ਕੈਨੇਡਾ ਨੂੰ ਦੂਜੀ ਤਿਮਾਹੀ ''ਚ ਲੱਗਾ ਝਟਕਾ, 11.5 ਫੀਸਦੀ ਡਿੱਗੀ ਜੀ. ਡੀ. ਪੀ.

08/29/2020 3:21:32 PM

ਓਟਾਵਾ- ਕੈਨੇਡਾ ਦੀ ਜੀ. ਡੀ. ਪੀ. ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਸਾਲ ਦੀ ਦੂਜੀ ਤਿਮਾਹੀ (ਅਪ੍ਰੈਲ-ਜੂਨ) ਵਿਚ ਰਿਕਾਰਡ 11.5 ਫੀਸਦੀ ਦੀ ਗਿਰਾਵਟ ਆਈ ਹੈ। 
ਇਸ ਸਾਲ ਦੀ ਪਹਿਲੀ ਤਿਮਾਹੀ (ਜਨਵਰੀ-ਮਾਰਚ) ਵਿਚ ਵੀ ਕੈਨੇਡਾ ਦੀ ਜੀ. ਡੀ. ਪੀ. 2.1 ਫੀਸਦੀ ਘੱਟ ਗਈ ਸੀ। ਅਰਥ ਵਿਵਸਥਾ ਵਿਚ ਲਗਾਤਾਰ ਦੋ-ਤਿਮਾਹੀ ਵਿਚ ਗਿਰਾਵਟ ਹੋਣ ਦੇ ਬਾਅਦ ਅਰਥ ਸ਼ਾਸਤਰ ਦੇ ਨਿਯਮ ਮੁਤਾਬਕ ਕੈਨੇਡਾ ਆਰਥਿਕ ਮੰਦੀ ਵਿਚ ਫਸ ਗਿਆ ਹੈ। 

ਕੈਨੇਡਾ ਵਿਚ 1961 ਵਿਚ ਪਹਿਲੀ ਵਾਰ ਤਿਮਾਹੀ ਅੰਕੜਾ ਦਰਜ ਕੀਤੇ ਜਾਣ ਦੇ ਬਾਅਦ ਤੋਂ ਇਹ ਜੀ. ਡੀ. ਪੀ. ਵਿਚ ਸਭ ਤੋਂ ਵੱਡੀ ਗਿਰਾਵਟ ਹੈ। ਘਰੇਲੂ ਮੰਗ ਵਿਚ 11.1 ਫੀਸਦੀ ਦੀ ਗਿਰਾਵਟ ਆਈ ਹੈ। ਪਹਿਲੀ ਤਿਮਾਹੀ ਵਿਚ ਵੀ ਘਰੇਲੂ ਮੰਗ ਵਿਚ 1.9 ਫੀਸਦੀ ਗਿਰਾਵਟ ਦਰਜ ਕੀਤੀ ਗਈ ਸੀ। ਸਲਾਨਾ ਮੁੱਲ ਦੇ ਲਿਹਾਜ ਨਾਲ ਅਸਲ ਜੀ. ਡੀ. ਪੀ. ਵਿਚ 38.7 ਫੀਸਦੀ ਦੀ ਗਿਰਾਵਟ ਆਈ ਹੈ। 

2009 ਵਿਚ ਵਿਸ਼ਵ ਵਿੱਤੀ ਸੰਕਟ ਦੌਰਾਨ ਕੈਨੇਡਾ ਦੀ ਜੀ. ਡੀ. ਪੀ. ਵਿਚ ਸਭ ਤੋਂ ਵੱਡੀ ਤਿਮਾਹੀ ਗਿਰਾਵਟ 4.7 ਫੀਸਦੀ ਦੀ ਰਹੀ ਸੀ। ਜੂਨ 2020 ਦੀ ਗਿਰਾਵਟ ਉਸ ਦੇ ਮੁਕਾਬਲੇ ਦੁੱਗਣੇ ਤੋਂ ਵੀ ਜ਼ਿਆਦਾ ਖਰਾਬ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦਾ ਗੁਆਂਢੀ ਦੇਸ਼ ਅਮਰੀਕਾ ਪਹਿਲਾਂ ਹੀ ਆਰਥਿਕ ਮੰਦੀ ਵਿਚ ਫਸ ਚੁੱਕਾ ਹੈ। 


Lalita Mam

Content Editor

Related News