ਆਸਟ੍ਰੇਲੀਆ ਦੇ 10 ਲੱਖ ਤੋਂ ਵੱਧ ਲੋਕਾਂ ਨੇ 12 ਘੰਟਿਆਂ 'ਚ ਡਾਊਨਲੋਡ ਕੀਤੀ 'ਕੋਵਿਡਸੇਫ ਐਪ'
Monday, Apr 27, 2020 - 01:50 PM (IST)

ਕੈਨਬਰਾ- ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਡ ਲੋਕਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਤੇਜ਼ੀ ਨਾਲ ਪਤਾ ਲਗਾਉਣ ਲਈ ਵਿਕਸਿਤ ਕੀਤੀ ਗਈ ਐਪ ਨੂੰ 10 ਲੱਖ ਤੋਂ ਵੱਧ ਲੋਕਾਂ ਨੇ ਡਾਊਨਲੋਡ ਕੀਤਾ ਹੈ। ਹਾਲਾਂਕਿ ਇਸ ਐਪ ਨੂੰ ਲੈ ਕੇ ਨਿੱਜਤਾ ਸਬੰਧੀ ਸਵਾਲ ਚੁੱਕੇ ਗਏ ਸਨ।
'ਕੋਵਿਡਸੇਫ ਐਪ' ਐਤਵਾਰ ਦੇਰ ਰਾਤ ਉਪਲਬਧ ਹੋਈ ਅਤੇ 12 ਘੰਟਿਆਂ ਵਿਚ ਹੀ ਆਸਟਰੇਲੀਆ ਦੀ 2.6 ਕਰੋੜ ਦੀ ਆਬਾਦੀ ਵਿਚੋਂ 11.3 ਲੱਖ ਲੋਕਾਂ ਨੇ ਇਸ ਨੂੰ ਡਾਊਨਲੋਡ ਕਰ ਲਿਆ। ਮੁੱਖ ਸਿਹਤ ਅਧਿਕਾਰੀ ਡੈਮਿਅਨ ਮਰਫੀ ਨੇ ਸੋਮਵਾਰ ਨੂੰ ਕਿਹਾ ਕਿ ਸ਼ੁਰੂਆਤ ਵਿਚ ਐਪ ਨੂੰ ਇੰਨੀ ਲੋਕਪ੍ਰਿਯਤਾ ਮਿਲਣ ਨਾਲ ਉਹ ਬਹੁਤ ਉਤਸ਼ਾਹਤ ਹਨ। ਸਰਕਾਰ ਕਾਨੂੰਨ ਬਣਾ ਕੇ ਕੋਰੋਨਾ ਪੀੜਤ ਲੋਕਾਂ ਦਾ ਪਤਾ ਲਗਾਉਣ ਦੇ ਇਲਾਵਾ ਇਸ ਤੋਂ ਇਕੱਠੇ ਕੀਤੇ ਅੰਕੜਿਆਂ ਦੀ ਦੁਰਵਰਤੋਂ ਰੋਕਣ ਲਈ ਕਾਨੂੰਨ ਲਿਆਉਣ 'ਤੇ ਵਿਚਾਰ ਕਰ ਰਹੀ ਹੈ। ਆਸਟਰੇਲੀਆ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 6,720 ਹੈ ਜਦਕਿ 83 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
