ਪੈਰਿਸ ਦੇ ਨਾ ਪੀਣ ਯੋਗ ਪਾਣੀ ਵਿਚ ਪਾਇਆ ਗਿਆ ਕੋਰੋਨਾਵਾਇਰਸ

Monday, Apr 20, 2020 - 12:27 AM (IST)

ਪੈਰਿਸ ਦੇ ਨਾ ਪੀਣ ਯੋਗ ਪਾਣੀ ਵਿਚ ਪਾਇਆ ਗਿਆ ਕੋਰੋਨਾਵਾਇਰਸ

ਪੈਰਿਸ - ਪੈਰਿਸ ਦੇ ਨਾ ਪੀਣ ਯੋਗ ਪਾਣੀ ਦੇ ਸਰੋਤਾਂ ਵਿਚ ਕੋਰੋਨਾਵਾਇਰਸ ਪਾਇਆ ਗਿਆ ਹੈ। ਹਾਲਾਂਕਿ, ਸ਼ਹਿਰ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਪੀਣ ਵਾਲਾ ਪਾਣੀ ਦੇ ਇਨਫੈਕਟਡ ਹੋਣ ਦਾ ਖਤਰਾ ਨਹੀਂ ਹੈ। ਪੈਰਿਸ ਦੀ ਜਲ ਏਜੰਸੀ ਦੀ ਪ੍ਰਯੋਗਸ਼ਾਲਾ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਲਾਕਡਾਊਨ ਦੇ ਤੁਰੰਤ ਬਾਅਦ ਲਏ ਗਏ 27 ਨਮੂਨਿਆਂ ਦੀ ਜਾਂਚ ਕੀਤੀ, ਜਿਨ੍ਹਾਂ ਵਿਚੋਂ 4 ਨਮੂਨਿਆਂ ਵਿਚ ਕੋਰੋਨਾਵਾਇਰਸ ਮਿਲਿਆ ਹੈ। ਸ਼ਹਿਰ ਦੇ ਸੀਨੀਅਰ ਵਾਤਾਵਰਣ ਅਧਿਕਾਰੀ ਸੇਲੀਆ ਬਲਾਓਲ ਨੇ ਦੱਸਿਆ ਕਿ ਪੀਣ ਵਾਲਾ ਪਾਣੀ ਦੀ ਸਪਲਾਈ ਦਾ ਨੈੱਟਵਰਕ ਪੂਰੀ ਤਰ੍ਹਾਂ ਤੋਂ ਵੱਖ ਹੈ ਅਤੇ ਇਸ ਲਈ ਉਸ ਦਾ ਇਸਤੇਮਾਲ ਬਿਨਾਂ ਕਿਸੇ ਖਤਰੇ ਦੇ ਕੀਤਾ ਜਾ ਸਕਦਾਹੈ।

ਜ਼ਿਕਰਯੋਗ ਹੈ ਕਿ ਸੀਨ ਨਦੀ ਅਤੇ ਅਵਰਕ ਨਹਿਰ ਪੈਰਿਸ ਵਿਚ ਇਸਤੇਮਾਲ ਹੋਣ ਵਾਲੇ ਨਾ ਪੀਣ ਯੋਗ ਪਾਣੀ ਦੇ ਸਰੋਤ ਹਨ ਅਤੇ ਇਨ੍ਹਾਂ ਇਸਤੇਮਾਲ ਸੜਕਾਂ ਨੂੰ ਸਾਫ ਕਰਨ, ਪੌਦਿਆਂ ਵਿਚ ਪਾਣੀ ਦੇਣ ਦੇ ਨਾਲ-ਨਾਲ ਸਜਾਵਟ ਲਈ ਲਗਾਏ ਗਏ ਫੁਆਰਿਆਂ ਵਿਚ ਕੀਤਾ ਜਾਂਦਾ ਹੈ। ਬਲਾਓਲ ਨੇ ਦੱਸਿਆ ਕਿ ਪੈਰਿਸ ਕੋਈ ਫੈਸਲਾ ਕਰਨ ਤੋਂ ਪਹਿਲਾਂ ਖੇਤਰ ਦਾ ਆਕਲਨ ਕਰਨ ਲਈ ਖੇਤਰੀ ਸਿਹਤ ਏਜੰਸੀਆਂ ਨਾਲ ਸਲਾਹ ਕਰ ਰਿਹਾ ਹੈ।


author

Khushdeep Jassi

Content Editor

Related News