ਭਾਰਤ ਦੇ ਸੁਤੰਤਰਤਾ ਦਿਵਸ ਮੌਕੇ ਅਮਰੀਕਾ ''ਚ ਆਨਲਾਈਨ ਹੋਣਗੇ ਸੱਭਿਆਚਾਰਕ ਪ੍ਰੋਗਰਾਮ
Tuesday, Aug 11, 2020 - 02:19 PM (IST)
ਨਿਊਯਾਰਕ- ਭਾਰਤ ਦੇ 74ਵੇਂ ਸੁਤੰਤਰਤਾ ਦਿਵਸ ਮੌਕੇ ਅਮਰੀਕਾ ਵਿਚ ਕਈ ਸੱਭਿਆਚਾਰਕ ਅਤੇ ਸੰਗੀਤਕ ਪ੍ਰੋਗਰਾਮ ਆਨਲਾਈਨ ਆਯੋਜਿਤ ਕੀਤੇ ਜਾਣਗੇ। ਜੈਪੁਰ ਫੁੱਟ ਯੂ. ਐੱਸ. ਏ. ਨੇ ਦੱਸਿਆ ਕਿ 15 ਅਗਸਤ ਨੂੰ ਉਹ ਵਰਚੁਅਲ ਕਵੀ ਸੰਮੇਲਨ ਦਾ ਆਯੋਜਨ ਕਰੇਗਾ। ਸੰਗਠਨ ਵਲੋਂ ਕਿਹਾ ਗਿਆ ਹੈ ਕਿ ਵਿਦੇਸ਼ ਰਾਜਮੰਤਰੀ ਅਤੇ ਸੰਸਦੀ ਕਾਰਜ ਮੰਤਰੀ ਵੀ. ਮੁਰਲੀਧਰਨ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਹੋਣਗੇ। ਪ੍ਰੋਗਰਾਮ ਦੀ ਪ੍ਰਧਾਨਗੀ ਵਿਦੇਸ਼ੀ ਮਾਮਲਿਆਂ 'ਤੇ ਸੰਸਦ ਦੀ ਸਥਾਈ ਕਮੇਟੀ ਦੇ ਪ੍ਰਧਾਨ ਪੀ. ਪੀ. ਚੌਧਰੀ ਕਰਨਗੇ।
ਜੈਪੁਰ ਫੁੱਟ ਯੂ. ਐੱਸ. ਏ. ਦੇ ਪ੍ਰਧਾਨ ਪ੍ਰੇਮ ਭੰਡਾਰੀ ਨੇ ਕਿਹਾ ਕਿ ਇਸ ਸਾਲ ਭਾਰਤ ਦੇ ਸੁਤੰਤਰਤਾ ਦਿਵਸ ਦਾ ਜਸ਼ਨ ਬਹੁਤ ਖਾਸ ਹੋਵੇਗਾ ਕਿਉਂਕਿ 5 ਅਗਸਤ ਨੂੰ ਆਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਗਿਆ ਹੈ, ਜੋ ਪੂਰੀ ਦੁਨੀਆ ਵਿਚ ਰਹਿੰਦੇ ਹਿੰਦੂ ਭਾਈਚਾਰੇ ਲਈ ਬਹੁਤ ਖਾਸ ਹੈ।
ਸੱਭਿਆਚਾਰਕ ਸੰਗਠਨ ਇੰਡੋ-ਅਮੈਰੀਕਨ ਆਰਟਸ ਕੌਂਸਲ ਵਲੋਂ 'ਦਿ ਫਰੀਡਮ ਕੰਸਰਟ' ਪ੍ਰੋਗਰਾਮ ਦਾ ਪ੍ਰਬੰਧ ਕੀਤਾ ਜਾਵੇਗਾ ਜਿਸ ਵਿਚ ਉਸਤਾਦ ਅਲੀ ਖਾਨ ਪ੍ਰਸਤੁਤੀ ਦੇਣਗੇ। ਨਿਊਯਾਰਕ ਵਿਚ ਭਾਰਤ ਦਾ ਕੌਂਸਲੇਟ ਜਨਰਲ 15 ਅਗਸਤ ਨੂੰ ਆਨਲਾਈਨ ਸੁਤੰਤਰਤਾ ਦਿਵਸ ਸਮਾਰੋਹ ਦਾ ਪ੍ਰਬੰਧ ਕਰੇਗਾ। ਇਸ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ।