ਚੱਕਰਵਾਤੀ ਤੂਫ਼ਾਨ ਬਿਪਰਜੋਏ: ਪਾਕਿ ਅਧਿਕਾਰੀਆਂ ਨੇ ਸਿੰਧ ਦੇ ਨੀਵੇਂ ਇਲਾਕਿਆਂ ਤੋਂ ਲੋਕਾਂ ਨੂੰ ਕੱਢਣਾ ਕੀਤਾ ਸ਼ੁਰੂ
Monday, Jun 12, 2023 - 03:19 PM (IST)
ਕਰਾਚੀ (ਭਾਸ਼ਾ)- ਪਾਕਿਸਤਾਨੀ ਅਧਿਕਾਰੀਆਂ ਨੇ ਚੱਕਰਵਾਤੀ ਤੂਫ਼ਾਨ ਬਿਪਰਜੋਏ ਦੇ ਮੱਦੇਨਜ਼ਰ ਦੱਖਣੀ ਸਿੰਧ ਸੂਬੇ ਦੇ ਨੀਵੇਂ ਤੱਟੀ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਚੱਕਰਵਾਤੀ ਤੂਫਾਨ ਦੇ ਹੋਰ ਮਜ਼ਬੂਤ ਹੋਣ ਅਤੇ ਇਸ ਦੇ ਪ੍ਰਭਾਵ ਨਾਲ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੇ ਆਸਾਰ ਹਨ। ਸਾਰੇ ਸਬੰਧਤ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਹੁਕਮ ਦਿੱਤੇ ਗਏ ਹਨ। ਅਰਬ ਸਾਗਰ 'ਤੇ ਬਣਿਆ ਇਹ ਚੱਕਰਵਾਤ ਐਤਵਾਰ ਨੂੰ ਬਹੁਤ ਹੀ ਗੰਭੀਰ ਚੱਕਰਵਾਤੀ ਤੂਫਾਨ 'ਚ ਬਦਲ ਗਿਆ।
ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਸਿੰਧ ਦੇ ਦੱਖਣੀ ਅਤੇ ਦੱਖਣ-ਪੂਰਬੀ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪਾਕਿਸਤਾਨ ਦੇ ਮੌਸਮ ਵਿਭਾਗ ਨੇ ਐਤਵਾਰ ਨੂੰ ਕਿਹਾ ਕਿ ਚੱਕਰਵਾਤੀ ਪ੍ਰਣਾਲੀ ਕਰਾਚੀ ਤੋਂ 690 ਕਿਲੋਮੀਟਰ ਦੱਖਣ ਵਿੱਚ ਸਥਿਤ ਹੈ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਧਿਕਾਰੀਆਂ ਨੇ ਸਿੰਧ ਦੇ ਨੀਵੇਂ ਤੱਟੀ ਇਲਾਕਿਆਂ ਤੋਂ ਲੋਕਾਂ ਨੂੰ ਕੱਢ ਕੇ ਸਰਕਾਰੀ ਸਕੂਲਾਂ ਅਤੇ ਦਫ਼ਤਰਾਂ ਵਿੱਚ ਪਹੁੰਚਾਇਆ ਹੈ। ਚੱਕਰਵਾਤੀ ਤੂਫਾਨ ਦੇ ਪਾਕਿਸਤਾਨ ਦੇ ਕੇਟੀ ਬੰਦਾਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਕੇਟੀ ਬੰਦਾਰ ਸਿੰਧ ਦੀ ਸਭ ਤੋਂ ਪੁਰਾਣੀ ਬੰਦਰਗਾਹ ਹੈ।