧਿਐਨ ਹੈ, ਜਿਸ ਵਿਚ ਕਾਰੋਬਾਰੀ ਯਾਤਰਾ ਦੇ ਚੱਲਦੇ ਗੈਰ-ਛੂਤਕਾਰੀ ਰੋਗਾਂ ਦੇ ਖਤਰਿਆਂ ਬਾਰੇ ਦੱਸਿਆ ਗਿਆ ਹੈ।