ਕੋਸਟਾ ਰੀਕਾ ਨੇ ਸਮਲਿੰਗੀ ਵਿਆਹ ਨੂੰ ਦਿੱਤੀ ਇਜਾਜ਼ਤ, ਲੋਕਾਂ ਨੇ ਮਨਾਈ ਖੁਸ਼ੀ

05/27/2020 12:34:41 PM

ਸੈਨ ਜੋਸ- ਕੋਸਟਾ ਰੀਕਾ ਨੇ ਮੰਗਲਵਾਰ ਨੂੰ ਸਮਲਿੰਗੀ ਵਿਆਹ ਨੂੰ ਇਜਾਜ਼ਤ ਦੇ ਦਿੱਤੀ ਹੈ। ਕੋਸਟਾ ਰੀਕਾ ਲਾਤੀਨੀ ਅਮਰੀਕਾ ਦਾ ਛੇਵਾਂ ਦੇਸ਼ ਬਣ ਗਿਆ ਹੈ, ਜਿਸ ਨੇ ਸਮਲਿੰਗੀ ਵਿਆਹ ਨੂੰ ਇਜਾਜ਼ਤ ਦਿੱਤੀ ਹੈ। ਅੱਧੀ ਰਾਤ ਤੋਂ ਪਾਬੰਦੀ ਹਟਣ ਦੇ ਬਾਅਦ ਸਮਲਿੰਗੀ ਜੋੜਿਆਂ ਨੇ ਸਮਾਰੋਹ ਆਯੋਜਿਤ ਕੀਤੇ। ਹਾਲਾਂਕਿ ਕੋਰੋਨਾ ਵਾਇਰਸ ਕਾਰਨ ਨਿੱਜੀ ਤੌਰ 'ਤੇ ਜ਼ਿਆਦਾਤਰ ਸਮਾਰੋਹ ਆਯੋਜਤ ਕੀਤੇ ਗਏ। ਪਾਬੰਦੀਆਂ ਹਟਾਉਣ ਦੇ ਬਾਅਦ ਅਦਾਲਤਾਂ ਤੇ ਨੋਟਰੀ ਵਾਲਿਆਂ ਦੇ ਸਾਹਮਣੇ ਕੁੱਝ ਲੋਕਾਂ ਨੇ ਜਸ਼ਨ ਮਨਾਇਆ ।

PunjabKesari

ਡਾਰਿਤਜ਼ਾ ਅਰਿਆ ਅਤੇ ਅਲੈਕਜੈਂਡਰਾ ਕਿਵਰੋਸ ਨੇ ਅੱਧੀ ਰਾਤ ਦੇ ਬਾਅਦ ਹੀ ਵਿਆਹ ਕਰਵਾ ਲਿਆ। ਇਹ ਦੇਸ਼ ਵਿਚ ਪਹਿਲਾ ਕਾਨੂੰਨੀ ਸਮਲਿੰਗੀ ਵਿਆਹ ਸੀ ਅਤੇ ਇਸ ਨੂੰ ਇੰਟਰਨੈੱਟ 'ਤੇ ਲਾਈਵ ਦਿਖਾਇਆ ਗਿਆ। ਦੱਸ ਦਈਏ ਕਿ ਕੋਸਟਾ ਰੀਕਾ ਲਤੀਨੀ ਅਮਰੀਕਾ ਵਿਚ ਛੇਵਾਂ ਦੇਸ਼ ਹੈ, ਜਿਸ ਨੇ ਸਮਲਿੰਗੀ ਵਿਆਹ ਦੀ ਕਾਨੂੰਨੀ ਇਜਾਜ਼ਤ ਦਿੱਤੀ ਹੈ। ਇਸ ਤੋਂ ਪਹਿਲਾਂ ਇਕਵਾਡੋਰ ਨੇ ਪਿਛਲੇ ਸਾਲ ਇਸ ਦੀ ਇਜਾਜ਼ਤ ਦਿੱਤੀ ਸੀ। ਮੈਕਸੀਕੋ ਦੇ ਵੀ ਕੁਝ ਹਿੱਸਿਆਂ ਵਿਚ ਵੀ ਇਸ ਦੀ ਇਜਾਜ਼ਤ ਹੈ। 
ਸਮਲਿੰਗੀ ਸਮਾਨਤਾ ਲਈ ਅਦਾਲਤਾਂ ਵਿਚ ਲੜਨ ਵਾਲੇ ਮਾਰਕੋ ਕੈਸਟਿਲੋ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹਨ। ਉਨ੍ਹਾਂ ਨੇ ਵੀ ਜੱਜ ਦੇ ਸਾਹਮਣੇ ਆਪਣੇ ਸਮਲਿੰਗੀ ਸਾਥੀ ਨਾਲ ਵਿਆਹ ਕਰਵਾਇਆ ਤੇ ਦੱਸਿਆ ਕਿ ਦੇਸ਼ ਤਰੱਕੀ ਕਰ ਰਿਹਾ ਹੈ। 
ਜ਼ਿਕਰਯੋਗ ਹੈ ਕਿ 2018 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਵੀ ਇਹ ਮੁੱਦਾ ਕਾਫੀ ਛਾਇਆ ਰਿਹਾ ਸੀ।


Lalita Mam

Content Editor

Related News