ਬ੍ਰਿਟੇਨ ''ਚ ਸਾਈਬਰ ਅੱਤਵਾਦ, 19 ਸਟੇਸ਼ਨਾਂ ਦਾ ਵਾਈਫਾਈ ਹੈਕ

Friday, Sep 27, 2024 - 03:25 AM (IST)

ਬ੍ਰਿਟੇਨ ''ਚ ਸਾਈਬਰ ਅੱਤਵਾਦ, 19 ਸਟੇਸ਼ਨਾਂ ਦਾ ਵਾਈਫਾਈ ਹੈਕ

ਲੰਡਨ - ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੇ ਜਿਵੇਂ ਹੀ ਵਾਈ-ਫਾਈ ਲਾਗਇਨ ਕੀਤਾ, ਉਨ੍ਹਾਂ ਨੂੰ ਸੰਦੇਸ਼ ਮਿਲਿਆ ‘ਵੀ ਲਵ ਯੂ, ਯੂਰਪ ਅਤੇ ਅਸੀਂ ਅੱਤਵਾਦੀ ਹਮਲੇ ਦੀ ਸੂਚਨਾ ਦਿੰਦੇ ਹਾਂ। ਨੈੱਟਵਰਕ ਰੇਲ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ ਅਤੇ ਬ੍ਰਿਟਿਸ਼ ਟ੍ਰਾਂਸਪੋਰਟ ਪੁਲਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਬਰ ਹਮਲੇ ਦੀ ਮਾਰ ਹੇਠ ਆਏ 10 ਸਟੇਸ਼ਨ ਲੰਡਨ ਦੇ ਹਨ। ਇਨ੍ਹਾਂ ਵਿਚ ਲੰਡਨ ਈਸਟਨ, ਮਾਨਚੈਸਟਰ ਪਿਕਾਡਲੀ, ਲਿਵਰਪੂਲ ਲਾਈਮ ਸਟ੍ਰੀਟ, ਬਰਮਿੰਘਮ ਨਿਊ ਸਟ੍ਰੀਟ ਅਤੇ ਗਲਾਸਗੋ ਸੈਂਟਰ ਵੀ ਸ਼ਾਮਲ ਹਨ। ਵਾਈ-ਫਾਈ ਸਿਸਟਮ ਹੈਕ ਹੋਣ ਤੋਂ ਬਾਅਦ ਯਾਤਰੀ ਬਹੁਤ ਪ੍ਰੇਸ਼ਾਨ ਹੋ ਗਏ।


author

Inder Prajapati

Content Editor

Related News