ਬਿਨਾਂ ਹੱਥਾਂ ਦੇ ਪੇਂਟਿੰਗ ਕਰਨ ਵਾਲਾ ਇਹ ਸ਼ਖਸ ਬਣਿਆ ਆਨਲਾਈਨ ਸਟਾਰ (ਵੀਡੀਓ)

05/25/2018 2:19:08 PM

ਬੀਜਿੰਗ (ਬਿਊਰੋ)— ਇਨੀ ਦਿਨੀਂ ਚੀਨ ਦੇ ਇਕ ਪੇਂਟਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਆਂਗ ਰੋਂਗਯੂ ਨਾਮ ਦਾ ਇਹ ਪੇਂਟਰ ਬਿਨਾਂ ਹੱਥਾਂ ਦੇ ਹੀ ਪੇਂਟਿੰਗ ਕਰਦਾ ਹੈ। ਅਸਲ ਵਿਚ ਕੁਝ ਸਾਲ ਪਹਿਲਾਂ ਵਾਪਰੇ ਇਕ ਹਾਦਸੇ ਵਿਚ ਉਸ ਦੇ ਦੋਵੇਂ ਹੱਥ ਕੱਟੇ ਗਏ ਸਨ। ਅਜਿਹੇ ਵਿਚ ਜਿਆਂਗ ਦੀਆਂ ਖੂਬਸੂਰਤ ਪੇਂਟਿੰਗਾਂ ਸਾਬਤ ਕਰ ਰਹੀਆਂ ਹਨ ਕਿ ਪੇਂਟਿੰਗ ਕਰਨ ਲਈ ਹੱਥ ਜ਼ਰੂਰੀ ਨਹੀਂ ਹਨ। ਬਲਕਿ ਹੌਂਸਲਾ ਅਤੇ ਕਲਪਨਾ ਸ਼ਕਤੀ ਮਜ਼ਬੂਤ ਹੋਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਸਾਲ 2013 ਵਿਚ ਹੋਏ ਇਕ ਧਮਾਕੇ ਵਿਚ ਜਿਆਂਗ ਨੇ ਆਪਣੇ ਦੋਵੇਂ ਹੱਥ ਗਵਾ ਦਿੱਤੇ ਸਨ। ਇਸ ਮਗਰੋਂ ਜਿਆਂਗ ਨੇ ਹਾਰ ਨਹੀਂ ਮੰਨੀ ਅਤੇ ਮੁਸ਼ਕਲ ਹਾਲਤਾਂ ਦਾ ਸਾਹਮਣਾ ਕਰਦੇ ਹੋਏ ਇਹ ਪੇਂਟਿੰਗਾਂ ਬਣਾਈਆਂ। ਹੁਣ ਇਨ੍ਹਾਂ ਪੇਂਟਿੰਗਾਂ ਜ਼ਰੀਏ ਜਿਆਂਗ ਨਾ ਸਿਰਫ ਆਪਣਾ ਗੁਜਾਰਾ ਕਰਦਾ ਹੈ ਬਲਕਿ ਇਕ ਆਨਲਾਈਨ ਸਟਾਰ ਬਣ ਚੁੱਕਾ ਹੈ।ਅਸਲ ਵਿਚ ਜਿਆਂਗ ਨੇ ਸੋਸ਼ਲ ਮੀਡੀਆ 'ਤੇ ਕਈ ਅਜਿਹੇ ਵੀਡੀਓ ਪੋਸਟ ਕੀਤੇ ਹਨ, ਜਿਨ੍ਹਾਂ ਵਿਚ ਉਹ ਬਿਨਾਂ ਹੱਥਾਂ ਦੇ ਪੇਂਟਿੰਗ ਕਰਦੇ ਨਜ਼ਰ ਆ ਰਹੇ ਹਨ। ਇਸ ਮਗਰੋਂ ਜਿਆਂਗ ਨੂੰ ਉਸ ਦੇ ਹੁਨਰ ਅਤੇ ਹੌਂਸਲੇ ਲਈ ਕਾਫੀ ਚੰਗੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ।


Related News