ਕੋਵਿਡ-19 : ਮੈਕਸੀਕੋ ਦੇ ਰਾਸ਼ਟਰਪਤੀ ਨੇ ਬਿਹਤਰ ਸਿਹਤ ਸੁਵਿਧਾਵਾਂ ਦਾ ਕੀਤਾ ਵਾਅਦਾ
Monday, Jul 20, 2020 - 11:21 AM (IST)
ਮੈਕਸੀਕੋ ਸਿਟੀ- ਮੈਕਸੀਕੋ ਦੇ ਰਾਸ਼ਟਰਪਤੀ ਐਂਡਰਸ ਮੈਨੂਅਲ ਲੋਪੇਜ ਓਬਰਾਦੋਰ ਨੇ ਦੇਸ਼ ਵਿਚ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਸੁਵਿਧਾਵਾਂ ਵਿਚ ਸੁਧਾਰ ਕਰਨ ਦਾ ਵਾਅਦਾ ਕੀਤਾ।
ਸਿਹਤ ਵਿਭਾਗ ਦੀ ਇਕ ਰਿਪੋਰਟ ਦੇ ਮੁਤਾਬਕ ਦੇਸ਼ ਵਿਚ ਹੁਣ ਕੋਵਿਡ-19 ਦੇ 3,44,224 ਮਾਮਲੇ ਹਨ ਅਤੇ 39,184 ਲੋਕਾਂ ਦੀ ਇਸ ਨਾਲ ਜਾਨ ਗਈ ਹੈ। ਰਾਸ਼ਟਰਪਤੀ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਪੀੜਤਾਂ ਦੇ ਪਰਿਵਾਰਾਂ ਦੇ ਨਾਂ ਇਕ ਸੰਦੇਸ਼ ਵਿਚ ਕਿਹਾ ਕਿ ਉਹ ਸ਼ੂਗਰ ਅਤੇ ਉੱਚ ਬਲੱਡ ਪ੍ਰੈਸ਼ਰ ਜਿਹੀਆਂ ਬੀਮਾਰੀਆਂ ਨਾਲ ਲੜਨਗੇ, ਜਿਸ ਨਾਲ ਲੋਕਾਂ ਦੇ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਦਾ ਖਦਸ਼ਾ ਵਧੇਰੇ ਹੈ।
ਉਨ੍ਹਾਂ ਸਰੀਰਕ ਸਿੱਖਿਆ ਨੂੰ ਵਧਾਵਾ ਦੇਣ, ਵਧੇਰੇ ਮੈਡੀਕਲ ਕਰਮਚਾਰੀਆਂ ਨੂੰ ਸਿਖਲਾਈ ਦੇਣ ਅਤੇ ਜੰਕ ਫੂਡ ਦੇ ਖਿਲਾਫ ਅਭਿਆਨ ਚਲਾਉਣ ਦਾ ਵੀ ਸੰਕਲਪ ਕੀਤਾ। ਲੋਪੇਜ ਓਬਰਾਦੋਰ ਨੇ ਕਿਹਾ ਕਿ ਸਰਕਾਰ ਅਤੇ 30 ਹਜ਼ਾਰ ਡਾਕਟਰਾਂ ਨੂੰ ਸਿਖਲਾਈ ਕਰਨ ਲਈ ਸਕਾਲਰਸ਼ਿਪ ਵੀ ਪ੍ਰਦਾਨ ਕਰੇਗੀ।