ਜਾਰਜੀਆ 'ਚ ਡੁੱਬੇ ਜਹਾਜ਼ 'ਚੋਂ ਸੁਰੱਖਿਅਤ ਕੱਢੇ ਗਏ ਕਰੂ ਮੈਂਬਰ

09/10/2019 1:41:20 PM

ਵਾਸ਼ਿੰਗਟਨ— ਅਮਰੀਕੀ ਤਟਰੱਖਿਅਕ ਦਲ ਨੇ ਜਾਰਜੀਆ ਦੇ ਤਟ ਕੋਲ ਡੁੱਬੇ ਕਾਰਗੋ ਜਹਾਜ਼ 'ਚ ਫਸੇ 4 ਕਰੂ ਮੈਂਬਰਾਂ ਨੂੰ ਸੁਰੱਖਿਅਤ ਕੱਢ ਲਿਆ ਹੈ। ਤਟ ਰੱਖਿਅਕ ਦਲ ਨੇ ਟਵੀਟ ਕਰ ਕੇ ਦੱਸਿਆ ਕਿ ਚਾਲਕ ਦਲ ਦੇ ਤਿੰਨ ਮੈਂਬਰ ਪਹਿਲਾਂ ਹੀ ਕੱਢ ਲਏ ਗਏ ਸਨ ਤੇ ਚੌਥੇ ਮੈਂਬਰ ਨੂੰ ਹੁਣ ਸੁਰੱੱਖਿਅਤ ਕੱਢ ਲਿਆ ਗਿਆ ਹੈ। ਜਹਾਜ਼ ਨੂੰ ਸਮੁੰਦਰ 'ਚੋਂ ਕੱਢਣ ਅਤੇ ਸਮੁੰਦਰੀ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਮੁਹਿੰਮ ਜਾਰੀ ਹੈ।
 

PunjabKesari

ਮੈਰੀਲੈਂਡ ਦੇ ਬਾਲਟੀਮੋਰ ਲਈ ਰਵਾਨਾ ਕਾਰਗੋ ਜਹਾਜ਼ 'ਦਿ ਗੋਲਡਨ ਰੇ' ਬਰੁੰਸਵਿਕ ਤੋਂ ਨਿਕਲਣ ਦੇ ਕੁੱਝ ਦੇਰ ਬਾਅਦ ਹੀ ਜਾਰਜੀਆ ਦੇ ਤਟ ਕੋਲ ਐਤਵਾਰ ਨੂੰ ਡੁੱਬ ਗਿਆ ਸੀ। ਉਸ 'ਚ ਕਰੂ ਦੇ 24 ਮੈਂਬਰ ਸਵਾਰ ਸਨ ਅਤੇ ਹਜ਼ਾਰਾਂ ਵਾਹਨ ਲੱਦੇ ਹੋਏ ਸਨ। ਚਾਲਕ ਦਲ ਦੇ 20 ਮੈਂਬਰਾਂ ਨੂੰ ਤੁਰੰਤ ਬਚਾ ਲਿਆ ਗਿਆ ਪਰ ਜਹਾਜ਼ 'ਚ ਅੱਗ ਲੱਗ ਜਾਣ ਕਾਰਨ ਬਚਾਅ ਕਾਰਜ ਸੋਮਵਾਰ ਤਕ ਲਈ ਮੁਅੱਤਲ ਕਰਨਾ ਪਿਆ। ਬਚਾਅ ਮੁਹਿੰਮ ਸੋਮਵਾਰ ਨੂੰ ਦੋਬਾਰਾ ਸ਼ੁਰੂ ਕੀਤੀ ਗਈ ਜਿਸ ਦੇ ਬਾਅਦ ਫਸੇ ਹੋਏ ਕਰੂ ਦੇ ਚਾਰ ਹੋਰ ਮੈਂਬਰਾਂ ਨੂੰ ਵੀ ਬਚਾ ਲਿਆ ਗਿਆ ਹੈ। ਇਹ ਸਾਰੇ ਦੱਖਣੀ ਕੋਰੀਆਈ ਨਾਗਰਿਕ ਹਨ। 'ਦਿ ਗੋਲਡਨ ਰੇ' 'ਤੇ ਦੱਖਣੀ ਕੋਰੀਆਈ ਕੰਪਨੀ ਹਉਂਦਈ ਗਲੋਵਿਸ ਦਾ ਮਾਲਕਾਨਾ ਹੱਕ ਹੈ। ਹਾਦਸੇ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।


Related News