ਕੋਰੋਨਾ ਸੰਕਟ ਦੌਰਾਨ ਅਜਾਇਬ ਘਰ ਬਣ ਰਹੇ ਹਨ ਵਿਦਿਆਰਥੀਆਂ ਲਈ ਜਮਾਤਾਂ

11/09/2020 9:30:54 AM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਜੋਕੇ ਸਮੇਂ ਵਿਚ ਇਸ ਮਾਰੂ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦੀ ਆਪਸੀ ਦੂਰੀ ਹੋਣੀ ਬਹੁਤ ਜਰੂਰੀ ਹੈ। ਬਿਲਕੁਲ ਇਸ ਤਰ੍ਹਾਂ ਦੀ ਸਾਵਧਾਨੀ ਹੀ ਸਕੂਲਾਂ ਵਿੱਚ ਬੱਚਿਆਂ ਨੂੰ ਸਿੱਖਿਆ ਦੇਣ ਲਈ  ਜਮਾਤਾਂ ਵੀ ਜਰੂਰੀ ਹਨ। ਇਸ ਤਰ੍ਹਾਂ ਦੀਆਂ ਸਾਵਧਾਨੀਆਂ ਅਮਰੀਕੀ ਸਕੂਲਾਂ ਵਿਚ ਅਪਣਾਈਆਂ ਜਾ ਰਹੀਆਂ ਹਨ। 

ਆਮ ਸਮਿਆਂ ਵਿਚ ਹੈਸਟਨ, ਕੰਸਾਸ ਵਿਚ 61 ਏਕੜ ਵਾਲੀ ਇਸ ਥਾਂ 'ਤੇ ਵਿਆਹ, ਕਾਰਪੋਰੇਟ ਇਕੱਠ ਅਤੇ ਚਰਚ ਦੇ ਸਮਾਗਮਾਂ ਦੀ ਮੇਜ਼ਬਾਨੀ ਹੁੰਦੀ ਸੀ ਪਰ ਮਹਾਮਾਰੀ ਦੌਰਾਨ ਇਹ ਸਥਾਨ ਜ਼ਿਲ੍ਹੇ ਦੇ ਸੱਤਵੇਂ ਅਤੇ ਅੱਠਵੇਂ ਗ੍ਰੇਡਰਾਂ ਲਈ ਇਕ ਸਕੂਲ ਬਣ ਗਿਆ ਹੈ। 

ਸਿੱਖਿਆ ਨੂੰ ਜਾਰੀ ਰੱਖਣ ਲਈ ਕੁਝ ਸਕੂਲ ਸਮਾਜਿਕ ਦੂਰੀਆਂ ਦੀ ਸਹੂਲਤ ਲਈ ਅਤੇ ਵਿਅਕਤੀਗਤ ਸਿਖਲਾਈ ਨਾਲ ਜੁੜੇ ਸਿਹਤ ਖਤਰਿਆਂ ਨੂੰ ਘਟਾਉਣ ਲਈ ਵਾਧੂ ਜਗ੍ਹਾ ਲੱਭਣ ਬਾਰੇ ਵਿਚਾਰ ਕਰ ਰਹੇ ਹਨ। ਇਸ ਸੰਬੰਧੀ ਕਈ ਜ਼ਿਲ੍ਹੇ ਅਸਥਾਈ ਆਊਟਡੋਰ ਸ਼ੈਲਟਰ ਸਥਾਪਤ ਕਰ ਰਹੇ ਹਨ ਅਤੇ ਖਾਲੀ ਥਾਂਵਾਂ ਜਿਵੇਂ ਅਜਾਇਬ ਘਰਾਂ ਦੀ ਵਰਤੋਂ ਵੀ ਕਰ ਰਹੇ ਹਨ।ਹੈਸਟਨ ਵਿਚ ਸੱਤਵੇਂ ਅਤੇ ਅੱਠਵੇਂ ਗ੍ਰੇਡ ਦੇ ਬੱਚਿਆਂ ਨੇ ਵੀ ਕਰਾਸ ਵਿੰਡ ਕਾਨਫਰੰਸ ਸੈਂਟਰ ਵਿਖੇ  ਸਮੈਸਟਰ ਦੀ ਸ਼ੁਰੂਆਤ ਕੀਤੀ। 

ਇਸ ਦੇ ਨਾਲ ਹੀ ਪੰਜਵੇਂ ਅਤੇ ਛੇਵੇਂ ਗ੍ਰੇਡਰਾਂ ਲਈ ਜਿਮਨੇਜ਼ੀਅਮ ਅਤੇ ਕੋਇਰ ਰੂਮ ਸਮੇਤ ਮਿਡਲ ਸਕੂਲ ਵਿਚ ਕਮਰਾ ਬਣਾਇਆ। ਨਿਊਯਾਰਕ ਦੇ ਵੀ ਲਗਭਗ 1,100 ਸਕੂਲਾਂ ਨੂੰ ਉਨ੍ਹਾਂ ਦੇ ਦਿਨ ਦਾ ਕੁਝ ਹਿੱਸਾ ਬਾਹਰ ਬਿਤਾਉਣ ਲਈ ਪ੍ਰਵਾਨਗੀ ਦਿੱਤੀ ਗਈ ਹੈ। ਐੱਨ. ਵਾਈ. ਸੀ. ਵਿਭਾਗ ਦੇ ਸਿੱਖਿਆ ਵਿਭਾਗ ਦੇ ਬੁਲਾਰੇ ਕੇਟੀ ਓਹਨਲੌਨ ਨੇ ਕਿਹਾ ਕਿ ਸ਼ਹਿਰ ਦੇ ਸਕੂਲਾਂ ਵਿੱਚ ਸਮਾਜਿਕ ਦੂਰੀਆਂ ਲਈ ਕਾਫ਼ੀ ਅੰਦਰੂਨੀ ਜਗ੍ਹਾ ਹੈ ਪਰ ਉਹ ਕਲਾਸਾਂ ਲਈ “ਬਦਲਵੀਂ ਥਾਂ” ਜਿਵੇਂ  ਕਿ ਪਾਰਕ ਜਾਂ ਬੰਦ ਗਲੀਆਂ ਦੀ ਵਰਤੋਂ ਵੀ ਕਰ ਰਹੇ ਹਨ। ਕੈਲੀਫੋਰਨੀਆ ਵਿਚ ਗ੍ਰੀਨ ਸਕੂਲ ਯਾਰਡਜ਼ ਅਮਰੀਕਾ ਦੇ ਸੀ. ਈ. ਓ. ਸ਼ੈਰਨ ਡੈਂਕਸ ਅਨੁਸਾਰ ਦੇਸ਼ ਭਰ ਵਿਚ ਦਰਜਨਾਂ ਸਕੂਲ ਪ੍ਰਣਾਲੀਆਂ ਦੀਆਂ ਹਦਾਇਤਾਂ ਨੂੰ ਬਦਲ ਦਿੱਤਾ ਹੈ ਜਾਂ ਅਜਿਹਾ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਹਨ, ਜਿਸ ਨਾਲ ਕਿ ਬੱਚਿਆਂ ਦਾ ਵਾਇਰਸ ਤੋਂ ਬਚਾਅ ਕੀਤਾ ਜਾ ਸਕੇ।


Lalita Mam

Content Editor

Related News