ਰੁੱਤ ਸਾਉਣ ਦੀ ਆਈ, ਤੀਆਂ ਖੇਡਣ ਨਨਾਣ-ਭਰਜਾਈ

Wednesday, Jul 17, 2019 - 08:44 PM (IST)

ਰੁੱਤ ਸਾਉਣ ਦੀ ਆਈ, ਤੀਆਂ ਖੇਡਣ ਨਨਾਣ-ਭਰਜਾਈ

ਲੰਡਨ (ਰਾਜਵੀਰ ਸਮਰਾ)- ਸਾਉਣ ਦੇ ਮਹੀਨੇ ਦਾ ਸਬੰਧ ਜਿਥੇ ਵਰਖਾ ਰੁੱਤ ਨਾਲ ਹੁੰਦਾ ਹੈ, ਉੱਥੇ ਤੀਆਂ ਦੇ ਤਿਉਹਾਰ ਦਾ ਸਬੰਧ ਵੀ ਇਸ ਮਹੀਨੇ ਨਾਲ ਜੁੜਿਆ ਹੋਇਆ ਹੈ| ਗੋਲਡਨ ਵਿਰਸਾ ਯੂ.ਕੇ. ਵਲੋਂ ਤੀਆਂ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਜਿਸ ਵਿਚ ਪੂਰੇ ਯੂ.ਕੇ. ਵਿਚੋਂ ਪੰਜਾਬਣਾਂ ਨੇ ਪੰਜਾਬੀ ਪਹਿਰਾਵੇ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਕੌਂਸਲਰ ਜਸਵੀਰ ਕੌਰ ਆਨੰਦ ਨੇ ਰਿਬਨ ਕੱਟ ਕੇ ਸਮਾਗਮ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਲਈ ਉਹ ਆਪਣੇ ਵਲੋਂ ਪੂਰਾ ਸਹਿਯੋਗ ਕਰਨਗੇ ਤਾਂ ਪੰਜਾਬੀ ਸੱਭਿਆਚਾਰ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ।

PunjabKesari
ਇਸ ਮੌਕੇ ਪ੍ਰਬੰਧਕ ਹਰਜਿੰਦਰ ਕੌਰ ਨੇ ਸਮਾਗਮ ਵਿਚ ਪਹੁੰਚਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਐਤਵਾਰ ਨੂੰ ਤੀਆਂ ਸਬੰਧੀ ਹੋਣ ਵਾਲੇ ਸਮਾਗਮ ਵਿਚ ਵੀ ਔਰਤਾਂ, ਕੁੜੀਆਂ, ਨਵ ਵਿਆਹੀਆਂ ਇਸੇ ਤਰ੍ਹਾਂ ਹੁੰਮ-ਹੁਮਾ ਕੇ ਪਹੁੰਚਣ। ਉਨ੍ਹਾਂ ਕਿਹਾ ਕਿ ਸਮਾਗਮ ਵਿਚ ਪਹੁੰਚੀਆਂ ਔਰਤਾਂ, ਕੁੜੀਆਂ ਤੇ ਨਵ-ਵਿਆਹੀਆਂ ਵਲੋਂ ਬਹੁਤ ਹੀ ਖੂਬਸੂਰਤ ਪਹਿਰਾਵੇ ਪਹਿਨੇ ਗਏ, ਇਹ ਸਾਡੇ ਸਭਿਆਚਾਰ ਦਾ ਅਨਿੱਖੜਵਾਂ ਗਹਿਣਾ ਹੈ।
ਇਸ ਮੌਕੇ ਪ੍ਰਬੰਧਕ ਹਰਜਿੰਦਰ ਕੌਰ, ਨਸੀਬ ਕੌਰ, ਕੁਲਵੰਤ ਕੌਰ, ਛਿੰਦੋ ਗਰੇਵਾਲ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ, ਰਾਜਵੀਰ ਕੌਰ, ਮਨਦੀਪ ਕੌਰ ਅਤੇ ਨੀਰੂ ਹੀਰ ਨੇ ਦੱਸਿਆ ਕਿ ਅਗਲੇ ਆਉਣ ਵਾਲੇ ਐਤਵਾਰ ਨੂੰ ਵੀ ਇਸੇ ਤਰ੍ਹਾਂ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਮੈਨੋਰ ਪਾਰਕ ਯੂ.ਬੀ.2, 4ਬੀ.ਜੇ. ਸਾਊਥਾਲ ਆਪੋਜ਼ਿਟ ਡੋਮੀਨੀਅਨ ਸੈਂਟਰ ਵਿਖੇ 14, 21, 28 ਜੁਲਾਈ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ 4 ਅਗਸਤ ਨੂੰ 1 ਤੋਂ 5 ਵਜੇ ਤੱਕ ਤੀਆਂ ਦਾ ਤਿਓਹਾਰ ਮਨਾਇਆ ਜਾਵੇਗਾ। ਜਿਸ ਵਿਚ ਐਂਟਰੀ ਮੁਫਤ ਹੈ ਅਤੇ ਇਹ ਤਿਓਹਾਰ ਸਿਰਫ ਔਰਤਾਂ ਲਈ ਹੈ।


author

Sunny Mehra

Content Editor

Related News