ਕੋਰੋਨਾ ਦੇ ਮਰੀਜ਼ ਦਾ ਪਤਾ ਲਗਾਉਣ ਲਈ ਇਹ ਟੈਸਟ ਜ਼ਰੂਰੀ : WHO

04/11/2020 10:05:53 PM

ਬੀਜਿੰਗ-ਕੋਰੋਨਾ ਵਾਇਰਸ ਕਾਰਣ ਦੁਨੀਆ 'ਚ ਹਾਹਾਕਾਰ ਮਚਿਆ ਹੋਇਆ ਹੈ। ਦੁਨੀਆ ਦੇ ਲਗਭਗ ਸਾਰੇ ਦੇਸ਼ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ। ਹਾਲਾਂਕਿ ਅਜੇ ਤਕ ਕੋਰੋਨਾ ਵਾਇਰਸ ਦੇ ਇਲਾਜ ਲਈ ਕੋਈ ਦਵਾਈ ਨਹੀਂ ਬਣ ਪਾਈ ਹੈ। ਇਸ ਵਿਚਾਲੇ ਡਬਲਿਊ.ਐੱਚ.ਓ. ਨੇ ਪੀ.ਸੀ.ਆਰ. ਆਧਾਰਿਤ ਟੈਸਟ ਨੂੰ ਪ੍ਰਭਾਵ ਦਾ ਪਤਾ ਲਗਾਉਣ ਲਈ ਅਹਿਮ ਦੱਸਿਆ ਹੈ।
ਡਬਲਿਊ.ਐੱਚ.ਓ. ਦੇ ਕਾਰਜਕਾਰੀ ਨਿਰਦੇਸ਼ਕ ਡਾ. ਮਾਈਕਲ ਜੇ ਰਿਆਨ ਨੇ ਕਿਹਾ ਕਿ ਪਾਲੀਮਰੇਜ ਚੇਨ ਰਿਏਕਸ਼ਨ (ਪੀ.ਸੀ.ਆਰ.) ਆਧਾਰਿਟ ਟੈਸਟ ਸੰਭਵਤ: ਇਹ ਨਿਰਧਾਰਿਤ ਕਰਨ ਦਾ ਸਭ ਤੋਂ ਸਹੀ ਤਰੀਕਾ ਹੈ ਕਿ ਕੋਈ ਕੋਰੋਨਾ ਨਾਲ ਪ੍ਰਭਾਵਿਤ ਹੈ ਜਾਂ ਨਹੀਂ।

ਸਰਕਾਰਾਂ ਨੂੰ ਵਿਸ਼ੇਸ਼ ਰੂਪ ਨਾਲ ਪੀ.ਸੀ.ਆਰ. ਆਧਾਰਿਤ ਪ੍ਰੀਖਣ ਜਾਂ ਪ੍ਰਭਾਵ ਦਾ ਪਤਾ ਲਗਾਉਣ ਵਾਲੇ ਕਿਸੇ ਵੀ ਪ੍ਰੀਖਣ 'ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ। ਮਾਈਕਲ ਮੁਤਾਬਕ ਆਮ ਤੌਰ 'ਤੇ ਪੀ.ਸੀ.ਆਰ. ਆਧਾਰਿਤ ਪ੍ਰੀਖਣ ਇਹ ਦੱਸਣ ਲਈ ਬਿਹਤਰ ਹੈ ਕਿ ਕੋਈ ਪ੍ਰਭਾਵਿਤ ਹੈ ਜਾਂ ਨਹੀਂ। ਉੱਥੇ ਸੀਰੋਲਾਜੀ ਪ੍ਰੀਖਣ ਇਹ ਪਤਾ ਲਗਾਉਣ ਲਈ ਬਿਹਤਰ ਹੈ ਤੁਸੀਂ ਹਾਲ ਹੀ 'ਚ ਪ੍ਰਭਾਵਿਤ ਹੋਏ ਹੋ ਜਾਂ ਪਹਿਲਾਂ ਤੋਂ ਹੀ ਪ੍ਰਭਾਵਿਤ ਹੋ।

ਦੱਸ ਦੇਈਏ ਕਿ ਦੁਨੀਆ 'ਚ ਰੋਜ਼ਾਨਾ ਕੋਰੋਨਾ ਵਾਇਰਸ ਦੇ ਹਜ਼ਾਰਾਂ ਦੀ ਗਿਣਤੀ 'ਚ ਮਰੀਜ਼ ਸਾਹਮਣੇ ਆ ਰਹੇ ਹਨ। ਦੁਨੀਆਭਰ 'ਚ ਹੁਣ ਤਕ ਕੋਰੋਨਾ ਵਾਇਰਸ ਕਾਰਣ 17 ਲੱਖ ਤੋਂ ਵਧੇਰੇ ਲੋਕ ਪ੍ਰਭਾਵਤ ਹੋ ਚੁੱਕ ਹਨ ਅਤੇ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ।


Karan Kumar

Content Editor

Related News