ਬ੍ਰਿਟੇਨ ਨੇ ਕੋਰੋਨਾ ਕਾਰਣ ਇਨ੍ਹਾਂ 3 ਹੋਰ ਦੇਸ਼ਾਂ ''ਤੇ ਲਾਈ ਯਾਤਰਾ ਪਾਬੰਦੀ

Friday, Jan 29, 2021 - 07:45 PM (IST)

ਬ੍ਰਿਟੇਨ ਨੇ ਕੋਰੋਨਾ ਕਾਰਣ ਇਨ੍ਹਾਂ 3 ਹੋਰ ਦੇਸ਼ਾਂ ''ਤੇ ਲਾਈ ਯਾਤਰਾ ਪਾਬੰਦੀ

ਮਾਸਕੋ-ਕੋਰੋਨਾ ਮਹਾਮਾਰੀ ਦੇ ਕਹਿਰ ਦੇ ਮੱਦੇਨਜ਼ਰ ਬ੍ਰਿਟੇਨ ਨੇ ਤਿੰਨ ਹੋਰ ਦੇਸ਼ਾਂ ਨੂੰ ਆਪਣੀ ਰੈੱਡ ਲਿਸਟ 'ਚ ਸ਼ਾਮਲ ਕਰ ਕੇ ਇਥੇ ਉਡਾਣ ਸੇਵਾ 'ਤੇ ਪਾਬੰਦੀ ਲੱਗਾ ਦਿੱਤੀ ਹੈ। ਇਨ੍ਹਾਂ 'ਚ ਸੰਯੁਕਤ ਅਰਬ ਅਮੀਰਾਤ, ਬੁਰੰਡੀ ਅਤੇ ਰਵਾਂਡਾ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਲਈ ਸ਼ੁੱਕਰਵਾਰ ਤੋਂ ਨਾ ਤਾਂ ਬ੍ਰਿਟੇਨ ਤੋਂ ਕੋਈ ਉਡਾਣ ਜਾਵੇਗੀ ਅਤੇ ਨਾ ਹੀ ਆਵੇਗੀ।

ਇਹ ਵੀ ਪੜ੍ਹੋ -ਅਮਰੀਕਾ ਨਾਲ ਤਣਾਅ ਦਰਮਿਆਨ ਦੱਖਣੀ ਚੀਨ ਸਾਗਰ 'ਚ ਅਭਿਆਸ ਕਰੇਗਾ ਚੀਨ

ਬ੍ਰਿਟੇਨ ਦੇ ਆਵਾਜਾਈ ਮੰਤਰੀ ਗ੍ਰਾਂਟ ਸ਼ਾਪਸ ਨੇ ਵੀਰਵਾਰ ਨੂੰ ਟਵੀਟ 'ਚ ਕਿਹਾ ਕਿ ਅਸੀਂ ਸ਼ੁੱਕਰਵਾਰ ਤੋਂ ਸੰਯੁਕਤ ਅਰਬ ਅਮੀਰਾਤ, ਬੁਰੰਡੀ ਅਤੇ ਰਵਾਂਡਾ 'ਤੇ ਲੱਗੀ ਯਾਤਰਾ ਪਾਬੰਦੀ ਨੂੰ ਵਧਾ ਰਹੇ ਹਾਂ ਅਤੇ ਇਨ੍ਹਾਂ ਦੇਸ਼ਾਂ ਨੂੰ ਬ੍ਰਿਟੇਨ ਦੀ ਰੈੱਡ ਲਿਸਟ 'ਚ ਜੋੜ ਦਿੱਤਾ ਗਿਆ ਹੈ। ਨਵੇਂ ਨਿਯਮ ਦੀਆਂ ਧਾਰਾਵਾਂ ਤਹਿਤ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ 'ਚ ਜਾਂ ਉਨ੍ਹਾਂ ਦੇ ਰਾਹੀਂ ਵਾਪਸ ਸਵਦੇਸ਼ ਭੇਜਿਆ ਗਿਆ ਹੈ, ਉਨ੍ਹਾਂ ਨੂੰ ਬ੍ਰਿਟੇਨ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ -ਅਗਸਤ ਤੋਂ ਬਾਅਦ ਪਹਿਲੀ ਵਾਰ ਨੇਪਾਲ 'ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ : ਸਿਹਤ ਮੰਤਰਾਲਾ

ਬ੍ਰਿਟੇਨ, ਆਇਰਿਸ਼ ਅਤੇ ਸਥਾਈ ਨਿਵਾਸੀ ਪਰਮਿਟ 'ਤੇ ਦੇਸ਼ 'ਚ ਰਹਿ ਰਹੇ ਲੋਕਾਂ 'ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ, ਹਾਲਾਂਕਿ ਉਨ੍ਹਾਂ ਨੂੰ 10 ਦਿਨਾਂ ਲਈ ਘਰਾਂ 'ਚ ਹੀ ਆਈਸੋਲੇਸ਼ਨ 'ਚ ਰਹਿਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਮੌਜੂਦਾ ਸਮੇਂ 'ਚ ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 37 ਲੱਖ ਤੋਂ ਵੀ ਵਧੇਰੇ ਹਨ ਅਤੇ 1,03,126 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News