ਪੀ.ਓ.ਕੇ. ਨੂੰ ਕੋਰੋਨਾ ਡੰਪਿੰਗ ਗ੍ਰਾਊਂਡ ਬਣਾ ਰਿਹਾ ਪਾਕਿ, ਯੂਜ਼ਡ ਪੀ.ਪੀ.ਈ. ਕਿੱਟ ਅਤੇ ਮਾਸਕ ਭੇਜੇ

05/20/2020 7:17:09 PM

ਮੁਜ਼ੱਫਰਾਬਾਦ : ਕੋਰੋਨਾ ਦੇ ਕਹਿਰ ਦੌਰਾਨ ਜਿੱਥੇ ਦੁਨੀਆ ਦੇ ਸਾਰੇ ਦੇਸ਼ ਮਨੁੱਖਤਾ ਦੇ ਆਧਾਰ 'ਤੇ ਇੱਕ-ਦੂਜੇ ਦੀ ਪੂਰੀ ਮਦਦ ਕਰ ਰਹੇ ਹਨ ਉਥੇ ਹੀ ਪਾਕਿਸਤਾਨ ਕੋਰੋਨਾ ਦੀ ਡੰਪਿੰਗ ਗ੍ਰਾਊਂਡ ਬਣਾਉਣ 'ਚ ਲੱਗਾ ਹੈ। ਉਹ ਪੀ.ਓ.ਕੇ. ਦੇ ਨਾਗਰਿਕਾਂ ਨਾਲ ਭੇਦਭਾਅ ਕਰ ਉਨ੍ਹਾਂ ਨੂੰ ਯੂਜਡ ਪੀ.ਪੀ.ਈ. ਕਿੱਟ ਅਤੇ ਮਾਸਕ ਭੇਜ ਰਿਹਾ ਹੈ।  ਪੀ.ਓ.ਕੇ. ਦੇ ਮੁਜ਼ੱਫਰਾਬਾਦ 'ਚ ਸਥਿਤ ਸ਼ੇਖ ਖਲੀਫਾ ਬਿਨਾਂ ਜੈਦ ਕੰਬਾਇੰਡ ਮਿਲਿਟਰੀ ਹਸਪਤਾਲ ਨੂੰ ਪਾਕਿਸਤਾਨੀ ਸਰਕਾਰ ਨੇ ਪਹਿਲਾਂ ਇਸਤੇਮਾਲ ਕੀਤੇ ਜਾ ਚੁੱਕੇ ਪੀ.ਪੀ.ਈ.  ਕਿੱਟ ਭੇਜ ਹੈ।

ਕੁੱਝ ਮਾਸਕ 'ਤੇ ਲੱਗੇ ਸਨ ਪਾਨ ਦੇ ਦਾਗ
ਸੀ.ਐਮ.ਐਚ. ਮੁਜ਼ੱਫਰਾਬਾਦ ਹਸਪਤਾਲ ਨੇ ਟਵੀਟ ਕਰ ਕਿਹਾ ਕਿ ਪੀ.ਓ.ਕੇ. ਦੇ ਹਸਪਤਾਲ ਨੂੰ ਫੌਜੀ ਹਸਪਤਾਲ ਰਾਵਲਪਿੰਡੀ ਤੋਂ ਲੱਗਭੱਗ 3 ਲੱਖ ਪੀ.ਪੀ.ਈ. ਕਿੱਟ ਮਿਲੇ ਹਨ, ਪਰ ਸਾਡੇ ਹਸਪਤਾਲ 'ਚ ਜੋ ਕਿੱਟ ਸਾਨੂੰ ਮਿਲੀ ਉਸ ਦਾ ਇਸਤੇਮਾਲ ਪਹਿਲਾਂ ਵੀ ਕੀਤਾ ਜਾ ਚੁੱਕਾ ਸੀ।  ਕੁੱਝ ਮਾਸਕ 'ਤੇ ਪਾਨ ਦੇ ਲਾਲ ਦਾਗ ਲੱਗੇ ਸਨ। ਪ੍ਰਯੋਗਸ਼ਾਲਾ ਪ੍ਰੀਖਣ ਤੋਂ ਬਾਅਦ ਸਾਮੂੰ ਪਤਾ ਲੱਗਾ ਕਿ ਉਹ ਪਾਨ ਦੇ ਦਾਗ ਸਨ।

ਹਸਪਤਾਲ ਨੇ ਨਸ਼ਟ ਕੀਤੀਆਂ ਸੰਕਰਮਿਤ ਪੀ.ਪੀ.ਈ. ਕਿੱਟਾਂ
ਹਸਪਤਾਲ ਨੇ ਦੱਸਿਆ ਕਿ ਅਸੀਂ ਪ੍ਰੋਟੋਕਾਲ ਦੇ ਅਨੁਸਾਰ, ਸਾਰੀਆਂ ਪੀ.ਪੀ.ਈ. ਕਿੱਟਾਂ ਅਤੇ ਮਾਸਕ ਨੂੰ ਨਸ਼ਟ ਕਰ ਦਿੱਤਾ, ਕਿਉਂਕਿ ਇਸ ਨਾਲ ਹਸਪਤਾਲ 'ਚ ਸੰਕਰਮਣ ਫੈਲਣ ਦਾ ਖ਼ਤਰਾ ਸੀ। ਇਹ ਸ਼ਰਮਨਾਕ ਹੈ ਕਿ ਕੋਰੋਨਾ ਦੀ ਨਕਲੀ ਮੇਡ ਇਨ ਚਾਇਨਾ ਟੈਸਿੰਟਗ ਮਸ਼ੀਨਾਂ ਦੇਣ ਤੋਂ ਬਾਅਦ ਪਾਕਿਸਤਾਨ ਹੁਣ ਪੀ.ਓ.ਕੇ. ਨੂੰ ਸੰਕਰਮਿਤ ਪੀ.ਪੀ.ਈ. ਕਿੱਟਾਂ ਦੀ ਡੰਪਿੰਗ ਗ੍ਰਾਊਂਡ ਬਣਾ ਰਿਹਾ ਹੈ।

ਯੂ.ਏ.ਈ. ਨੇ ਬਣਵਾਇਆ ਸੀ ਇਹ ਹਸਪਤਾਲ
ਇਸ ਹਸਪਤਾਲ ਦੀ ਉਸਾਰੀ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨਾਂ ਜਾਏਦ ਅਲ ਨਾਹਯਾਨ ਦੁਆਰਾ ਦਾਨ 'ਚ ਦਿੱਤੀ ਗਈ ਮਨੁੱਖੀ ਸਹਾਇਤਾ ਨਾਲ ਕੀਤਾ ਗਿਆ ਸੀ।  ਉਨ੍ਹਾਂ ਨੇ ਇਹ ਦਾਨ 2005 'ਚ ਆਏ ਭੁਚਾਲ ਪ੍ਰਭਾਵਿਤ ਲੋਕਾਂ ਦੀ ਸਿਹਤ ਸਹੂਲਤਾਂ ਲਈ ਦਿੱਤਾ ਸੀ।


Inder Prajapati

Content Editor

Related News