ਕੈਨੇਡਾ ਨੇ ਕੋਰੋਨਾ ਕਾਰਨ ਛੁੱਟੀ ''ਤੇ ਜਾਣ ਵਾਲੇ ਕਾਮਿਆਂ ਨੂੰ ਦਿੱਤੀ ਵੱਡੀ ਰਾਹਤ

08/21/2020 3:44:46 PM

ਟੋਰਾਂਟੋ- ਕੈਨੇਡਾ ਦੀ ਸੰਘੀ ਸਰਕਾਰ ਕਨੈਡਾ ਐਮਰਜੈਂਸੀ ਪ੍ਰਤਿਕਿਰਿਆ ਲਾਭ (ਸੀ. ਈ. ਆਰ. ਬੀ.) ਨੂੰ ਇਕ ਹੋਰ ਮਹੀਨੇ ਲਈ ਵਧਾ ਰਹੀ ਹੈ ਅਤੇ ਰੁਜ਼ਗਾਰ ਬੀਮਾ ਪ੍ਰੋਗਰਾਮ ਨੂੰ ਨਵਾਂ ਰੂਪ ਦੇ ਰਹੀ ਹੈ ਤਾਂ ਜੋ ਕੋਵਿਡ-19 ਦੌਰਾਨ ਵਧੇਰੇ ਲੋਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਕੀਤੀ ਜਾ ਸਕੇ।

ਹੁਣ ਕੋਰੋਨਾ ਕਾਰਨ ਬੀਮਾਰ ਕਰਮਚਾਰੀਆਂ ਨੂੰ 10 ਦਿਨਾਂ ਦੀ ਪੇਡ ਲੀਵ ਭਾਵ ਤਨਖਾਹ ਦੇ ਨਾਲ ਛੁੱਟੀ ਮਿਲੇਗੀ। ਇਸ ਸਭ ਦੀ ਲਾਗਤ 37 ਬਿਲੀਅਨ ਡਾਲਰ ਹੋਣ ਦੀ ਉਮੀਦ ਹੈ। 
ਇਹ ਦੂਜੀ ਵਾਰ ਹੋਇਆ ਹੈ ਕਿ ਸਰਕਾਰ ਨੇ ਇਸ ਫੰਡਿੰਗ ਦੀ ਮਿਆਦ ਨੂੰ ਮੁੜ ਵਧਾਇਆ ਹੈ। ਜਿਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਕਾਰਨ ਕੰਮ ਤੋਂ ਵਿਹਲੇ ਰਹਿਣਾ ਪੈ ਰਿਹਾ ਹੈ, ਉਨ੍ਹਾਂ ਲਈ ਇਹ ਯੋਜਨਾ ਸੰਘੀ ਸਰਕਾਰ ਨੇ ਸ਼ੁਰੂ ਕੀਤੀ ਹੈ। ਇਸ ਤਹਿਤ ਹਰ ਲੋੜਵੰਦ ਵਿਅਕਤੀ ਨੂੰ 2 ਹਜ਼ਾਰ ਡਾਲਰ ਮਿਲਦਾ ਹੈ ਤਾਂ ਕਿ ਕੋਰੋਨਾ ਕਾਰਨ ਉਸ ਦੀ ਰੋਟੀ ਦਾ ਗੁਜ਼ਾਰਾ ਹੁੰਦਾ ਰਹੇ। ਹਾਲਾਂਕਿ ਹੁਣ ਲੋਕ ਸੀ. ਈ. ਆਰ. ਬੀ. (ਸਰਬ) ਰਾਹੀਂ ਇਹ ਮਦਦ ਰਾਸ਼ੀ ਪ੍ਰਾਪਤ ਨਹੀਂ ਕਰ ਸਕਦੇ ਸਗੋਂ ਇਮਪਲੋਇਮੈਟ ਇੰਸ਼ੋਰੈਂਸ (ਈ. ਆਈ.) ਰਾਹੀਂ ਪ੍ਰਾਪਤ ਹੋ ਸਕੇਗੀ। 

ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਤੇ ਰੁਜ਼ਗਾਰ ਮੰਤਰੀ ਕਾਰਲਾ ਕੁਆਲਥਰੂ ਨੇ ਵੀਰਵਾਰ ਨੂੰ ਓਟਾਵਾ ਵਿਚ ਕਾਨਫਰੰਸ ਦੌਰਾਨ ਇਹ ਘੋਸ਼ਣਾ ਕੀਤੀ। ਉਨ੍ਹਾਂ ਕਿਹਾ ਕਿ ਉਹ ਸਾਰੇ ਕੈਨੇਡੀਅਨ ਕਾਮਿਆਂ ਦੀ ਮਦਦ ਕਰ ਰਹੇ ਹਨ ਤੇ ਕਿਸੇ ਨੂੰ ਵੀ ਪਿੱਛੇ ਨਹੀਂ ਛੱਡ ਰਹੇ। 
ਜ਼ਿਕਰਯੋਗ ਹੈ ਕਿ ਡਾਕਟਰਾਂ, ਅਧਿਆਪਕਾਂ ਤੇ ਫਰੰਟਲਾਈਨ ਵਰਕਰਾਂ ਨੂੰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ ਤੇ ਕੈਨੇਡਾ ਦੇ ਸਾਰੇ ਅਧਿਕਾਰੀ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਘੱਟੋ-ਘੱਟ 7 ਦਿਨਾਂ ਲਈ ਪੂਰੀ ਤਨਖਾਹ ਨਾਲ ਐਮਰਜੈਂਸੀ ਛੁੱਟੀ ਦਿੱਤੀ ਜਾਵੇ। 


 


Lalita Mam

Content Editor

Related News