USA ‘ਚ ਕੋਰੋਨਾ ਕਾਰਨ 2 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ, ਸਵਾ ਲੱਖ ਇਨਫੈਕਟਡ

03/29/2020 8:43:33 AM

ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ 2000 ਤੋਂ ਵੱਧ ਹੋ ਚੁੱਕੀ ਹੈ। ਜੋਹਨ ਹਾਪਕਿਨਸ ਯੂਨੀਵਰਸਿਟੀ ਮੁਤਾਬਕ, ਅਮਰੀਕਾ ਵਿਚ ਤਕਰੀਬਨ ਸਵਾ ਲੱਖ ਭਾਵ 1,24,217 ਲੋਕ ਕੋਰੋਨਾ ਦੀ ਲਪੇਟ ਵਿਚ ਹਨ, ਜਦ ਕਿ 2,185 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਵਿਸ਼ਵ ਭਰ ਵਿਚ ਮਿ੍ਰਤਕਾਂ ਦੀ ਗਿਣਤੀ 30 ਹਜ਼ਾਰ ਤੋਂ ਵਧ ਗਈ ਹੈ। ਵਿਸ਼ਵ ਭਰ ਦੇ 6,62,073 ਲੋਕ ਇਨਫੈਕਟਡ ਹਨ।

 

ਯਾਤਰਾ ਐਡਵਾਇਜ਼ਰੀ ਜਾਰੀ-
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਕੋਵਿਡ-19 ਕਾਰਨ ਦੇਸ਼ ਵਿਚ ਕੁਆਰੰਟੀਨ ਨਹੀਂ ਲਗਾਇਆ ਜਾਵੇਗਾ ਬਲਿਕ ਨਿਊਯਾਰਕ, ਨਿਊਜਰਸੀ ਅਤੇ ਕਨੈਕਟਿਕਟ ਲਈ ਯਾਤਰਾ ਐਡਵਾਇਜ਼ਰੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਸ਼ਨੀਵਾਰ ਨੂੰ ਕਿਹਾ ਕਿ ਕੋਵਿਡ-19 ਦੇ ਮੁੱਖ ਕੇਂਦਰ ਨਿਊਯਾਰਕ, ਨਿਊਜਰਸੀ ਅਤੇ ਕਨੈਕਟਿਕਟ ਥੋੜ੍ਹੀ ਦੇਰ ਲਈ ਕੁਆਰੰਟੀਨ ਕਰਨ ‘ਤੇ ਵਿਚਾਰ ਹੋ ਰਹੇ ਸਨ।
ਨਿਊਯਾਰਕ ਵਿਚ ਹੁਣ ਤਕ 672 ਮੌਤਾਂ ਹੋ ਚੁੱਕੀਆਂ ਹਨ, ਜੋ ਕਿ ਯੂ. ਐੱਸ. ਵਿਚ ਸਭ ਤੋਂ ਵੱਧ ਹਨ। ਉੱਥੇ ਹੀ ਵਾਸ਼ਿੰਗਟਨ ਵਿਚ 136, ਨਿਊਜਰਸੀ ਵਿਚ 86 ਅਤੇ ਲੂਸੀਆਨਾ ਵਿਚ 70 ਮੌਤਾਂ ਹੋ ਚੁੱਕੀਆਂ ਹਨ। ਉੱਥੇ ਹੀ ਅਮਰੀਕਾ ਭਰ ਵਿਚ 1095 ਲੋਕ ਠੀਕ ਹੋਏ ਹਨ। ਅਮਰੀਕਾ ਵਿਚ ਕੋਵਿਡ-19 ਦੇ ਕਨਫਰਮਡ ਮਾਮਲੇ ਹੁਣ ਵਿਸ਼ਵ ਵਿਚ ਸਭ ਤੋਂ ਵੱਧ ਹਨ। 16 ਮਾਰਚ, 2020 ਨੂੰ ਜਿੱਥੇ ਯੂ. ਐੱਸ. 4,632 ਮਾਮਲਿਆਂ ਨਾਲ 8ਵੇਂ ਨੰਬਰ ‘ਤੇ ਸੀ, ਉੱਥੇ ਹੀ ਹੁਣ 1,24,217 ਮਾਮਲਿਆਂ ਨਾਲ ਸਭ ਤੋਂ ਉੱਪਰ ਹੈ।
 


Lalita Mam

Content Editor

Related News