ਕੋਰੋਨਾਵਾਇਰਸ ਮਹਾਮਾਰੀ ਨੇ ਦਿੱਤੀ ਹੈ ਕਈ ਧਾਰਨਾਵਾਂ ਨੂੰ ਚੁਣੌਤੀ : ਪੋਪ ਫ੍ਰਾਂਸਿਸ

Sunday, Jun 14, 2020 - 01:17 AM (IST)

ਵੈਟੀਕਨ ਸਿਟੀ - ਪੋਪ ਫ੍ਰਾਂਸਿਸ ਨੇ ਸ਼ਨੀਵਾਰ ਨੂੰ ਆਖਿਆ ਕਿ ਕੋਰੋਨਾਵਾਇਰਸ ਮਹਾਮਾਰੀ ਨੇ ਕਈ ਧਾਰਨਾਵਾਂ ਨੂੰ ਚੁਣੌਤੀ ਦਿੱਤੀ ਹੈ। ਪੋਪ ਨੇ 15 ਨਵੰਬਰ ਨੂੰ ਮਨਾਏ ਜਾਣ ਵਾਲੇ ਚੌਥੇ ਵਿਸ਼ਵ ਗਰੀਬ ਦਿਵਸ ਦੇ ਲਈ ਆਪਣੇ ਸੰਦੇਸ਼ ਵਿਚ ਆਖਿਆ ਕਿ ਅਸੀਂ ਖੁਦ ਨੂੰ ਅਭਾਗਾ ਅਤੇ ਘੱਟ ਸਵੈ-ਸਮਰੱਥ ਮਹਿਸੂਸ ਕਰਦੇ ਹਾਂ ਕਿਉਂਕਿ ਸਾਨੂੰ ਆਪਣੀਆਂ ਸਰਹੱਦਾਂ ਅਤੇ ਆਜ਼ਾਦੀ ਦੀ ਸੀਮਾ ਦੇ ਬਾਰੇ ਵਿਚ ਪਤਾ ਲੱਗ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਜ਼ੀਜ਼ਾਂ ਦੇ ਨਾਲ ਜ਼ਿਆਦਾ ਸਮਾਂ ਬਿਤਾਉਣ ਦੇ ਮੌਕੇ ਦੇ ਨਾਲ ਹੀ ਨੌਕਰੀਆਂ ਜਾਣ ਨਾਲ ਅਚਾਨਕ ਸਾਡੀਆਂ ਅੱਖਾਂ ਖੁਲ੍ਹ ਗਈਆਂ ਹਨ ਕਿ ਅਸੀਂ ਚੀਜ਼ਾਂ ਨੂੰ ਕਾਫੀ ਹਲਕੇ ਵਿਚ ਲਿਆ ਹੈ ਅਤੇ ਲਾਕਡਾਊਨ ਦੀ ਮਿਆਦ ਨੇ ਅਨੇਕ ਲੋਕਾਂ ਨੂੰ ਸਾਦਗੀ ਦੇ ਮਾਹੌਲ ਦੀ ਖੋਜ ਕਰਨ ਦਾ ਮੌਕਾ ਦਿੱਤਾ ਹੈ। ਪੋਪ ਨੇ ਕਿਹਾ ਕਿ ਮਹਾਮਾਰੀ ਨੇ ਸਾਨੂੰ ਗਰੀਬਾਂ ਦਾ ਧਿਆਨ ਰੱਖਣ ਅਤੇ ਉਨ੍ਹਾਂ ਦੀ ਮਦਦ ਕਰਨ ਨੂੰ ਲੈ ਕੇ ਹੋਰ ਜ਼ਿਆਦਾ ਸੁਚੇਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਨੇ ਕਈ ਧਾਰਨਾਵਾਂ ਨੂੰ ਚੁਣੌਤੀ ਦੇ ਦਿੱਤੀ ਹੈ।


Khushdeep Jassi

Content Editor

Related News