ਕੋਵਿਡ-19 ਭਾਰਤ ਲਈ ਆਯੁਸ਼ਮਾਨ ਭਾਰਤ ਨੂੰ ਅੱਗੇ ਵਧਾਉਣ ਦਾ ''ਮੌਕਾ'' :WHO

Saturday, Jun 06, 2020 - 04:20 PM (IST)

ਕੋਵਿਡ-19 ਭਾਰਤ ਲਈ ਆਯੁਸ਼ਮਾਨ ਭਾਰਤ ਨੂੰ ਅੱਗੇ ਵਧਾਉਣ ਦਾ ''ਮੌਕਾ'' :WHO

ਸੰਯੁਕਤ ਰਾਸ਼ਟਰ (ਭਾਸ਼ਾ) : ਕੋਵਿਡ-19 ਮਹਾਮਾਰੀ ਨੇ ਜਿੱਥੇ ਦੁਨੀਆ ਦੇ ਕਈ ਦੇਸ਼ਾਂ ਲਈ ਵੱਡਾ ਸੰਕਟ ਖੜਾ ਕੀਤਾ ਹੈ, ਉਥੇ ਹੀ ਇਹ ਭਾਰਤ ਲਈ ਸਿਹਤ ਬੀਮਾ ਯੋਜਨਾ ਆਯੁਸ਼ਮਾਨ ਭਾਰਤ ਨੂੰ ਅੱਗੇ ਵਧਾਉਣ ਦਾ 'ਮੌਕਾ' ਸਾਬਤ ਹੋ ਸਕਦੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਮੁਖੀ ਟੇਡਰਾਸ ਅਦਾਨੋਮ ਗੇਬਰੇਯਸਸ ਨੇ ਇਹ ਰਾਏ ਵਿਅਕਤ ਕੀਤੀ ਹੈ। ਡਬਲਯੂ.ਐਚ.ਓ. ਦੇ ਡਾਇਰੈਕਟਰ ਜਨਰਲ ਗੇਬਰੇਯਸਸ ਨੇ ਭਾਰਤ ਵਿਚ ਕੋਵਿਡ-19 ਦੀ ਸਥਿਤੀ 'ਤੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਭਾਰਤ ਲਈ ਵਿਸ਼ੇਸ਼ ਰੂਪ ਨਾਲ ਮੁੱਢਲੀ ਸਿਹਤ ਸੇਵਾ ਨੂੰ ਅੱਗੇ ਵਧਾਉਣ ਦਾ ਮੌਕਾ ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਹੁਣ ਵੀ ਕਾਫ਼ੀ ਤੇਜ਼ੀ ਨਾਲ ਵੱਧ ਰਹੇ ਹਨ। ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਿਚ ਇਟਲੀ ਨੂੰ ਪਿੱਛੇ ਛੱਡ ਕੇ ਭਾਰਤ 6ਵੇਂ ਸਥਾਨ 'ਤੇ ਪਹੁੰਚ ਗਿਆ ਹੈ।

ਸਿਹਤ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਭਾਰਤ ਵਿਚ ਕੋਵਿਡ-19 ਇਨਫੈਕਸ਼ਨ ਦੇ ਮਾਮਲੇ 2,36,657 'ਤੇ ਪਹੁੰਚ ਗਏ ਹਨ। ਹੁਣ ਤੱਕ ਇਹ ਮਹਾਮਾਰੀ ਦੇਸ਼ ਵਿਚ 6,642 ਲੋਕਾਂ ਦੀ ਜਾਨ ਲੈ ਚੁੱਕੀ ਹੈ। ਗੇਬਰੇਯਸਸ ਨੇ ਸ਼ੁੱਕਰਵਾਰ ਨੂੰ ਜਿਨੇਵਾ ਵਿਚ ਪੱਤਰਕਾਰ ਸੰਮੇਲਨ ਵਿਚ ਕਿਹਾ, ''ਨਿਸ਼ਚਿਤ ਰੂਪ ਨਾਲ ਕੋਵਿਡ-19 ਦੁਨੀਆ ਦੇ ਕਈ ਦੇਸ਼ਾਂ ਲਈ ਇਕ ਵੱਡੀ ਚੁਣੌਤੀ ਹੈ ਪਰ ਸਾਨੂੰ ਇਸ ਤੋਂ ਮੌਕਿਆਂ ਨੂੰ ਵੀ ਲੱਭਣਾ ਹੋਵੇਗਾ। ਉਦਾਹਰਣ ਲਈ ਭਾਰਤ ਵਿਚ ਇਹ ਆਯੁਸ਼ਮਾਨ ਭਾਰਤ ਯੋਜਨਾ ਨੂੰ ਅੱਗੇ ਵਧਾਉਣ ਦਾ ਮੌਕਾ ਹੈ। ਵਿਸ਼ੇਸ਼ ਰੂਪ ਨਾਲ ਮੁੱਢਲੀ ਸਿਹਤ ਸੇਵਾ 'ਤੇ ਧਿਆਨ ਦਿੱਤਾ ਜਾ ਸਕਦਾ ਹੈ। ਮੈਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਸਰਕਾਰ ਆਯੁਸ਼ਮਾਨ ਭਾਰਤ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਵਚਨਬੱਧ ਹੈ। ਆਯੁਸ਼ਮਾਨ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਹੈ। ਨਰਿੰਦਰ ਮੋਦੀ ਸਰਕਾਰ ਨੇ 2018 ਵਿਚ ਇਸ ਦੀ ਸ਼ੁਰੂਆਤ ਕੀਤੀ ਸੀ। ਮੋਦੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਇਸ ਯੋਜਨਾ ਦਾ ਲਾਭ ਲੈਣ ਵਾਲਿਆਂ ਦੀ ਗਿਣਤੀ 1 ਕਰੋੜ ਨੂੰ ਪਾਰ ਕਰ ਗਈ ਹੈ।  ਇਸ ਯੋਜਨਾ ਦੇ ਦਾਇਰੇ ਵਿਚ 50 ਕਰੋੜ ਲਾਭਪਾਤਰੀਆਂ ਨੂੰ ਲਿਆਉਣ ਦਾ ਟੀਚਾ ਹੈ। ਯੋਜਨਾ ਦੇ ਤਹਿਤ ਪ੍ਰਤੀ ਪਰਿਵਾਰ ਨੂੰ ਹਰ ਸਾਲ 5 ਲੱਖ ਰੁਪਏ ਦਾ ਬੀਮਾ ਕਵਰ ਉਪਲੱਬਧ ਕਰਾਇਆ ਜਾਂਦਾ ਹੈ।


author

cherry

Content Editor

Related News