ਨੂਡਲਜ਼ ਦੇ ਨਾਲ ਮਗਰਮੱਛ ਦਾ ਪੈਰ! ਇਸ ਦੇਸ਼ ''ਚ ਮਿਲਦੀ ਹੈ ਇਹ ਖਾਸ ਡਿਸ਼, ਬੜੇ ਚਾਅ ਨਾਲ ਖਾਂਦੇ ਨੇ ਲੋਕ

Sunday, Jul 02, 2023 - 11:24 PM (IST)

ਨੂਡਲਜ਼ ਦੇ ਨਾਲ ਮਗਰਮੱਛ ਦਾ ਪੈਰ! ਇਸ ਦੇਸ਼ ''ਚ ਮਿਲਦੀ ਹੈ ਇਹ ਖਾਸ ਡਿਸ਼, ਬੜੇ ਚਾਅ ਨਾਲ ਖਾਂਦੇ ਨੇ ਲੋਕ

ਇੰਟਰਨੈਸ਼ਨਲ ਡੈਸਕ : ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਦੁਨੀਆ ਦੇ ਹਰ ਦੇਸ਼ ਦਾ ਆਪਣਾ ਵੱਖਰਾ ਪਹਿਰਾਵਾ ਅਤੇ ਭੋਜਨ ਹੁੰਦਾ ਹੈ। ਕੁਝ ਦੇਸ਼ਾਂ 'ਚ ਅਜਿਹਾ ਅਜੀਬੋ-ਗਰੀਬ ਪਕਵਾਨ ਬਣਾਇਆ ਜਾਂਦਾ ਹੈ, ਜਿਸ ਬਾਰੇ ਸੁਣ ਕੇ ਲੋਕਾਂ ਦਾ ਦਿਮਾਗ ਹਿਲ ਜਾਂਦਾ ਹੈ। ਜਿੱਥੇ ਹੋਰ ਥਾਵਾਂ ਦੇ ਲੋਕ ਇਨ੍ਹਾਂ ਪਕਵਾਨਾਂ ਨੂੰ ਦੇਖ ਵੀ ਨਹੀਂ ਸਕਦੇ, ਉੱਥੇ ਸਥਾਨਕ ਲੋਕ ਇਨ੍ਹਾਂ ਪਕਵਾਨਾਂ ਨੂੰ ਬੜੇ ਚਾਅ ਨਾਲ ਖਾਂਦੇ ਹਨ। ਅੱਜ ਅਸੀਂ ਤੁਹਾਨੂੰ ਇਕ ਬਹੁਤ ਹੀ ਅਜੀਬ ਪਕਵਾਨ ਬਾਰੇ ਦੱਸਣ ਜਾ ਰਹੇ ਹਾਂ।

ਇਹ ਵੀ ਪੜ੍ਹੋ : ਗਰਮੀ ਤੋਂ ਪ੍ਰੇਸ਼ਾਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਨਹਿਰ 'ਚ ਮਾਰੀ ਛਾਲ!

PunjabKesari

ਤੁਸੀਂ ਸਾਰਿਆਂ ਨੇ ਨੂਡਲਜ਼ ਤਾਂ ਜ਼ਰੂਰ ਖਾਧੇ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਨੂਡਲਜ਼ ਦੀ ਇਕ ਅਜਿਹੀ ਡਿਸ਼ ਬਾਰੇ ਦੱਸਣ ਜਾ ਰਹੇ ਹਾਂ, ਜਿਸ ਵਿੱਚ ਮਗਰਮੱਛ ਦੇ ਪੈਰਾਂ ਦੇ ਨਾਲ-ਨਾਲ ਬਹੁਤ ਸਾਰੇ ਮਸਾਲੇ ਵੀ ਹੁੰਦੇ ਹਨ। ਜੀ ਹਾਂ, ਮਗਰਮੱਛ ਦੇ ਪੈਰਾਂ ਦੀ ਆਵਾਜ਼ ਸੁਣਦੇ ਦੀ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ ਪਰ ਅੱਜ ਅਸੀਂ ਤੁਹਾਨੂੰ ਜਿਸ ਡਿਸ਼ ਬਾਰੇ ਦੱਸ ਰਹੇ ਹਾਂ, ਉਸ ਵਿੱਚ ਮਗਰਮੱਛ ਦੀ ਪੈਰ ਨੂੰ ਮੁੱਖ ਪਕਵਾਨ ਦੇ ਨਾਲ ਪਰੋਸਿਆ ਜਾਂਦਾ ਹੈ, ਜਿਸ ਨੂੰ ਲੋਕ ਬੜੇ ਚਾਅ ਨਾਲ ਖਾਂਦੇ ਹਨ।

PunjabKesari

ਤੁਸੀਂ ਸਾਰਿਆਂ ਨੇ ਹਾਲੀਵੁੱਡ ਦੀ ਮਸ਼ਹੂਰ ਫਿਲਮ 'ਗੌਡਜ਼ਿਲਾ' ਜ਼ਰੂਰ ਦੇਖੀ ਹੋਵੇਗੀ। ਹਾਲਾਂਕਿ, ਅੱਜ ਦੇ ਯੁੱਗ ਵਿੱਚ ਡਾਇਨਾਸੌਰ ਤਾਂ ਨਹੀਂ ਹਨ ਪਰ ਇਸ ਡਿਸ਼ ਦੇ ਨਾਲ ਤੁਹਾਨੂੰ ਕੁਝ ਅਜਿਹਾ ਅਹਿਸਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਤੁਸੀਂ ਡਾਇਨਾਸੌਰ ਨੂੰ ਖਾ ਰਹੇ ਹੋਵੋ। ਸ਼ਾਇਦ ਇਸੇ ਲਈ ਇਸ ਮਗਰਮੱਛ ਦੇ ਪੈਰਾਂ ਵਾਲੇ ਪਕਵਾਨ ਦਾ ਨਾਂ 'ਗੌਡਜ਼ਿਲਾ ਰੇਮਨ' ਰੱਖਿਆ ਗਿਆ ਹੈ।

PunjabKesari

ਰਿਪੋਰਟ ਮੁਤਾਬਕ ਤਾਈਵਾਨ ਦੀ ਯੂਨਲਿਨ ਕਾਊਂਟੀ 'ਚ ਇਕ ਕਸਬਾ ਹੈ, ਜਿਸ ਦਾ ਨਾਂ ਡੁਲਿਊ ਸਿਟੀ ਹੈ। ਇਹ ਡਿਸ਼ ਸਿਰਫ ਯੂਨਲਿਨ, ਤਾਈਵਾਨ ਵਿੱਚ ਹੀ ਪਰੋਸੀ ਜਾ ਰਹੀ ਹੈ। ਡੁਲਿਊ ਸ਼ਹਿਰ ਵਿੱਚ ਇਕ ਰੈਸਟੋਰੈਂਟ ਹੈ, ਜੋ ਰੇਮਨ, ਭਾਵ ਨੂਡਲਜ਼, ਵਿੱਚ ਕੈਟ ਰੇਮਨ ਵੇਚਦਾ ਹੈ। ਦੱਸਿਆ ਜਾ ਰਿਹਾ ਹੈ ਕਿ ਰੈਸਟੋਰੈਂਟ ਦਾ ਮਾਲਕ ਕੁਝ ਸਮਾਂ ਪਹਿਲਾਂ ਥਾਈਲੈਂਡ ਗਿਆ ਸੀ, ਜਿੱਥੇ ਉਸ ਨੇ ਮਗਰਮੱਛ ਦਾ ਸੂਪ ਬਣਾਉਣਾ ਸਿੱਖਿਆ ਸੀ।

ਇਹ ਵੀ ਪੜ੍ਹੋ : ਕੋਈ Criminal Record ਨਹੀਂ, ਮਾਂ ਦਾ ਇਕਲੌਤਾ ਪੁੱਤ ਸੀ, ਜਾਣੋ ਕੌਣ ਹੈ ਨਾਹੇਲ, ਜਿਸ ਦੀ ਮੌਤ ਕਾਰਨ ਜਲ਼ ਰਿਹਾ ਫਰਾਂਸ?

PunjabKesari

ਇਸ ਤੋਂ ਬਾਅਦ ਤਾਈਵਾਨ ਵਿੱਚ ਅਚਾਨਕ ਡੱਡੂ ਵਾਲਾ ਰੇਮਨ ਨੂਡਲਜ਼ ਮਸ਼ਹੂਰ ਹੋਣ ਲੱਗਾ, ਜਿਸ ਵਿੱਚ ਇਕ ਡੱਡੂ ਡਿਸ਼ ਦੇ ਉੱਪਰ ਬੈਠਾ ਦਿਖਾਈ ਦਿੰਦਾ ਹੈ। ਇਸ ਡਿਸ਼ ਤੋਂ ਪ੍ਰੇਰਿਤ ਹੋ ਕੇ ਕੈਟ ਰੇਮਨ ਦੇ ਮਾਲਕ ਨੇ ਮਗਰਮੱਛ ਦੀ ਵਰਤੋਂ ਕਰਕੇ ਰੇਮਨ ਸਰਵ ਕਰਨ ਦੀ ਯੋਜਨਾ ਬਣਾਈ। ਦੱਸ ਦੇਈਏ ਕਿ ਇਸ ਡਿਸ਼ ਦਾ ਇਕ ਕਟੋਰਾ ਕਰੀਬ 4 ਹਜ਼ਾਰ ਰੁਪਏ ਵਿੱਚ ਦਿੱਤਾ ਜਾਂਦਾ ਹੈ।

PunjabKesari

ਗੌਡਜ਼ਿਲਾ ਰੇਮਨ ਲਈ ਮਗਰਮੱਛ ਦੇ ਪੈਰਾਂ ਨੂੰ ਤਾਈਤੁੰਗ ਵਿੱਚ ਇਕ ਮਗਰਮੱਛ ਫਾਰਮ ਤੋਂ ਲਿਆ ਜਾਂਦਾ ਹੈ ਪਰ ਫਾਰਮ ਪ੍ਰਤੀ ਦਿਨ ਸਿਰਫ 2 ਰੇਮਨ ਕਟੋਰੀਆਂ ਲਈ ਲੋੜੀਂਦੀ ਸਮੱਗਰੀ ਦੀ ਸਪਲਾਈ ਕਰ ਸਕਦਾ ਹੈ, ਇਸ ਲਈ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਡਿਸ਼ ਨੂੰ ਪਹਿਲਾਂ ਹੀ ਆਰਡਰ ਕਰਨਾ ਪੈਂਦਾ ਹੈ। ਖਾਸ ਗੱਲ ਇਹ ਹੈ ਕਿ ਇਹ ਡਿਸ਼ 40 ਮਸਾਲਿਆਂ ਨੂੰ ਮਿਲਾ ਕੇ ਬਣਾਈ ਜਾਂਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਪੰਜਾਬ ਅਤੇ ਦੇਸ਼-ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Mukesh

Content Editor

Related News