ਕੋਵਿਡ-19 : UK ''ਚ ਮੌਤਾਂ ਦਾ ਅੰਕੜਾ 26 ਹਜ਼ਾਰ ਦੇ ਪਾਰ

04/30/2020 2:04:45 AM

ਲੰਡਨ-ਕੋਰੋਨਾ ਵਾਇਰਸ ਕਾਰਣ ਯੂ.ਕੇ. 'ਚ ਮੌਤਾਂ ਦਾ ਅੰਕੜਾ 26 ਹਜ਼ਾਰ ਦੇ ਪਾਰ ਚੱਲਿਆ ਗਿਆ ਹੈ। ਨਵੇਂ ਅੰਕੜਿਆਂ ਮੁਤਾਬਕ ਯੂ.ਕੇ. 'ਚ ਕੋਰੋਨਾ ਵਾਇਰਸ ਦੇ ਚੱਲਦੇ ਕੁੱਲ 26,097 ਮੌਤਾਂ ਦਰਜ ਕੀਤੀਆਂ ਗਈਆਂ ਹਨ। ਨਵੇਂ ਅੰਕੜੇ ਬੁੱਧਵਾਰ ਨੂੰ ਜਾਰੀ ਹੋਏ ਹਨ। ਮੰਗਲਵਾਰ ਦੀ ਤੁਲਨਾ 'ਚ ਮੌਤਾਂ ਦੇ 4419 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਅੰਕੜਿਆਂ 'ਚ ਹਸਪਤਾਲ ਤੋਂ ਇਲਾਵਾ ਕੇਅਰ ਹੋਮਸ ਅਤੇ ਦੂਜੇ ਕਮਿਊਨਿਟੀ ਭਵਨਾਂ 'ਚ ਹੋਏ ਮੌਤਾਂ ਦੇ ਮਾਮਲਿਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਮਹਾਮਾਰੀ ਦਾ ਸੰਕਟ ਪੈਦਾ ਹੋਣ ਤੋਂ ਬਾਅਦ ਅਜਿਹਾ ਪਹਿਲਾ ਵਾਰ ਸ਼ਾਮਲ ਕੀਤਾ ਗਿਆ ਹੈ। ਅਜਿਹਾ ਨਹੀਂ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਹੀ ਬ੍ਰਿਟੇਨ 'ਚ 4419 ਮੌਤਾਂ ਦਰਜ ਹੋਈਆਂ ਹਨ। ਇਨ੍ਹਾਂ ਮੌਤਾਂ 'ਚ 2 ਮਾਰਚ ਤੋਂ ਲੈ ਕੇ ਹੁਣ ਤਕ ਕੇਅਰ ਹੋਮਸ ਅਤੇ ਦੂਜੇ ਕਮਿਊਨਿਟੀ ਭਵਨਾਂ 'ਚ ਹੋਈਆਂ ਮੌਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਲਈ ਅਚਾਨਕ ਮੌਤਾਂ ਦਾ ਅੰਕੜਾ ਵਧਾ ਹੈ। ਦੱਸਣਯੋਗ ਹੈ ਕਿ ਹੁਣ ਤਕ ਯ.ਕੇ. 'ਚ 1 ਲੱਖ 67 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ 'ਚੋਂ 26,097 ਲੋਕਾਂ ਦੀ ਮੌਤ ਹੋ ਚੁੱਕੀ ਹੈ।


Karan Kumar

Content Editor

Related News