ਅਮਰੀਕਾ ਦੇ ਮੈਰੀਲੈਂਡ 'ਚ ਹਾਦਸਾਗ੍ਰਸਤ ਹੋਣ ਤੋਂ ਬਾਅਦ ਬਿਜਲੀ ਦੀਆਂ ਤਾਰਾਂ 'ਚ ਫਸਿਆ ਜਹਾਜ਼ (ਵੀਡੀਓ)
Monday, Nov 28, 2022 - 10:19 AM (IST)
ਗੈਥਰਸਬਰਗ (ਭਾਸ਼ਾ)- ਅਮਰੀਕਾ ਦੇ ਮੈਰੀਲੈਂਡ ਕਾਉਂਟੀ ਵਿਚ ਐਤਵਾਰ ਸ਼ਾਮ ਨੂੰ ਇਕ ਛੋਟਾ ਜਹਾਜ਼ ਬਿਜਲੀ ਦੀਆਂ ਤਾਰਾਂ ਵਿਚ ਫਸ ਗਿਆ। ਹਾਲਾਂਕਿ ਹਾਦਸੇ ਵਿਚ ਜਹਾਜ਼ ਵਿਚ ਸਵਾਰ 2 ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਵੱਲੋਂ ਜਹਾਜ਼ ਨੂੰ ਕੱਢਣ ਦੌਰਾਨ ਆਲੇ-ਦੁਆਲੇ ਦੇ ਇਲਾਕਿਆਂ ਵਿਚ ਬਿਜਲੀ ਬੰਦ ਕਰਨੀ ਪਈ।
The scene near Montgomery Village and the plane stuck in power lines tonight pic.twitter.com/ZSI5X66tYc
— MoCo Magazine (@MoCoMag) November 27, 2022
ਇਹ ਵੀ ਪੜ੍ਹੋ: ਕੁਵੈਤ 'ਚ ਭਾਰਤੀ ਮਕੈਨੀਕਲ ਇੰਜੀਨੀਅਰ ਦੀ ਕਿਸਮਤ ਨੇ ਮਾਰਿਆ ਪਲਟਾ, ਰਾਤੋ-ਰਾਤ ਬਣਿਆ ਕਰੋੜਪਤੀ
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫ.ਏ.ਏ.) ਨੇ ਇਕ ਬਿਆਨ ਵਿਚ ਕਿਹਾ ਕਿ ਇਕ ਇੰਜਣ ਵਾਲਾ ਜਹਾਜ਼, ਜੋ ਵ੍ਹਾਈਟ ਪਲੇਨਜ਼, ਐੱਨ.ਵਾਈ. ਤੋਂ ਹਵਾਨਾ ਹੋਇਆ ਸੀ, ਐਤਵਾਰ ਸ਼ਾਮ ਕਰੀਬ 5 ਵੱਜ ਕੇ 40 ਮਿੰਟ 'ਤੇ ਗੈਥਰਸਬਰਗ ਵਿਚ ਮੋਂਟਗੋਮਰੀ ਕਾਉਂਟੀ ਏਅਰ ਪਾਰਕ ਨੇੜੇ ਬਿਜਲੀ ਦੀਆਂ ਤਾਰਾਂ ਵਿਚ ਫਸ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ।
ਇਹ ਵੀ ਪੜ੍ਹੋ: 3000 ਮੀਲ ਦਾ ਸਫ਼ਰ ਤੈਅ ਕਰ ਪ੍ਰੇਮੀ ਨੂੰ ਮਿਲਣ ਗਈ ਪ੍ਰੇਮਿਕਾ, ਫਿਰ ਮਿਲੀ ਸਿਰ ਕੱਟੀ ਲਾਸ਼
ਐੱਫ.ਏ.ਏ. ਨੇ ਕਿਹਾ ਕਿ ਜਹਾਜ਼ ਵਿਚ 2 ਲੋਕ ਸਵਾਰ ਸਨ। ਮੋਂਟਗੋਮਰੀ ਕਾਉਂਟੀ ਫਾਇਰ ਐਂਡ ਰੈਸਕਿਊ ਸਰਵਿਸ ਦੇ ਮੁੱਖ ਬੁਲਾਰੇ ਪੀਟ ਪਿਰਿੰਗਰ ਨੇ ਟਵਿੱਟਰ 'ਤੇ ਕਿਹਾ ਕਿ ਜਹਾਜ਼ ਵਿਚ ਸਵਾਰ ਲੋਕ ਸੁਰੱਖਿਅਤ ਹਨ ਅਤੇ ਬਚਾਅਕਰਤਾ ਉਨ੍ਹਾਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਇੱਕ ਵੀਡੀਓ ਸੰਦੇਸ਼ ਵਿੱਚ ਪਹਿਲਾਂ ਕਿਹਾ ਸੀ ਕਿ ਜਹਾਜ਼ ਵਿੱਚ 3 ਲੋਕ ਸਨ ਪਰ ਬਾਅਦ ਵਿੱਚ ਸਪੱਸ਼ਟ ਕੀਤਾ ਕਿ 2 ਲੋਕ ਸਵਾਰ ਸਨ। FAA ਨੇ ਜਹਾਜ਼ ਦੀ ਪਛਾਣ ਮੂਨੀ M20J ਵਜੋਂ ਕੀਤੀ ਹੈ।
ਇਹ ਵੀ ਪੜ੍ਹੋ: ਹੁਣ ਨਿਊਜ਼ੀਲੈਂਡ ਤੋਂ ਆਈ ਦੁਖਦਾਇਕ ਖ਼ਬਰ, ਭਾਰਤੀ ਮੂਲ ਦੇ ਵਿਅਕਤੀ ਦਾ ਕਤਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।