ਵੱਡੀ ਖ਼ਬਰ : ਸਿਲੰਡਰ ''ਚ ਧਮਾਕਾ, 2 ਵਿਦਿਆਰਥੀਆਂ ਦੀ ਮੌਤ, 19 ਹੋਰ ਜ਼ਖਮੀ
Wednesday, Jul 02, 2025 - 03:14 PM (IST)

ਲਿਆਕਤਪੁਰ [ਪਾਕਿਸਤਾਨ] (ਏਐਨਆਈ): ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਅਹਿਮਦਪੁਰ ਪੂਰਬ ਵਿੱਚ ਇੱਕ ਕਾਲਜ ਵੈਨ ਵਿੱਚ ਤਰਲ ਪੈਟਰੋਲੀਅਮ ਗੈਸ (ਐਲ.ਪੀ.ਜੀ) ਸਿਲੰਡਰ ਫੱਟ ਗਿਆ। ਸਿਲੰਡਰ ਫਟਣ ਕਾਰਨ ਦੋ ਕਾਲਜ ਵਿਦਿਆਰਥਣਾਂ ਦੀ ਮੌਤ ਹੋ ਗਈ ਅਤੇ 19 ਹੋਰ ਜ਼ਖਮੀ ਹੋ ਗਏ। ਏ.ਆਰ.ਵਾਈ ਨਿਊਜ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਇਹ ਘਟਨਾ ਲਿਆਕਤਪੁਰ ਖੇਤਰ ਵਿੱਚ ਵਾਪਰੀ, ਜਦੋਂ ਵੈਨ ਤਿੰਨ ਵੱਖ-ਵੱਖ ਨਿੱਜੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਵਾਪਸ ਲਿਜਾ ਰਹੀ ਸੀ। ਸਮਾਚਾਰ ਏਜੰਸੀ ਅਨੁਸਾਰ ਬਚਾਅ ਟੀਮਾਂ ਨੇ ਤੁਰੰਤ ਘਟਨਾ ਸਥਾਨ 'ਤੇ ਪਹੁੰਚੀਆਂ ਅਤੇ ਉਨ੍ਹਾਂ ਨੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ। ਪੀੜਤਾਂ ਵਿੱਚੋਂ 19 ਸਾਲਾ ਤਇਬਾ ਅੱਬਾਸ ਅਤੇ 17 ਸਾਲਾ ਉਜਾਲਾ ਨੇ ਬਾਅਦ ਵਿੱਚ ਆਪਣੀ ਸੱਟਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਮੁਲਤਾਨ ਦੇ ਨਿਸ਼ਤਾਰ ਹਸਪਤਾਲ ਦੇ ਬਰਨ ਯੂਨਿਟ ਵਿੱਚ ਚਾਰ ਹੋਰ ਵਿਦਿਆਰਥੀ ਗੰਭੀਰ ਹਾਲਤ ਵਿੱਚ ਹਨ।
ਪੁਲਸ ਨੇ ਸਦਰ ਪੁਲਸ ਸਟੇਸ਼ਨ ਵਿੱਚ ਅੱਤਵਾਦ ਵਿਰੋਧੀ ਐਕਟ (ਏ.ਟੀ.ਏ) ਦੀ ਧਾਰਾ 7 ਤਹਿਤ ਅੱਤਵਾਦ ਦਾ ਮਾਮਲਾ ਦਰਜ ਕੀਤਾ ਹੈ। ਤਿੰਨ ਵੱਖ-ਵੱਖ ਨਿੱਜੀ ਕਾਲਜਾਂ ਦੇ ਪ੍ਰਿੰਸੀਪਲਾਂ, ਪ੍ਰਸ਼ਾਸਨਿਕ ਸਟਾਫ਼, ਵੈਨ ਮਾਲਕ ਅਤੇ ਸਬੰਧਤ ਡਰਾਈਵਰ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ। ਐਫ.ਆਈ.ਆਰ ਅਨੁਸਾਰ ਦੋਸ਼ੀ ਵਿਅਕਤੀਆਂ ਦੇ ਸਮੂਹ ਨੇ ਪੈਸੇ ਬਚਾਉਣ ਲਈ ਇੱਕ ਮਾੜੀ ਦੇਖਭਾਲ ਵਾਲੀ ਐਲ.ਪੀ.ਜੀ ਗੱਡੀ ਦੀ ਚੋਣ ਕੀਤੀ, ਜਿਸ ਨਾਲ ਵਿਦਿਆਰਥੀਆਂ ਦੀ ਸੁਰੱਖਿਆ ਖ਼ਤਰੇ ਵਿਚ ਪੈ ਗਈ। ਪੁਲਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।