ਕੋਰੋਨਾਵਾਇਰਸ : ਇੰਡੋਨੇਸ਼ੀਆ ਦੇ ਬਜ਼ਾਰ 'ਚ ਵਿੱਕ ਰਹੇ ਚਮਗਾਦਡ਼, ਚੂਹੇ ਤੇ ਸੱਪ
Wednesday, Feb 12, 2020 - 11:41 PM (IST)

ਟੋਮੋਹਾਨ - ਜੰਗਲੀ ਜੀਵਾਂ ਲਈ ਮਸ਼ਹੂਰ ਇਕ ਇੰਡੋਨੇਸ਼ੀਆਈ ਬਜ਼ਾਰ ਵਿਚ ਹੁਣ ਵੀ ਚਮਗਾਦਡ਼, ਚੂਹੇ ਅਤੇ ਸੱਪਾਂ ਦੀ ਵਿਕਰੀ ਹੋ ਰਹੀ ਹੈ ਜਦਕਿ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਦੇਖਦੇ ਹੋਏ ਸਰਕਾਰ ਨੇ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਸੀ। ਸੁਲਾਵੇਸੀ ਟਾਪੂ ਦੇ ਟੋਮੋਹਾਨ ਮਾਸ ਬਜ਼ਾਰ ਵਿਚ ਵਿਕਰੇਤਾ ਦਾ ਆਖਣਾ ਹੈ ਕਿ ਉਨ੍ਹਾਂ ਦੇ ਕਾਰੋਬਾਰ ਵਿਚ ਤੇਜ਼ੀ ਹੈ ਅਤੇ ਜ਼ਿਆਦਾ ਗਿਣਤੀ ਵਿਚ ਉਤਸੁਕ ਸੈਲਾਨੀ ਆ ਰਹੇ ਹਨ। ਹਾਲਾਂਕਿ ਪਸ਼ੂ ਅਧਿਕਾਰ ਵਰਕਰ ਇਸ ਤੋਂ ਨਰਾਜ਼ ਹਨ।
ਇਕ ਵਿਕਰੇਤਾ ਮੁਤਾਬਕ ਚਮਗਾਦਡ਼ਾਂ ਦੀਆਂ ਕੀਮਤਾਂ ਹੁਣ ਵੀ ਵਧ ਰਹੀਆਂ ਹਨ ਅਤੇ ਇਹ ਕਰੀਬ 4 ਡਾਲਰ ਪ੍ਰਤੀ ਕਿਲੋ ਤੱਕ ਪਹੁੰਚ ਗਈਆਂ ਹਨ। ਵਿਕਰੇਤਾ ਮੁਤਾਬਕ ਉਹ ਹਰ ਦਿਨ 40 ਤੋਂ 60 ਕਿਲੋ ਵਿਚਾਲੇ ਚਮਗਾਦਡ਼ ਵੇਚ ਰਿਹਾ ਹੈ। ਵਾਇਰਸ ਕਾਰਨ ਇਸ ਦੀ ਵਿਕਰੀ ਪ੍ਰਭਾਵਿਤ ਨਹੀਂ ਹੋਈ ਹੈ। ਰੈਸਤਰਾਂ ਚਲਾਉਣ ਵਾਲੀ ਇਕ ਮਹਿਲਾ ਮੁਤਾਬਕ ਗਾਹਕਾਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਆਈ ਹੈ। ਉਸ ਨੇ ਹਾਲਾਂਕਿ ਆਖਿਆ ਕਿ ਜੇਕਰ ਸਹੀ ਤਰੀਕੇ ਨਾਲ ਨਹੀਂ ਪਕਾਇਆ ਗਿਆ ਤਾਂ ਇਹ ਖਤਰਨਾਕ ਹੋ ਸਕਦਾ ਹੈ। ਅਸੀਂ ਇਸ ਨੂੰ ਪੂਰਾ ਪਕਾਉਂਦੇ ਹਾਂ, ਇਸ ਲਈ ਗਾਹਕਾਂ ਦੀ ਗਿਣਤੀ ਵਿਚ ਕਮੀ ਨਹੀਂ ਆਈ ਹੈ।