ਇੰਗਲੈਂਡ ''ਚ 1000 ਚੋਂ ਸਿਰਫ ਇਕ ਨੂੰ ਕੋਰੋਨਾ, ਇਕ ਹਫਤੇ ''ਚ 40 ਫੀਸਦੀ ਤੱਕ ਘੱਟ ਹੋਏ ਕੇਸ

Saturday, May 01, 2021 - 10:47 PM (IST)

ਲੰਡਨ-ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਘੱਟ ਹੋ ਰਹੇ ਹਨ। ਇੰਗਲੈਂਡ 'ਚ ਇਕ ਹਫਤੇ ਅੰਦਰ ਵੀ ਮਾਮਲਿਆਂ 'ਚ 40 ਫੀਸਦੀ ਦੀ ਕਮੀ ਆਈ ਹੈ। ਇਥੇ 1010 ਲੋਕਾਂ 'ਚੋਂ ਸਿਰਫ ਇਕ ਵਿਅਕਤੀ ਕੋਰੋਨਾ ਇਨਫੈਕਟਿਡ ਹੈ। ਨੈਸ਼ਨਲ ਸਟੈਂਟਿਸਟਿਕਸ ਦਫਤਰ ਵੱਲੋਂ ਜਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਤੰਬਰ ਤੋਂ ਸ਼ੁਰੂ ਹੋ ਰਹੀ ਇਨਫੈਕਸ਼ਨ ਦੇ ਮਾਮਲਿਆਂ 'ਚ ਕਮੀ ਦੇਖੀ ਜਾ ਰਹੀ ਹੈ ਅਤੇ ਬੀਤੇ ਪੰਜ ਹਫਤਿਆਂ ਤੋਂ ਲਗਾਤਾਰ ਮਾਮਲੇ ਘੱਟ ਰਹੇ ਹਨ।

ਇਹ ਵੀ ਪੜ੍ਹੋ-ਦੱਖਣੀ ਅਫਰੀਕਾ ਦੇ ਖੇਡ ਮੰਤਰੀ ਨੇ ਕ੍ਰਿਕੇਟ ਨੂੰ ਲੈ ਕੇ ਦਿੱਤਾ ਇਹ ਵੱਡਾ ਬਿਆਨ

ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਮਾਮਲੇ ਯਾਕਸ਼ਾਇਰ ਅਤੇ ਈਸਟ ਆਫ ਇੰਗਲੈਂਡ ਨੂੰ ਛੱਡ ਕੇ ਬਾਕੀ ਸਾਰੇ ਖੇਤਰਾਂ 'ਚ ਘੱਟ ਹੋ ਰਹੇ ਹਨ। ਇਨ੍ਹਾਂ ਦੋਵਾਂ ਹੀ ਖੇਤਰਾਂ 'ਚ ਅੰਕੜੇ ਘੱਟ-ਵੱਧ ਰਹੇ ਹਨ। ਦੇਸ਼ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਅੰਕੜਿਆਂ ਨੂੰ ਲੈ ਕੇ ਟਵੀਟ ਕੀਤਾ ਹੈ ਅਤੇ ਕਿਹਾ ਕਿ ਇਹ ਡਾਟਾ ਭਰੋਸੇਯੋਗ ਹੈ ਅਤੇ ਦਿਖਾਉਂਦਾ ਹੈ ਕਿ ਸਾਡੀ ਰਣਨੀਤੀ ਕੰਮ ਕਰ ਰਹੀ ਹੈ। ਉਥੇ ਮਾਹਰਾਂ ਨੇ ਕਿਹਾ ਕਿ ਡਾਟਾ 'ਤੇ 'ਖੁਸ਼ੀ ਮਨਾਉਣੀ' ਚਾਹੀਦੀ ਹੈ।

ਇਹ ਵੀ ਪੜ੍ਹੋ-WHO ਨੇ ਮਾਡਰਨਾ ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਦਿੱਤੀ ਮਨਜ਼ੂਰੀ

ਖਤਮ ਹੋ ਰਿਹਾ ਕੋਰੋਨਾ ਵਾਇਰਸ
ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੇ ਲੱਛਣਾਂ 'ਤੇ ਹੋਏ ਇਕ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਇੰਗਲੈਂਡ 'ਚ ਹੁਣ ਵੀ ਮਾਮਲੇ ਘੱਟ ਹੋ ਰਹੇ ਹਨ। ਰੋਜ਼ਾਨਾ ਬੀਮਾਰ ਪੈਣ ਵਾਲੇ ਲੋਕਾਂ ਦੀ ਅੰਦਾਜ਼ਨ ਗਿਣਤੀ ਬੀਤੇ ਹਫਤੇ 757 ਸੀ। ਦੇਸ਼ ਦੇ ਡਿਪਟੀ ਚੀਫ ਮੈਡੀਕਲ ਅਫਸਰ ਜੋਨਾਥਨ ਵਾਨ-ਤਾਮ ਨੇ ਇਸ ਹਫਤੇ ਡਾਊਨਿੰਗ ਸਟ੍ਰੀਟ ਬ੍ਰੀਫਿੰਗ 'ਚ ਦੱਸਿਆ ਹੈ ਕਿ ਬ੍ਰਿਟੇਨ 'ਵਾਇਰਸ ਦੇ ਕਹਿਰ ਦੇ ਕਾਫੀ ਨੇੜੇ ਸੀ।' ਅਜਿਹੇ ਸਬੂਤ ਵੀ ਹਨ ਕਿ ਕੋਵਿਡ ਹੁਣ ਬ੍ਰਿ੍ਟੇਨ 'ਚ ਖਤਮ ਹੋ ਰਿਹਾ ਹੈ ਕਿਉਂਕਿ ਤੇਜ਼ ਗਤੀ ਨਾਲ ਟੀਕਾਕਰਣ ਹੋਇਆ ਹੈ ਅਤੇ ਆਧਿਕਾਰਿਤ ਅੰਕੜਿਆਂ ਮੁਤਾਬਕ ਇਲਾਕੇ 'ਚ ਇਸ ਮਹੀਨੇ 'ਚ ਇਕ ਵੀ ਮੌਤ ਨਹੀਂ ਹੋਈ ਹੈ।

ਇਹ ਵੀ ਪੜ੍ਹੋ-PM ਇਮਰਾਨ ਖਾਨ ਨੇ ਗਿਲਗਿਤ-ਬਾਲਟਿਸਤਾਨ ਲਈ 370 ਅਰਬ ਰੁਪਏ ਦੇ ਵਿਕਾਸ ਪੈਕੇਜ ਦਾ ਕੀਤਾ ਐਲਾਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News