ਕੋਰੋਨਾਵਾਇਰਸ ਤੋਂ ਨਜਿੱਠਣ ਲਈ ਜਾਪਾਨ ਨੇ ਵੰਡੇ 2000 iPhone

02/16/2020 7:16:05 PM

ਗੈਜੇਟ ਡੈਸਕ—ਪੂਰੀ ਦੁਨੀਆ 'ਤੇ ਚੀਨ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਦੇ ਪ੍ਰਭਾਵ ਦਾ ਅਸਰ ਪਿਆ ਹੈ। ਹੁਣ ਤਕ ਇਸ ਵਾਇਰਸ ਦੀ ਚਪੇਟ 'ਚ ਆਉਣ ਕਾਰਨ 1400 ਤੋਂ ਜ਼ਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਤਾਂ ਉੱਥੇ ਹੀ 60 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ। ਇਸ ਦੌਰਾਨ ਜਾਪਾਨ ਦੇ ਹੈਲਥ ਆਫਿਸਰਸ ਵੱਲੋਂ ਕਰੂਜ਼ ਸ਼ਿਪ 'ਤੇ ਮੌਜੂਦ ਯਾਤਰੀਆਂ ਦੇ ਇਕ ਗਰੁੱਪ ਨੂੰ ਆਈਫੋਨ ਵੰਡੇ ਗਏ ਹਨ। ਦਰਸਅਲ ਸ਼ਿਪ 'ਤੇ ਕੁਝ ਲੋਕ ਵਾਇਰਸ ਨਾਲ ਪ੍ਰਭਾਵਿਤ ਮਿਲੇ ਹਨ ਅਤੇ ਅਜਿਹੇ 'ਚ ਬਾਕੀ ਲੋਕਾਂ ਨੂੰ ਇਸ ਨਾਲ ਜੁੜੀਆਂ ਅਪਡੇਟਸ ਦੇਣ ਲਈ ਆਈਫੋਨ ਵੰਡੇ ਗਏ ਹਨ।

ਜਾਪਾਨ ਦੀ ਹੈਲਥ, ਲੇਬਰ ਅਤੇ ਵੈਲਵੇਅਰ ਮਿਨਿਸਟਰੀ ਵੱਲੋਂ ਡਾਇਮੰਡ ਪ੍ਰਿੰਸੇਸ ਕਰੂਜ਼ ਸ਼ਿਪ 'ਤੇ ਕੋਰੋਨਾਵਾਇਰਸ ਦੇ ਕੁਝ ਪਾਜ਼ਿਟਿਵ ਮਾਮਲੇ ਕਨਫਰਮ ਕੀਤੇ ਗਏ। ਇਸ ਸ਼ਿਪ 'ਤੇ 3,700 ਯਾਤਰੀ ਮੌਜੂਦ ਸਨ। ਸਬੰਧਿਤ ਅਧਿਕਾਰੀਆਂ ਵੱਲੋਂ ਇਨ੍ਹਾਂ ਯਾਤਰੀਆਂ ਦੇ ਗਰੁੱਪ 'ਚ ਕਰੀਬ 2000 ਆਈਫੋਨ ਵੰਡੇ ਗਏ। Macotakara ਮੁਤਾਬਕ ਯਾਤਰੀਆਂ ਨੂੰ ਵੰਡੇ ਗਏ ਆਈਫੋਨਸ 'ਚ ਇਕ ਖਾਸ ਐਪ ਵੀ ਇੰਸਟਾਲ ਕੀਤੀ ਗਈ ਹੈ ਅਤੇ ਇਸ ਦੀ ਮਦਦ ਨਾਲ ਯਾਤਰੀਆਂ ਨੂੰ ਮਿਨਿਸਟਰੀ ਆਫ ਹੈਲਥ, ਲੇਬਰ ਅਤੇ ਵੈਲਵੇਅਰ ਵੱਲੋਂ ਲੇਟੈਸਟ ਅਪਡੇਟਸ ਅਤੇ ਨਿਊਜ਼ ਮਿਲਦੀਆਂ ਰਹਿਣਗੀਆਂ।

ਆਈਫੋਨ 'ਚ ਦਿੱਤੀਆਂ ਗਈਆਂ ਖਾਸ ਐਪਸ
ਆਈਫੋਨਸ ਵੰਡਣ ਦਾ ਇਕ ਹੋਰ ਵੱਡਾ ਕਾਰਨ ਇਹ ਹੈ ਕਿ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਹੋਵੇ ਅਤੇ ਜ਼ਰੂਰਤ ਪੈਣ 'ਤੇ ਉਨ੍ਹਾਂ ਨੂੰ ਤੁਰੰਤ ਮਦਦ ਮਿਲ ਸਕੇ। ਆਈਫੋਨ 'ਚ ਦਿੱਤੀਆਂ ਗਈਆਂ ਐਪਸ ਨਾਲ ਯਾਤਰੀ ਪ੍ਰੇਸ਼ਾਨ ਹੋਣ 'ਤੇ ਸਿੱਧੇ ਮੈਂਟਲ ਹੈਲਥ ਪ੍ਰਫੈਸ਼ਨਲਸ ਨਾਲ ਗੱਲ ਕਰ ਸਕਣਗੇ। ਨਾਲ ਹੀ ਐਪ ਦੀ ਮਦਦ ਨਾਲ ਡਾਕਰਟਸ ਨਾਲ ਅਪਾਇੰਟਮੈਂਟ ਲੈਣ ਅਤੇ ਦਵਾਈਆਂ ਆਰਡਰ ਕਰਨ ਵਰਗੇ ਕੰਮ ਵੀ ਕੀਤੇ ਜਾ ਸਕਣਗੇ।ਇਕ ਰਿਪਰੋਟ ਮੁਤਾਬਕ 771 ਲੋਕਾਂ ਦੀ ਜਾਂਚ ਕੀਤੀ ਗਈ, ਜਿਨਾਂ 'ਚੋਂ ਸ਼ਿਪ 'ਚ ਮੌਜੂਦ 228 ਲੋਕ ਕੋਰੋਨਾਵਾਇਰਸ ਨਾਲ ਇਨਫੈਕਟੇਡ ਮਿਲੇ ਹਨ। ਖਾਸ ਗੱਲ ਇਹ ਹੈ ਕਿ ਇਨਾਂ 'ਚੋਂ 32 ਲੋਕ ਅਮਰੀਕਨ ਹਨ।

10 ਯਾਤਰੀਆਂ ਦੀ ਹਾਲਤ ਗੰਭੀਰ
ਵਾਇਰਸ ਦਾ ਇਨਫੈਕਸ਼ਨ ਨਾ ਵਧੇ ਇਸ ਦੇ ਲਈ ਉਪਾਅ ਕੀਤੇ ਜਾ ਰਹੇ ਹਨ। ਜਾਂਚ 'ਚ ਜਿਨਾਂ ਦੇ ਰਿਜ਼ਲਟਸ ਪਾਜਿਟਿਵ ਆਏ ਹਨ ਉਨ੍ਹਾਂ 'ਚੋਂ 10 ਯਾਤਰੀ ਗੰਭੀਰ ਹਾਲਤ 'ਚ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜਾਪਾਨ ਦੇ ਹੈਲਥ ਆਫਿਸਰਸ ਵੱਲੋਂ 11 ਬਜ਼ੁਰਗ ਯਾਤਰੀਆਂ ਨੂੰ ਸ਼ਿਪ ਤੋਂ ਉਤਰਨ ਦੀ ਅਨੁਮਤਿ ਦਿੱਤੀ ਗਈ ਹੈ, ਜਿਨਾਂ ਦੇ ਟੈਸਟ ਰਿਜ਼ਲਟਸ ਨੈਗਟਿਵ ਆਏ ਹਨ। ਚੀਨ 'ਚ ਕੋਰੋਨਾਵਾਇਰਸ ਫੈਲਣ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਖਰਾਬ ਹੋ ਰਹੇ ਹਨ ਅਤੇ ਮਟੀਰੀਅਲ ਸਪਲਾਈ ਚੇਨ ਮਜ਼ਬੂਤ ਕਰਨਾ ਵੀ ਜ਼ਰੂਰੀ ਹੋ ਗਿਆ ਹੈ। ਹੁਣ ਚੀਨ ਦੇ ਕਈ ਇਲਾਕਿਆਂ 'ਚ ਰੋਬੋਟਸ ਦੀ ਮਦਦ ਨਾਲ ਸਪਲਾਈ ਅਤੇ ਪ੍ਰੋਡਕਟਸ ਪਹੁੰਚਾਏ ਗਏ ਹਨ।


Karan Kumar

Content Editor

Related News