ਵਿਸ਼ਵ ਬੈਂਕ ਦੀ ਰਿਪੋਰਟ ''ਚ ਖੁਲਾਸਾ : ਪਾਕਿਸਤਾਨ ''ਚ ਕੋਰੋਨਾ ਨੇ 16 ਲੱਖ ਨੌਜਵਾਨਾਂ ਨੂੰ ਬਣਾਇਆ ਨਿਕੱਮਾ

02/21/2023 1:45:59 PM

ਇਸਲਾਮਾਬਾਦ- ਲਗਭਗ ਤਿੰਨ ਸਾਲ ਪਹਿਲਾਂ ਦੁਨੀਆ ਨੂੰ ਆਪਣੀ ਲਪੇਟ 'ਚ ਲੈਣ ਵਾਲੇ ਕੋਰੋਨਾ ਨੇ ਲੱਖਾਂ ਨੌਜਵਾਨਾਂ ਨੂੰ ਬੇਕਾਰ ਕਰ ਦਿੱਤਾ ਹੈ। ਦੱਖਣੀ ਏਸ਼ੀਆ ਦੇ ਨੌਜਵਾਨਾਂ 'ਤੇ ਕੋਰੋਨਾ ਲਾਗ ਨੇ ਬੁਰਾ ਪ੍ਰਭਾਵ ਪਾਇਆ ਜਿਸ ਨਾਲ ਕਰੋੜਾਂ ਨੌਜਵਾਨ ਬੇਕਾਰ ਭਾਵ ਨਿਕੱਮਾ ਹੋ ਗਏ। ਦਿ ਨਿਊਜ਼ ਇੰਟਰਨੈਸ਼ਨਲ ਨੇ ਦੱਸਿਆ ਕਿ ਵਿਸ਼ਵ ਬੈਂਕ ਦੀ ਇਕ ਨਵੀਂ ਰਿਪੋਰਟ ਅਨੁਸਾਰ ਇਕੱਲੇ ਪਾਕਿਸਤਾਨ 'ਚ 1.6 ਮਿਲੀਅਨ ਨੌਜਵਾਨ ਬੇਕਾਰ ਹਨ। ਕੋਰੋਨਾ ਤੋਂ ਬਾਅਦ ਦੇ ਗਲੋਬਲ ਡਾਟਾ ਦਾ ਪਹਿਲਾ ਵਿਆਪਕ ਵਿਸ਼ਲੇਸ਼ਣ, ਸੰਖੇਪ ਅਤੇ ਰਿਕਵਰੀ: ਕਿੰਝ ਕੋਵਿਡ ਨੇ ਮਾਨਵ ਪੂੰਜੀ ਨੂੰ ਨਸ਼ਟ ਕਰ ਦਿੱਤਾ ਅਤੇ ਇਸ ਦੇ ਬਾਰੇ 'ਚ ਕੀ ਕਰਨਾ ਹੈ' ਵੀਰਵਾਰ ਨੂੰ ਜਾਰੀ ਕੀਤਾ ਗਿਆ। 

ਇਹ ਵੀ ਪੜ੍ਹੋ-ਐਮਾਜ਼ੋਨ ਨੇ ਖ਼ਤਮ ਕੀਤਾ ਵਰਕ ਫਰਾਮ ਹੋਮ ਦਾ ਟ੍ਰੈਂਡ, ਹਫ਼ਤੇ 'ਚ ਇੰਨੇ ਦਿਨ ਦਫ਼ਤਰ ਆਉਣਗੇ ਕਰਮਚਾਰੀ

ਇਸ ਰਿਪੋਰਟ 'ਚ ਮਹਾਂਮਾਰੀ ਤੋਂ ਪਹਿਲਾਂ ਅਤੇ ਬਾਅਦ 'ਚ ਪਾਕਿਸਤਾਨ 'ਚ ਸਕੂਲ ਦਾਖਲਾ ਫ਼ੀਸਦੀ 'ਚ ਭਾਰੀ ਬਦਲਾਅ ਦੇ ਬਾਰੇ 'ਚ ਦੱਸਿਆ ਗਿਆ ਹੈ। ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ ਇਕ ਅਧਿਐਨ 'ਚ ਪਾਇਆ ਗਿਆ ਹੈ ਕਿ ਮਹਾਂਮਾਰੀ ਤੋਂ ਬਾਅਦ ਦੇ ਯੁੱਗ 'ਚ 2021 ਦੇ ਅੰਤ ਤੱਕ ਪਾਕਿਸਤਾਨ 'ਚ ਪ੍ਰੀਸਕੂਲ ਦਾਖਲੇ 'ਚ 15 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਰਿਪੋਰਟ ਮੁਤਾਬਕ ਛੇ ਤੋਂ 14 ਸਾਲ ਦੇ ਵਿਚਕਾਰ ਦੇ ਪਾਕਿਸਤਾਨੀ ਬੱਚਿਆਂ ਦੇ ਨਾਮਾਂਕਣ 'ਚ ਸਕੂਲਾਂ ਦੇ ਫਿਰ ਤੋਂ ਖੁੱਲ੍ਹਣ ਤੋਂ ਬਾਅਦ ਛੇ ਫ਼ੀਸਦੀ ਅੰਕ ਦੀ ਗਿਰਾਵਟ ਆਈ ਹੈ ਅਤੇ ਇਕੱਲੇ ਦੇਸ਼ 'ਚ 7.6 ਮਿਲੀਅਨ ਬੱਚੇ ਸਕੂਲ ਤੋਂ ਬਾਹਰ ਹੋ ਗਏ ਹਨ। ਰਿਪੋਰਟ ਪ੍ਰਮੁੱਖ ਵਿਕਾਸਾਤਮਕ ਪੜਾਵਾਂ 'ਚ ਨੌਜਵਾਨ ਲੋਕਾਂ 'ਤੇ ਮਹਾਂਮਾਰੀ ਦੇ ਅਸਰ 'ਤੇ ਗਲੋਬਲ ਡਾਟਾ ਪੇਸ਼ ਕਰਦੀ ਹੈ। 

ਇਹ ਵੀ ਪੜ੍ਹੋ- ਅਮੀਰਾਂ ਦੀ ਲਿਸਟ 'ਚ 25ਵੇਂ ਨੰਬਰ ’ਤੇ ਪਹੁੰਚੇ ਗੌਤਮ ਅਡਾਨੀ
ਰਿਪੋਰਟ 'ਚ ਦੱਸਿਆ ਗਿਆ ਕਿ ਦੱਖਣੀ ਏਸ਼ੀਆ 'ਚ 1 ਅਪ੍ਰੈਲ 2020 ਅਤੇ 31 ਮਾਰਚ 2022 ਦੇ ਵਿਚਾਲੇ, ਸਕੂਲ 83 ਫ਼ੀਸਦੀ ਸਮੇਂ ਦੇ ਲਈ ਪੂਰੀ ਤਰ੍ਹਾਂ ਜਾਂ ਅੰਸ਼ਿਕ ਤੌਰ 'ਤੇ ਬੰਦ ਸਨ ਜੋ ਕਿ ਉਸੇ ਮਿਆਦ ਦੇ 52 ਫ਼ੀਸਦੀ ਦੇ ਸੰਸਾਰਕ ਔਸਤ ਸਕੂਲਾਂ ਦੇ ਬੰਦ ਹੋਣ ਦੀ ਤੁਲਨਾ 'ਚ ਕਾਫ਼ੀ ਹੈ, ਜਿਵੇਂ ਕਿ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸਕੂਲ ਜਾਣ ਦੀ ਉਮਰ ਵਾਲੇ ਬੱਚਿਆਂ 'ਚ, ਸਕੂਲ ਬੰਦ ਹੋਣ ਦਾ ਡਰ 30 ਦਿਨਾਂ 'ਚ ਔਸਤਨ ਵਿਦਿਆਰਥੀਆਂ ਦੇ ਸਿੱਖਣ ਦੇ ਲਗਭਗ 32 ਦਿਨਾਂ ਦਾ ਨੁਕਸਾਨ ਹੋਇਆ।

ਇਹ ਵੀ ਪੜ੍ਹੋ-ਗ੍ਰਮੀਣ ਭਾਰਤ ’ਚ ਇਸ ਸਾਲ 9.25 ਲੱਖ ਟਰੈਕਟਰ ਵਿਕਰੀ ਦਾ ਅਨੁਮਾਨ : ਮਹਿੰਦਰਾ ਐਂਡ ਮਹਿੰਦਰਾ

ਅਜਿਹਾ ਇਸ ਲਈ ਹੈ ਕਿ ਕਿਉਂਕਿ ਸਕੂਲ ਬੰਦ ਹੋਣ ਅਤੇ ਦੂਰੀ ਸਿੱਖਿਆ ਦੇ ਅਪ੍ਰਭਾਵੀ ਉਪਾਵਾਂ ਦੇ ਕਾਰਨ ਵਿਦਿਆਰਥੀ ਸਿੱਖਣ ਤੋਂ ਚੂਕ ਗਏ ਅਤੇ ਜੋ ਉਨ੍ਹਾਂ ਨੇ ਪਹਿਲਾਂ ਹੀ ਸਿੱਖ ਲਿਆ ਸੀ ਉਸ ਨੂੰ ਵੀ ਭੁੱਲ ਗਏ। ਪ੍ਰੈਸ ਬਿਆਨ 'ਚ ਦੱਖਣੀ ਏਸ਼ੀਆ ਲਈ ਵਿਸ਼ਵ ਬੈਂਕ ਦੇ ਉਪ ਪ੍ਰਧਾਨ ਮਾਰਟਿਨ ਰਾਇਸਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮਹਾਂਮਾਰੀ ਨੇ ਸਕੂਲਾਂ ਨੂੰ ਬੰਦ ਕਰ ਦਿੱਤਾ, ਨੌਕਰੀਆਂ ਨੂੰ ਖਤਮ ਕਰ ਦਿੱਤਾ ਅਤੇ ਕਮਜ਼ੋਰ ਪਰਿਵਾਰਾਂ ਨੂੰ ਸੰਕਟ 'ਚ ਪਾ ਦਿੱਤਾ, ਦੱਖਣੀ ਏਸ਼ੀਆ ਦੇ ਲੱਖਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਰਸਤੇ ਤੋਂ ਭਟਕਾ ਦਿੱਤਾ ਅਤੇ ਅੱਗੇ ਵਧਣ ਦੇ ਮੌਕੇ ਖੋਹ ਦਿੱਤੇ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


Aarti dhillon

Content Editor

Related News