ਚੀਨ ਵਿਚ ਫੜੇ ਗਏ 9 ਕੰਪਿਊਟਰ ਹੈਕਰਸ, ਫੈਲਾ ਰਹੇ ਸਨ ਵਾਇਰਸ

07/26/2017 4:43:27 PM

ਬੀਜਿੰਗ— ਚੀਨ ਵਿਚ ਪੁਲਸ ਨੇ ਹੈਕਿੰਗ ਦੇ ਦੋਸ਼ ਵਿਚ ਇਕ ਹੀ ਕੰਪਨੀ ਦੇ 9 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਦੋਸ਼ ਮੁਤਾਬਕ ਇਨ੍ਹਾਂ ਲੋਕਾਂ ਨੇ ਇਕ ਵਾਇਰਸ ਪ੍ਰੋਗਰਾਮ ਤਿਆਰ ਕੀਤਾ ਸੀ, ਜਿਸ ਦੀ ਚਪੇਟ ਵਿਚ ਬੀਤੇ ਇਕ ਸਾਲ ਤੋਂ ਚੀਨ ਤੋਂ ਬਾਹਰ 25 ਕਰੋੜ ਤੋਂ ਜ਼ਿਆਦਾ ਕੰਪਿਊਟਰ ਆ ਚੁੱਕੇ ਹਨ।
ਸੂਤਰਾਂ ਮੁਤਾਬਕ ਬੀਜਿੰਗ ਵਿਚ ਇਹ ਪਹਿਲਾ ਮਾਮਲਾ ਹੈ, ਜਿਸ ਵਿਚ ਦੇਸ਼ ਤੋਂ ਬਾਹਰ ਡਾਟਾ ਚੋਰੀ ਕਰਨ ਦੀ ਕੋਸ਼ਿਸ ਕਰਨ ਵਾਲਿਆਂ ਨੂੰ ਫੜਿਆ ਗਿਆ ਹੈ। ਵਰਨਣਯੋਗ ਹੈ ਕਿ ਅਮਰੀਕਾ ਅਤੇ ਯੂਰਪੀ ਸੰਘ ਲਗਾਤਾਰ ਚੀਨੀ ਹੈਕਰਸ 'ਤੇ ਵਿਦੇਸ਼ੀ ਕੰਪਨੀਆਂ ਦੇ ਡਾਟਾ ਚੁਰਾਉਣ ਦੇ ਦੋਸ਼ ਲਗਾਉਂਦੇ ਰਹੇ ਹਨ। ਉੱਥੇ ਚੀਨ ਹੁਣ ਤੱਕ ਅਜਿਹੇ ਦੋਸ਼ਾਂ ਨੂੰ ਮੰੰਨਣ ਤੋਂ ਇਨਕਾਰ ਕਰਦਾ ਰਿਹਾ ਹੈ। ਚੀਨ ਖੁਦ ਨੂੰ ਹੀ ਸਾਈਬਰ ਹਮਲੇ ਦਾ ਸ਼ਿਕਾਰ ਦੱਸਦਾ ਰਿਹਾ ਹੈ।
ਰਿਪੋਰਟ ਮੁਤਾਬਕ, ਬੀਜਿੰਗ ਦੀ ਇਸ ਕੰਪਨੀ ਨੇ 'ਫਾਇਰਬੌਲ' ਨਾਂ ਤੋਂ ਵਾਇਰਸ ਪ੍ਰੋਗਰਾਮ ਤਿਆਰ ਕੀਤਾ ਸੀ। ਇਸ ਨਾਲ ਚੀਨ ਦੇ ਬਾਹਰ ਪੂਰੀ ਦੁਨੀਆ ਦੇ 25 ਕਰੋੜ ਤੋਂ ਜ਼ਿਆਦਾ ਕੰਪਿਊਟਰ ਪ੍ਰਭਾਵਿਤ ਹੋਏ ਅਤੇ ਕੰਪਨੀ ਨੇ 8 ਕਰੋੜ ਯੁਆਨ (ਕਰੀਬ 76 ਕਰੋੜ ਰੁਪਏ) ਕਮਾਈ ਕੀਤੀ। ਹੇਦਿਯਾਨ ਸੂਬੇ ਦੀ ਪੁਲਸ ਨੇ ਦੱਸਿਆ,'ਹਿਰਾਸਤ ਵਿਚ ਲਏ ਗਏ 9 ਲੋਕ ਕੰਪਨੀ ਦੇ ਮਹੱਤਵਪੂਰਣ ਸਟਾਫ ਮੈਂਬਰ ਹਨ। ਇਹ ਸਾਰੇ ਜਵਾਨ ਹਨ ਅਤੇ ਆਈ. ਟੀ. ਖੇਤਰ ਨਾਲ ਜੁੜੇ ਹਨ।' ਪੁਲਸ ਨੂੰ ਇਨ੍ਹਾਂ ਦੁਆਰਾ ਬਣਾਏ ਗਏ ਵਾਇਰਸ ਦੇ ਬਾਰੇ ਵਿਚ ਹੇਦਿਯਾਨ ਦੇ ਹੀ ਇਕ ਇੰਟਰਨੈੱਟ ਯੂਜਰ ਨੇ 3 ਜੂਨ ਨੂੰ ਦੱਸਿਆ ਸੀ।


Related News