ਕੋਵਿਡ-19 ਨਾਲ ਪੂਰੀ ਦੁਨੀਆ 'ਚ 30 ਲੱਖ ਤੋਂ ਵਧੇਰੇ ਹੋਈ ਲੋਕਾਂ ਦੀ ਮੌਤ
Saturday, Apr 17, 2021 - 07:10 PM (IST)
ਰੀਓ ਡੀ ਜੇਨੇਰੀਆ-ਕੋਰੋਨਾ ਵਾਇਰਸ ਕਾਰਣ ਪੂਰੀ ਦੁਨੀਆ 'ਚ ਮਰਨ ਵਾਲਿਆਂ ਦੀ ਗਿਣਤੀ ਸ਼ਨੀਵਾਰ ਨੂੰ 30 ਲੱਖ ਤੋਂ ਵਧੇਰੇ ਹੋ ਗਈ। ਭਾਰਤ, ਬ੍ਰਾਜ਼ੀਲ ਅਤੇ ਫਰਾਂਸ ਵਰਗੇ ਦੇਸ਼ਾਂ 'ਚ ਕੋਰੋਨਾ ਵਾਇਰਸ ਦਾ ਸੰਕਟ ਵਧਦਾ ਜਾ ਰਿਹਾ ਹੈ ਅਤੇ ਪੂਰੀ ਦੁਨੀਆ 'ਚ ਟੀਕਾਕਰਨ 'ਚ ਰੁਕਾਵਟਾਂ ਆ ਰਹੀਆਂ ਹਨ। ਜਾਨ ਹਾਪਕਿੰਸ ਯੂਨੀਵਰਸਿਟੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਕਾਰਣ ਜਿੰਨੇ ਲੋਕਾਂ ਦੀ ਮੌਤ ਹੋਈ ਹੈ ਉਹ ਕੀਵ (ਯੂਕ੍ਰੇਨ), ਕਾਰਾਕਾਸ (ਵੈਨੇਜ਼ੁਏਲਾ) ਜਾਂ ਮੈਟ੍ਰੋਪੋਲਿਟਨ ਸ਼ਹਿਰ ਲਿਸਬਨ (ਪੁਰਤਗਾਲ) ਦੀ ਆਬਾਦੀ ਦੇ ਬਰਾਬਰ ਹਨ।
ਇਹ ਵੀ ਪੜ੍ਹੋ-ਲੋਕਾਂ ਨੂੰ ਟੀਕੇ ਲਵਾਉਣ ਲਈ ਚੀਨ ਅਪਣਾ ਰਿਹੈ ਨਵੇਂ-ਨਵੇਂ ਫੰਡੇ, ਦੇ ਰਿਹੈ ਕੂਪਨ ਤੇ ਕਦੇ ਅੰਡੇ
ਇਹ ਗਿਣਤੀ ਸ਼ਿਕਾਗੋ (27 ਲੱਖ) ਤੋਂ ਵੱਡੀ ਅਤੇ ਸੰਯੁਕਤ ਤੌਰ 'ਤੇ ਫਿਲੋਡੈਲਫੀਆ ਅਤੇ ਡਵਾਸ ਦੇ ਬਰਾਬਰ ਹੈ। ਮ੍ਰਿਤਕਾਂ ਦਾ ਅੰਕੜਾ ਇਸ ਤੋਂ ਵੀ ਵਧੇਰੇ ਹੋ ਸਕਦਾ ਹੈ ਕਿਉਂਕਿ ਹੋ ਸਕਦਾ ਹੈ ਕਿ ਸਰਕਾਰਾਂ ਅੰਕੜਿਆਂ ਨੂੰ ਲੁਕਾ ਰਹੀਆਂ ਹੋਣ ਜਾਂ 2019 ਦੀ ਸ਼ੁਰੂਆਤ 'ਚ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਵਾਇਰਸ ਦੇ ਕਈ ਮਾਮਲਿਆਂ ਨੂੰ ਸ਼ੁਰੂਆਤ ਪੜਾਅ 'ਚ ਲੁਕਾਇਆ ਗਿਆ ਹੋਵੇ। ਪੂਰੀ ਦੁਨੀਆ 'ਚ ਇਨਫੈਕਸ਼ਨ ਦੀ ਸਪੀਡ ਅਤੇ ਇਸ ਨੂੰ ਕੰਟਰੋਲ 'ਚ ਲਿਆਉਣ ਦੇ ਤਰੀਕੇ ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਹਨ।
ਇਹ ਵੀ ਪੜ੍ਹੋ-ਮਿਆਂਮਾਰ 'ਚ ਤਖਤਾਪਲਟ ਵਿਰੋਧੀਆਂ ਨੇ ਘੱਟਗਿਣਤੀ ਸਮੂਹ ਸਮਰਥਿਤ ਸਰਕਾਰ ਬਣਾਉਣ ਦਾ ਕੀਤਾ ਦਾਅਵਾ
ਪੂਰੀ ਦੁਨੀਆ 'ਚ ਰੋਜ਼ਾਨਾ ਕਰੀਬ 12 ਹਜ਼ਾਰ ਲੋਕਾਂ ਦੀ ਮੌਤ ਹੋ ਰਹੀ ਹੈ ਅਤੇ ਰੋਜ਼ਾਨਾ ਸੱਤ ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ। ਅਮਰੀਕਾ 'ਚ ਕੋਵਿਡ-19 ਨਾਲ 5,60,000 ਮੌਤਾਂ ਹੋਈਆਂ ਹਨ ਅਤੇ ਵਿਸ਼ਵ ਭਰ 'ਚ ਹਰ 6 ਮੌਤਾਂ 'ਚੋਂ ਇਕ ਮੌਤ ਅਮਰੀਕਾ 'ਚ ਹੋਈ ਹੈ। ਅਮਰੀਕਾ ਤੋਂ ਬਾਅਦ ਬ੍ਰਾਜ਼ੀਲ, ਮੈਕਸੀਕੋ, ਭਾਰਤ ਅਤੇ ਬ੍ਰਿਟੇਨ 'ਚ ਮ੍ਰਿਤਕਾਂ ਦੀ ਗਿਣਤੀ ਸਭ ਤੋਂ ਵਧ ਹੈ। ਅਮਰੀਕਾ ਨੇ ਇਸ ਮਹੀਨੇ ਜਾਨਸਨ ਐਂਡ ਜਾਨਸਨ ਦੇ ਟੀਕੇ ਦੇ ਇਸਤੇਮਾਲ 'ਤੇ ਰੋਕ ਲਾਉਣ ਦੀ ਸਿਫਾਰਿਸ਼ ਕੀਤੀ ਕਿਉਂਕਿ ਅਧਿਕਾਰੀਆਂ ਨੇ ਇਸ ਕਾਰਣ ਖੂਨ ਦੇ ਥੱਕੇ ਬਣਨ ਦੀ ਜਾਂਚ ਸ਼ੁਰੂ ਕੀਤੀ ਸੀ ਅਤੇ ਯੂਰਪ ਦੇ ਕੁਝ ਦੇਸ਼ਾਂ ਨੇ ਵੀ ਟੀਕੇ 'ਤੇ ਅਸਥਾਈ ਰੋਕ ਲਾਈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।