ਭਾਰੀ ਬਾਰਿਸ਼ ਦੌਰਾਨ ਡਿੱਗੀ ਇਮਾਰਤ ਦੀ ਛੱਤ, 9 ਬੱਚੇ ਹੋ ਗਏ ਜ਼ਖ਼ਮੀ, 2 ਦੀ ਹਾਲਤ ਨਾਜ਼ੁਕ
06/23/2024 3:49:23 AM
![](https://static.jagbani.com/multimedia/2024_6image_03_48_410796541rr.jpg)
ਠਾਣੇ (ਭਾਸ਼ਾ)- ਸ਼ਹਿਰ ’ਚ ਇਕ ਇਮਾਰਤ ਦੀ ਛੱਤ ਡਿੱਗਣ ਕਾਰਨ 9 ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਭਾਰੀ ਬਾਰਿਸ਼ ਦੌਰਾਨ ਉਸ ਸਮੇਂ ਵਾਪਰੀ ਜਦੋਂ ਬੱਚੇ ਇਕ ਮੈਦਾਨ ’ਚ ਫੁੱਟਬਾਲ ਖੇਡ ਰਹੇ ਸਨ।
ਉਨ੍ਹਾਂ ਦੱਸਿਆ ਕਿ ਘਟਨਾ ’ਚ ਜ਼ਖਮੀ 9 ਬੱਚੇ ਹਸਪਤਾਲ ’ਚ ਦਾਖਲ ਹਨ, ਜਿਨ੍ਹਾਂ ’ਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਥਾਨਕ ਵਿਧਾਇਕ ਪ੍ਰਤਾਪ ਸਰਨਾਇਕ ਨੇ ਮੌਕੇ ਦਾ ਦੌਰਾ ਕੀਤਾ ਅਤੇ ਕਿਹਾ ਕਿ ਬੱਚਿਆਂ ਦੇ ਸਹੀ ਇਲਾਜ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ- 23 ਜੂਨ ਨੂੰ ਹੋਣ ਵਾਲੀ NEET-PG ਪ੍ਰੀਖਿਆ ਮੁਲਤਵੀ, ਨਵੀਂ ਤਾਰੀਖ਼ ਦਾ ਜਲਦ ਹੋਵੇਗਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e