ਭਾਰਤ-ਪਾਕਿਸਤਾਨ ਵੰਡ ਦੇ 76 ਸਾਲਾਂ ਬਾਅਦ ਕਰਤਾਰਪੁਰ ’ਚ ਮਿਲੇ ਚਚੇਰੇ ਭੈਣ-ਭਰਾ
Tuesday, Oct 24, 2023 - 10:43 AM (IST)
ਲਾਹੌਰ (ਭਾਸ਼ਾ)- ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ 76 ਸਾਲ ਪਹਿਲਾਂ ਵੱਖ ਹੋਏ ਚਚੇਰੇ ਭਰਾ-ਭੈਣ ਇਤਿਹਾਸਕ ਕਰਤਾਰਪੁਰ ਲਾਂਘੇ ’ਤੇ ਮੁੜ ਇਕੱਠੇ ਹੋਏ। ਉਨ੍ਹਾਂ ਦੀ ਇਹ ਮੁਲਾਕਾਤ ਸੋਸ਼ਲ ਮੀਡੀਆ ਕਾਰਨ ਸੰਭਵ ਹੋ ਸਕੀ। ਮੁਹੰਮਦ ਇਸਮਾਈਲ ਅਤੇ ਉਨ੍ਹਾਂ ਦੀ ਚਚੇਰੀ ਭੈਣ ਸੁਰਿੰਦਰ ਕੌਰ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਪੁੱਜੇ ਅਤੇ ਐਤਵਾਰ ਨੂੰ ਉਨ੍ਹਾਂ ਦਾ ਭਾਵੁਕ ਪੁਨਰ-ਮਿਲਨ ਹੋਇਆ। ਦੋਵਾਂ ਦੀ ਉਮਰ 80 ਸਾਲ ਦੇ ਕਰੀਬ ਹੈ।
ਇਹ ਵੀ ਪੜ੍ਹੋ: ਪ੍ਰੇਮ ਸਬੰਧਾਂ ਦਾ ਦਰਦਨਾਕ ਅੰਤ, ਵਿਆਹ ਤੋਂ ਇਨਕਾਰ ਕਰਨ 'ਤੇ ਪ੍ਰੇਮਿਕਾ ਨੇ ਕੁਹਾੜੀ ਨਾਲ ਵੱਢਿਆ ਪ੍ਰੇਮੀ
ਇਸਮਾਈਲ ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੂਰ ਪੰਜਾਬ ਦੇ ਸਾਹੀਵਾਲ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਜਦਕਿ ਸੁਰਿੰਦਰ ਕੌਰ ਜਲੰਧਰ ਦੀ ਰਹਿਣ ਵਾਲੀ ਹੈ। ਇਸਮਾਈਲ ਅਤੇ ਸੁਰਿੰਦਰ ਕੌਰ ਦੇ ਪਰਿਵਾਰ ਵੰਡ ਤੋਂ ਪਹਿਲਾਂ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਸ਼ਹਿਰ ਵਿੱਚ ਰਹਿੰਦੇ ਸਨ, ਜਦੋਂ ਦੰਗਿਆਂ ਨੇ ਉਨ੍ਹਾਂ ਨੂੰ ਵੱਖ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਕਾਰ ਹਾਦਸੇ ਮਗਰੋਂ 66 ਸਾਲਾ ਜਸਮੇਰ ਸਿੰਘ ਦੀ ਕੁੱਟਮਾਰ, ਇਲਾਜ ਦੌਰਾਨ ਤੋੜਿਆ ਦਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।