ਕੋਵਿਡ-19: ਡਾਕਟਰ ਦੇ ਟਵੀਟ ''ਤੇ 80 ਹਜ਼ਾਰ ਰੀ-ਟਵੀਟ, ਤੁਸੀਂ ਵੀ ਹੋ ਜਾਓਗੇ ਭਾਵੁਕ

03/31/2020 2:59:28 PM

ਵਾਸ਼ਿੰਗਟਨ : ਕੋਰੋਨਾ ਵਾਇਰਸ ਨਾਲ ਲੜਨ ਲਈ ਡਾਕਟਰ-ਨਰਸਾਂ ਨੂੰ ਦਿਨ-ਰਾਤ ਇਕ ਕਰਨਾ ਪੈ ਰਿਹਾ ਹੈ। ਅਜਿਹੇ ਵਿਚ ਕਈ ਦੇਸ਼ਾਂ ਵਿਚ ਤਾਂ ਡਾਕਟਰ ਆਪਣੇ ਘਰ ਵੀ ਵਾਪਸ ਨਹੀਂ ਜਾ ਰਹੇ। ਇੱਥੋਂ ਤਕ ਕਿ ਉਨ੍ਹਾਂ ਕੋਲ ਥੋੜ੍ਹਾ ਜਿਹਾ ਆਰਾਮ ਕਰਨ ਦਾ ਵੀ ਸਮਾਂ ਨਹੀਂ ਹੈ।

PunjabKesari

ਮੇਰੇ ਬੱਚੇ ਅਜੇ ਇੰਨੇ ਵੱਡੇ ਨਹੀਂ ਹੋਏ ਪਰ ਕੋਵਿਡ-19 ਕਾਰਨ ਮੇਰੀ ਜਾਨ ਵੀ ਚਲੇ ਜਾਵੇ ਤਾਂ....


ਨਿਊਯਾਰਕ ਵਿਚ ਰਹਿਣ ਵਾਲੀ ਇਕ ਡਾਕਟਰ ਨੇ ਭਾਵੁਕ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਪੜ੍ਹ ਕੇ ਲੋਕ ਡਾਕਟਰ ਨੂੰ ਸਲਾਮ ਕਰ ਰਹੇ ਹਨ ਤੇ ਦੁਆਵਾਂ ਭੇਜ ਰਹੇ ਹਨ। ਸਰਜਨ ਕੋਰਨੇਲੀਆ ਗਰਿਗਸ ਨੇ ਮੈਡੀਕਲ ਵਰਦੀ ਵਿਚ ਆਪਣੀ ਤਸਵੀਰ ਸਾਂਝੀ ਕੀਤੀ। ਉਸ ਨੇ ਮਾਸਕ ਲਗਾਇਆ ਹੋਇਆ ਹੈ ਤੇ ਇਸ ਦੇ ਨਾਲ ਕੈਪਸ਼ਨ ਲਿਖੀ ਹੈ ਕਿ ਮੇਰੇ ਬੱਚੇ ਅਜੇ ਇੰਨੇ ਵੱਡੇ ਨਹੀਂ ਹੋਏ ਕਿ ਮੇਰੀ ਪੋਸਟ ਨੂੰ ਪੜ੍ਹ ਕੇ ਸਮਝ ਸਕਣ ਤੇ ਸ਼ਾਇਦ ਇਸ ਤਸਵੀਰ ਵਿਚ ਉਹ ਮੈਨੂੰ ਪਛਾਣ ਵੀ ਨਾ ਸਕਣ ਪਰ ਜੇਕਰ ਕੋਵਿਡ-19 ਕਾਰਨ ਮੇਰੀ ਵੀ ਜਾਨ ਚਲੇ ਜਾਵੇ ਤਾਂ ਮੈਂ ਉਨ੍ਹਾਂ ਨੂੰ ਇਹ ਦੱਸ ਕੇ ਜਾਣਾ ਚਾਹਾਂਗੀ ਕਿ ਤੁਹਾਡੀ ਮੰਮੀ ਨੇ ਆਪਣਾ ਫਰਜ਼ ਨਿਭਾਉਣ ਲਈ ਪੂਰੀ ਮਿਹਨਤ ਕੀਤੀ ਹੈ। 

PunjabKesari

ਇਸ ਦੇ ਨਾਲ ਹੀ ਗਰਿਗਸ ਨੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਜੋ ਵੀ ਡਾਕਟਰ ਕੋਵਿਡ-19 ਨਾਲ ਲੜਨ ਲਈ ਫਰੰਟਲਾਈਨ ਵਿਚ ਹਨ ਉਹ ਆਪਣੀ ਸੁਰੱਖਿਆ ਦਾ ਵਧੇਰੇ ਧਿਆਨ ਰੱਖਣ। ਕੋਰਨੇਲੀਆ ਦੀ ਇਸ ਪੋਸਟ ਨੂੰ ਲੋਕਾਂ ਨੇ ਇੰਨਾ ਪਸੰਦ ਕੀਤਾ ਕਿ ਇਹ ਵਾਇਰਲ ਹੋ ਗਈ। ਉਨ੍ਹਾਂ ਨੂੰ ਕੁਝ ਹੀ ਸਮੇਂ ਵਿਚ 80.8 ਹਜ਼ਾਰ ਲੋਕਾਂ ਨੇ ਰੀ-ਟਵੀਟ ਕੀਤਾ ਅਤੇ 418.4 ਹਜ਼ਾਰ ਲਾਈਕ ਮਿਲੇ ਹਨ।

PunjabKesari
ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਬਹਾਦਰੀ ਨਾਲ ਕੰਮ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਕਈਆਂ ਨੇ ਉਨ੍ਹਾਂ ਦੀ ਕਾਫੀ ਸਿਫਤ ਕੀਤੀ। ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਅਸਲੀ ਹੀਰੋ ਕਿਹਾ ਤੇ ਦੱਸਿਆ ਕਿ ਉਨ੍ਹਾਂ ਦੀ ਕੈਪਸ਼ਨ ਪੜ੍ਹ ਕੇ ਉਨ੍ਹਾਂ ਨੂੰ ਰੋਣਾ ਆ ਗਿਆ। ਜੇਨ ਨਾਂ ਦੇ ਇਕ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ‘ਤੇ ਮਾਣ ਕਰਨਗੇ ਤੇ ਉਹ ਉਨ੍ਹਾਂ ਲਈ ਦੁਆਵਾਂ ਮੰਗਦੇ ਹਨ। 

PunjabKesari


Lalita Mam

Content Editor

Related News