ਮਿਲ ਗਿਆ ਪਾਲੀਥੀਨ ਦਾ ਬਦਲ, ਵਿਗਿਆਨੀਆਂ ਨੇ ਤਿਆਰ ਕੀਤਾ ਈਕੋ-ਫ੍ਰੈਂਡਲੀ ਪੈਕੇਜਿੰਗ ਮਟੀਰੀਅਲ

11/30/2019 9:56:16 PM

ਮੈਲਬੌਰਨ (ਏਜੰਸੀ)- ਭਵਿੱਖ ਵਿਚ ਕੇਲੇ ਦੇ ਬੂਟੇ ਪਾਲੀਥੀਨ ਦਾ ਇਕ ਚੰਗਾ ਬਦਲ ਦੇ ਸਕਦੇ ਹਨ। ਵਿਗਿਆਨੀਆਂ ਨੇ ਕੇਲੇ ਦੇ ਬੂਟਿਆਂ ਤੋਂ ਇਕ ਪੈਕੇਜਿੰਗ ਮਟੀਰੀਅਲ ਤਿਆਰ ਕੀਤਾ ਹੈ ਜੋ ਵਾਤਾਵਰਣ ਲਈ ਚੰਗਾ ਤਾਂ ਹੈ ਹੀ। ਨਾਲ ਹੀ ਇਸ ਨੂੰ ਰੀਸਾਈਕਲ ਵੀ ਕੀਤਾ ਜਾ ਸਕਦਾ ਹੈ। ਆਸਟਰੇਲੀਆ ਦੀ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ ਦੇ ਖੋਜਕਰਤਾਵਾਂ ਮੁਤਾਬਕ ਕੇਲੇ ਦੇ ਵੱਧਦੇ ਉਦਯੋਗ ਵਿਚ ਵੱਡੀ ਗਿਣਤੀ ਵਿਚ ਜੈਵਿਕ ਕੂੜੇ ਦਾ ਉਤਪਾਦਨ ਹੁੰਦਾ ਹੈ, ਜਿਸ ਵਿਚ ਸਿਰਫ 12 ਫੀਸਦ ਬੂਟੇ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਕਿ ਬਾਕੀ ਨੂੰ ਫਸਲ ਦੀ ਕਟਾਈ ਤੋਂ ਬਾਅਦ ਛੱਡ ਦਿੱਤਾ ਜਾਂਦਾ ਹੈ। ਯੂ.ਐਨ.ਐਸ.ਡਬਲਿਊ. ਦੇ ਐਸੋਸੀਏਟ ਪ੍ਰੋਫੈਸਰ ਜੈ ਸ਼੍ਰੀ ਆਰਕੋਟ ਨੇ ਕਿਹਾ ਕਿ ਹੋਰ ਫਸਲਾਂ ਦੇ ਮੁਕਾਬਲੇ ਵਿਚ ਕੇਲੇ ਦੀ ਫਸਲ ਦੀ ਕਟਾਈ ਤੋਂ ਬਾਅਦ ਉਸ ਦਾ ਇਕ ਵੱਡਾ ਹਿੱਸਾ ਸੁੱਟ ਦਿੱਤਾ ਜਾਂਦਾ ਹੈ ਜਾਂ ਖੇਤ ਵਿਚ ਹੀ ਸੜਣ ਲਈ ਛੱਡ ਦਿੱਤਾ ਜਾਂਦਾ ਹੈ ਪਰ ਇਸ ਨੂੰ ਸੁੱਟਣ ਦੀ ਬਜਾਏ ਇਕ ਨਵੇਂ ਉਦਯੋਗ ਦੀ ਸ਼ਕਲ ਦਿੱਤੀ ਜਾ ਸਕਦੀ ਹੈ।

ਆਰਕੋਟ ਨੇ ਕਿਹਾ ਕਿ ਹਾਲਾਂਕਿ ਬੇਕਾਰ ਹਿੱਸੇ ਦਾ ਕੁਝ ਲੋਕ ਟੈਕਸਟਾਈਲ ਅਤੇ ਖਾਦ ਦੇ ਰੂਪ ਵਿਚ ਇਸਤੇਮਾਲ ਕਰਦੇ ਹਨ ਪਰ ਇਹ ਕੰਮ ਬਹੁਤ ਛੋਟੇ ਪੱਧਰ 'ਤੇ ਕੀਤਾ ਜਾਂਦਾ ਹੈ। ਕੇਲੇ ਦੇ ਬੇਕਾਰ ਸੁੱਟੇ ਜਾਣ ਵਾਲੇ ਹਿੱਸੇ ਦੀ ਵਰਤੋਂ ਵਧਾਉਣ ਲਈ ਯੂ.ਐਨ.ਐਸ.ਡਬਲਿਊ. ਦੀ ਪ੍ਰੋਫੈਸਰ ਮਾਰਟੀਨਾ ਸਟੇਨਜੇਲ ਅਤੇ ਆਰਕੋਟ ਨੇ ਮਿਲ ਕੇ ਕੰਮ ਕੀਤਾ ਅਤੇ ਕੇਲੇ ਦੇ ਬੂਟੇ ਦੇ ਸੇਲੂਲੋਜ਼ ਦੀ ਵਰਤੋਂ ਕਰਕੇ ਪੈਕੇਜਿੰਗ ਮਟੀਰੀਅਲ ਕੀਤਾ। ਖੋਜਕਰਤਾਵਾਂ ਨੇ ਕਿਹਾ ਕਿ ਸੇਲੂਲੋਜ ਦੀ ਵਰਤੋਂ ਪੈਕੇਜਿੰਗ, ਕਾਗਜ਼ ਦੇ ਉਤਪਾਦ, ਟੈਕਸਟਾਈਲ ਅਤੇ ਇਥੋਂ ਤੱਕ ਕਿ ਡਾਕਟਰੀ ਕਾਗਜ਼ ਵਰਗੇ ਜ਼ਖਮ ਭਰਣ ਅਤੇ ਦਵਾਈ ਵੰਡਣ 'ਚ ਵੀ ਕੀਤਾ ਜਾ ਸਕਦਾ ਹੈ।

ਰਾਇਲ ਬੋਟੇਨਿਕ ਗਾਰਡਨ ਸਿਡਨੀ ਵਿਚ ਉਗਾਏ ਗਏ ਕੇਲੇ ਦੇ ਬੂਟਿਆਂ ਤੋਂ ਸਿਊਡੋਸਟੇਮ (ਛਾਲ) ਦੀ ਵਰਤੋਂ ਕਰਦੇ ਹੋਏ ਖੋਜਕਰਤਾਵਾਂ ਨੇ ਪੈਕੇਜਿੰਗ ਬਦਲ ਦੇ ਰੂਪ ਵਿਚ ਇਸ ਦੀ ਅਨੁਕੂਲਤਾ ਦਾ ਪ੍ਰੀਖਣ ਕਰਨ ਲਈ ਸੈਲਿਊਲੋਜ ਨੂੰ ਕੱਢਿਆ। ਆਰਕੋਟ ਨੇ ਕਿਹਾ ਸਿਊਡੋਸਟੇਮ ਵਿਚ 90 ਫੀਸਦੀ ਪਾਣੀ ਹੁੰਦਾ ਹੈ। ਪੈਕੇਜਿੰਗ ਮਟੀਰੀਅਲ ਤਿਆਰ ਕਰਨ ਲਈ ਅਸੀਂ ਪਹਿਲਾਂ ਸਿਊਡੋਸਟੇਮ ਦੀ ਪ੍ਰਯੋਗਸ਼ਾਲਾ ਵਿਚ ਓਵਨ ਰਾਹੀਂ ਸੁਕਾਇਆ ਅਤੇ ਫਿਰ ਇਸ ਨੂੰ ਬਹੁਤ ਮਹੀਨ ਪਾਉਡਰ ਵਿਚ ਮਿਲਾਇਆ। ਕਈ ਰਸਾਇਣਕ ਕਾਰਵਾਈਆਂ ਤੋਂ ਲੰਘਣ ਤੋਂ ਬਾਅਦ ਇਸ ਤੋਂ ਪੈਕੇਜਿੰਗ ਮਟੀਰੀਅਲ ਤਿਆਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਦੀ ਮਦਦ ਨਾਲ ਮਜ਼ਬੂਤ ਸ਼ਾਪਿੰਗ ਬੈਗ ਸਣੇ ਕਈ ਤਰ੍ਹਾਂ ਦੀ ਸਮੱਗਰੀਆਂ ਬਣਾਈਆਂ ਜਾ ਸਕਦੀਆਂ ਹਨ।


Sunny Mehra

Content Editor

Related News