ਕਪਲਸ ਕੋਲ ਹੁੰਦੈ ਸਿਗਰਟਨੋਸ਼ੀ ਛੱਡਣ ਦਾ 6 ਗੁਣਾ ਮੌਕਾ

Friday, Apr 12, 2019 - 10:08 PM (IST)

ਲੰਡਨ - ਇਕ ਅਧਿਐਨ ਮੁਤਾਬਕ ਕਪਲਸ, ਜੋ ਇਕੱਠੇ ਸਿਗਰਟਨੋਸ਼ੀ ਛੱਡਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਕੋਲ ਸਫਲਤਾ ਦਾ ਲਗਭਗ 6 ਗੁਣਾ ਮੌਕਾ ਹੁੰਦਾ ਹੈ। ਬ੍ਰਿਟੇਨ 'ਚ ਇੰਪੀਰੀਅਲ ਕਾਲਜ ਲੰਡਨ ਤੋਂ ਮੈਗਡਾ ਲੈਮਪ੍ਰਿਡੋ ਨੇ ਕਿਹਾ ਕਿ ਸਿਗਰਨੋਸ਼ੀ ਛੱਡਣਾ ਇਕ ਇਕੱਲੀ ਕੋਸ਼ਿਸ਼ ਹੋ ਸਕਦੀ ਹੈ। ਪਾਰਟਨਰ ਸੈਰ ਕਰਨ ਜਾਂ ਸਿਨੇਮਾ ਲਈ ਇਕ-ਦੂਸਰੇ ਤੋਂ ਦੂਰੀ ਬਣਾ ਸਕਦੇ ਹਨ ਅਤੇ ਇਕੱਲੇ ਰਹਿਣ 'ਤੇ ਸਿਹਤਮੰਦ ਭੋਜਣ ਖਾਣ ਜਾਂ ਧਿਆਨ ਲਾਉਣ ਵਰਗੀਆਂ ਸਰਗਰਮੀਆਂ ਨੂੰ ਉਤਸ਼ਾਹਿਤ ਕਰ ਸਕਦੇ ਹਨ।
ਯੂਰਪੀਅਨ ਸੋਸਾਇਟੀ ਆਫ ਕਾਰਡੀਓਲੋਜੀ ਦੇ ਖੋਜਕਾਰਾਂ ਨੇ ਕਿਹਾ ਕਿ ਰੋਕਥਾਮ ਦੇ ਦਿਸ਼ਾ-ਨਿਰਦੇਸ਼ ਕਿਸੇ ਵੀ ਰੂਪ 'ਚ ਤੰਬਾਕੂ ਖਿਲਾਫ ਸਲਾਹ ਦਿੰਦੇ ਹਨ ਅਤੇ ਜੋ ਲੋਕ ਸਿਗਰਟਨੋਸ਼ੀ ਕਰਨਾ ਬੰਦ ਕਰਦੇ ਹਨ, ਉਹ ਆਮ ਤੌਰ 'ਤੇ ਦਿਲ ਦੇ ਰੋਗ ਦੇ ਆਪਣੇ ਜੋਖਮ ਨੂੰ ਘੱਟ ਕਰਦੇ ਹਨ। ਲੈਮਪ੍ਰਿਡੋ ਨੇ ਕਿਹਾ ਕਿ ਅਧਿਐਨ ਦੇ ਮੁਤਾਬਕ ਪਾਰਟਨਰ ਜਾਂ ਸੈਕਸ ਕਰਨ ਵਾਲੇ ਦੀ ਭੂਮਿਕਾ ਸਿਗਰਟਨੋਸ਼ੀ ਬੰਦ ਕਰਨ 'ਚ ਵੀ ਸਹਿਯੋਗੀ ਹੋ ਸਕਦੀ ਹੈ।


Khushdeep Jassi

Content Editor

Related News