ਲੜਾਈ ਦੀ ਫਿਰਾਕ ''ਚ ਫਿਰਦੇ 9 ਨੌਜਵਾਨ ਪੁਲਸ ਨੇ ਕੀਤੇ ਕਾਬੂ, ਭਾਰੀ ਗਿਣਤੀ ''ਚ ਨਾਜਾਇਜ਼ ਅਸਲਾ ਵੀ ਬਰਾਮਦ

Monday, Jun 24, 2024 - 07:48 PM (IST)

ਅਜਨਾਲਾ (ਗੁਰਜੰਟ)- ਪੰਜਾਬ ਸਰਕਾਰ ਤੇ ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਤਸਕਰਾਂ ਅਤੇ ਗੁੰਡਾ ਅਨਸਰਾਂ ਨੂੰ ਨੱਥ ਪਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਅਜਨਾਲਾ ਪੁਲਸ ਨੇ 9 ਵਿਅਕਤੀਆਂ ਨੂੰ 3 ਪਿਸਤੌਲ, 3 ਰਿਵਾਲਵਰ ਤੇ 8 ਜ਼ਿੰਦਾ ਰੌਂਦਾਂ 32 ਬੋਰ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਥਾਣਾ ਅਜਨਾਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਹਿਮਾਂਸ਼ੂ ਭਗਤ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਕਿ ਆਕਾਸ਼ਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਨਜ਼ਦੀਕ ਸਾਈਂ ਬਾਬਾ ਮੰਦਰ, ਅਜਨਾਲਾ ਨੇ ਆਪਣੀ ਬਰਗਰ ਹੱਟ ਦੀ ਦੁਕਾਨ 'ਤੇ ਲੜਾਈ-ਝਗੜਾ ਕਰਨ ਲਈ ਬਾਹਰੋਂ ਕੁਝ ਨੌਜਵਾਨ ਮੰਗਵਾਏ ਹੋਏ ਹਨ, ਜਿਨਾਂ ਕੋਲ ਨਾਜਾਇਜ਼ ਅਸਲਾ, ਦਾਤਰ ਤੇ ਡਾਂਗਾ ਸੋਟੇ ਆਦਿ ਹਥਿਆਰ ਸਨ।

ਇਹ ਵੀ ਪੜ੍ਹੋ- 5 ਸਾਲ, 41 ਪੇਪਰ ਲੀਕ ਦੇ ਮਾਮਲੇ, ਸੰਸਦ 'ਚ ਗੂੰਜੇਗਾ ਮੁੱਦਾ, ਸਰਕਾਰ ਨੂੰ ਚੈਨ ਨਾਲ ਨਹੀਂ ਬੈਠਣ ਦੇਵੇਗੀ ਵਿਰੋਧੀ ਧਿਰ!

ਉਨ੍ਹਾਂ ਕਿਹਾ ਕਿ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਜਗ੍ਹਾ 'ਤੇ ਰੇਡ ਕੀਤੀ ਅਤੇ ਜਸ਼ਨਪ੍ਰੀਤ ਸਿੰਘ, ਹਰਮਨਦੀਪ ਸਿੰਘ, ਜਗਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਗੁਰਮੀਤ ਸਿੰਘ, ਸਾਹਿਬ ਸਿੰਘ, ਤਰਨਵੀਰ ਸਿੰਘ ਅਤੇ ਮਨਿੰਦਰ ਸਿੰਘ ਸਮੇਤ 8-10 ਹੋਰ ਅਣਪਛਾਤੇ ਵਿਅਕਤੀਆਂ ਨੂੰ ਕਾਬੂ ਕੀਤਾ, ਜਿਹੜੇ ਕਿ ਲੜਾਈ ਝਗੜਾ ਤੇ ਦੰਗਾ ਕਰਨ ਦੀ ਫਿਰਾਕ ਵਿਚ ਸਨ।

ਕਾਬੂ ਕੀਤੇ ਨੌਜਵਾਨਾਂ ਪਾਸੋਂ ਤਿੰਨ 32 ਬੋਰ ਨਜਾਇਜ਼ ਪਿਸਟਲ, ਇੱਕ 32 ਬੋਰ ਨਜਾਇਜ਼ ਰਿਵਾਲਵਰ ਅਤੇ 8 ਜਿੰਦਾ ਰੋਂਦ 32 ਬੋਰ ਬਰਾਮਦ ਹੋਏ। ਪੁਲਸ ਵੱਲੋਂ ਕਾਬੂ ਕੀਤੇ ਗਏ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਪੁੱਛਗਿਛ ਲਈ ਮਾਣਯੋਗ ਅਦਾਲਤ ਵੱਲੋਂ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- 'Elante Mall' 'ਚ ਪਲਟ ਗਈ Toy Train, ਝੂਟੇ ਲੈ ਰਹੇ ਬੱਚੇ ਦੀ ਹੋ ਗਈ ਦਰਦਨਾਕ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News