ਚੀਨ ਨੇ ਬਣਾਇਆ ਖਤਰਨਾਕ ਵਾਇਰਸ, 3 ਦਿਨਾਂ 'ਚ ਲੈ ਲਵੇਗਾ ਜਾਨ

05/28/2024 10:25:37 AM

ਬੀਜਿੰਗ- ਚੀਨ ਦੇ ਵਿਗਿਆਨੀਆਂ ਨੇ ਇੱਕ ਹੋਰ ਖਤਰਨਾਕ ਵਾਇਰਸ ਬਣਾਇਆ ਹੈ। ਇਹ ਵਾਇਰਸ ਤਿੰਨ ਦਿਨਾਂ ਵਿਚ ਕਿਸੇ ਵੀ ਮਨੁੱਖ ਜਾਨ ਲੈ ਸਕਦਾ ਹੈ। ਸਾਇੰਸ ਡਾਇਰੈਕਟ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਖੋਜ ਮੁਤਾਬਕ ਨਵਾਂ ਸਿੰਥੈਟਿਕ ਵਾਇਰਸ ਇਬੋਲਾ ਵਾਇਰਸ ਵਾਂਗ ਕੰਮ ਕਰਦਾ ਹੈ। ਖੋਜ ਨੇ ਦਿਖਾਇਆ ਹੈ ਕਿ ਚੀਨ ਦੇ ਹੇਬੇਈ ਮੈਡੀਕਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਬੋਲਾ ਵਾਇਰਸ ਦੇ ਹਿੱਸੇ ਲੈ ਕੇ ਇੱਕ ਨਵਾਂ ਵਾਇਰਸ ਬਣਾਇਆ ਹੈ। ਇਹ ਇਬੋਲਾ ਵਾਇਰਸ ਵਾਂਗ ਸਰੀਰ ਦੇ ਸੈੱਲਾਂ ਨੂੰ ਸੰਕਰਮਿਤ ਕਰ ਸਕਦਾ ਹੈ। 

ਇਸ ਪ੍ਰਯੋਗ ਵਿੱਚ ਵਿਗਿਆਨੀਆਂ ਨੇ 10 ਹੈਮਸਟਰਾਂ ਵਿੱਚ ਵਾਇਰਸ ਦਾ ਟੀਕਾ ਲਗਾਇਆ। ਟੀਕਾਕਰਣ ਦੇ ਤਿੰਨ ਦਿਨਾਂ ਦੇ ਅੰਦਰ ਹੈਮਸਟਰਾਂ ਵਿੱਚ ਬਿਮਾਰੀ ਦੇ ਲੱਛਣ ਦਿਖਾਈ ਦਿੱਤੇ। ਇਹ ਲੱਛਣ ਇਹ ਬਿਮਾਰੀ ਮਨੁੱਖਾਂ ਵਿੱਚ ਇਬੋਲਾ ਵਾਇਰਸ ਕਾਰਨ ਹੋਣ ਵਾਲੀ ਬਿਮਾਰੀ ਵਰਗੀ ਸੀ। ਹੈਮਸਟਰ ਦੇ ਸਰੀਰ ਕਮਜ਼ੋਰ ਹੋ ਗਏ ਅਤੇ ਸਰੀਰ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਤਿੰਨ ਦਿਨ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਹਾਜੀਆਂ ਲਈ ਖੁਸ਼ਖ਼ਬਰੀ, ਪਹਿਲੀ ਵਾਰ ਹਾਈ ਸਪੀਡ ਟ੍ਰੇਨ ਰਾਹੀਂ ਜੇਦਾਹ ਤੋਂ ਮੱਕਾ ਦੀ ਕਰਨਗੇ ਯਾਤਰਾ

ਇਸ ਤਰ੍ਹਾਂ ਬਣਾਇਆ ਖਤਰਨਾਕ ਵਾਇਰਸ 

ਈਬੋਲਾ ਖੋਜ ਲਈ ਬਹੁਤ ਸੁਰੱਖਿਅਤ ਲੈਬ (ਲੇਬਲ-4) ਦੀ ਲੋੜ ਹੁੰਦੀ ਹੈ। ਦੁਨੀਆ ਦੀਆਂ ਬਹੁਤੀਆਂ ਲੈਬਾਂ ਸਿਰਫ ਲੇਬਲ-2 ਦੇ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ। ਵਿਗਿਆਨੀਆਂ ਨੇ ਇੱਕ ਵਾਇਰਸ ਬਣਾਇਆ ਹੈ ਜੋ ਇਬੋਲਾ ਵਰਗਾ ਹੈ ਪਰ ਵਰਤੋਂ ਲਈ 'ਲੇਬਲ4' ਵਰਗੀ ਲੈਬ ਦੀ ਲੋੜ ਨਾ ਪਵੇ। ਇਸ ਲਈ ਵਿਗਿਆਨੀਆਂ ਨੇ VSV ਨਾਮ ਦੇ ਵਾਇਰਸ ਨੂੰ ਇਬੋਲਾ ਵਾਇਰਸ ਦੇ ਵਿਸ਼ੇਸ਼ ਪ੍ਰੋਟੀਨ ਨਾਲ ਮਿਲਾਇਆ। ਇਸ ਨਵੇਂ ਵਾਇਰਸ ਦੀ ਵਰਤੋਂ ਕਰਕੇ ਵਿਗਿਆਨੀ ਹੁਣ ਘੱਟ ਸੁਰੱਖਿਆ ਵਾਲੀਆਂ ਪ੍ਰਯੋਗਸ਼ਾਲਾਵਾਂ ਵਿੱਚ ਵੀ ਇਬੋਲਾ ਖੋਜ ਕਰਨ ਦੇ ਯੋਗ ਹੋਣਗੇ।

ਇਬੋਲਾ ਦੀ ਰੋਕਥਾਮ 'ਚ ਮਿਲੇਗੀ ਮਦਦ 

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਅਧਿਐਨ ਨਾਲ ਇਬੋਲਾ ਦੀ ਰੋਕਥਾਮ ਅਤੇ ਇਲਾਜ ਲਈ ਨਵੀਆਂ ਦਵਾਈਆਂ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ। ਖੋਜ ਦੇ ਫਾਇਦੇ ਦੇ ਨਾਲ-ਨਾਲ ਜੋਖਮ ਵੀ ਹੁੰਦੇ ਹਨ। ਨਵਾਂ ਵਾਇਰਸ ਦਿਲ, ਜਿਗਰ, ਫੇਫੜਿਆਂ, ਗੁਰਦਿਆਂ, ਅੰਤੜੀਆਂ, ਦਿਮਾਗ ਅਤੇ ਇੱਥੋਂ ਤੱਕ ਕਿ ਢਿੱਡ ਨੂੰ ਵੀ ਸੰਕਰਮਿਤ ਕਰ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News