ਬ੍ਰਿਟੇਨ : ਦੁਕਾਨਾਂ ਤੇ ਸੁਪਰਮਾਰਕੀਟਾਂ ''ਚ ਹੁਣ ਮਾਸਕ ਲਗਾਉਣਾ ਹੋਇਆ ਲਾਜ਼ਮੀ

Friday, Jul 24, 2020 - 10:08 AM (IST)

ਲੰਡਨ- ਬ੍ਰਿਟੇਨ ਵਿਚ ਸ਼ੁੱਕਰਵਾਰ ਤੋਂ ਦੁਕਾਨਾਂ, ਸੁਪਰਮਾਰਕੀਟਾਂ, ਇਨਡੋਰ ਸ਼ਾਪਿੰਗ ਸੈਂਟਰਾਂ, ਸਟੇਸ਼ਨਾਂ ਅਤੇ ਹਵਾਈ ਅੱਡਿਆਂ ਵਿਚ ਮਾਸਕ ਲਾਜ਼ਮੀ ਹੋਵੇਗਾ, ਸਰਕਾਰ ਨੋ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਖਤੀ ਕੀਤੀ ਹੈ।

ਕੋਵਿਡ -19 ਨਾਲ ਨਜਿੱਠਣ ਲਈ ਲਾਈਆਂ ਗਈਆਂ ਪਾਬੰਦੀਆਂ ਨੂੰ ਹੋਰ ਢਿੱਲਾ ਕਰਨ ਦੇ ਨਾਲ ਹੀ ਸਰਕਾਰ ਨੇ ਲੋਕਾਂ ਨੂੰ ਮੂੰਹ ਅਤੇ ਨੱਕ ਢੱਕਣ ਲਈ ਮਾਸਕ ਜਾਂ ਸਕਾਰਫ਼ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਖਾਣਾ ਖਰੀਦਣ ਵੇਲੇ ਅਤੇ ਕੈਫੇ ਜਾਂ ਦੁਕਾਨਾਂ ਤੋਂ ਚੀਜ਼ਾਂ ਲੈਂਦੇ ਸਮੇਂ ਵੀ ਇਨ੍ਹਾਂ ਚੀਜ਼ਾਂ ਦੀ ਖਰੀਦ ਕਰਨਾ ਲਾਜ਼ਮੀ ਹੋਵੇਗਾ। ਬ੍ਰਿਟੇਨ ਦੇ ਸਿਹਤ ਅਤੇ ਸਮਾਜਕ ਦੇਖਭਾਲ ਵਿਭਾਗ ਨੇ ਕਿਹਾ, "ਜੇ ਤੁਸੀਂ ਕਿਸੇ ਅਜਿਹੀ ਜਗ੍ਹਾ 'ਤੇ ਹੋ ਜਿੱਥੇ ਬੈਠਣ-ਪੀਣ ਦੀ ਵਿਵਸਥਾ ਹੈ, ਤਾਂ ਤੁਸੀਂ ਖਾਣ-ਪੀਣ ਲਈ ਮਾਸਕ ਹਟਾ ਸਕਦੇ ਹੋ। ਸਾਹ ਲੈਣ ਵਿਚ ਪਰੇਸ਼ਾਨੀ, ਦਿਵਿਆਂਗ ਜਾਂ 11 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਸਕ ਪਹਿਨਣਾ ਲਾਜ਼ਮੀ ਨਹੀਂ ਹੋਵੇਗਾ। ਕੁਝ ਸੋਧਾਂ ਰਾਹੀਂ ਸਬੂਤ ਮਿਲੇ ਹਨ ਕਿ ਮਾਸਕ ਦੀ ਵਰਤੋਂ ਨਾਲ ਵਾਇਰਸ ਫੈਲਣ ਦੇ ਖਤਰੇ ਨੂੰ ਘੱਟ ਕੀਤਾਜਾ ਸਕਦਾ ਹੈ।

ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਕਿਹਾ, "ਪਾਬੰਦੀਆਂ ਨੂੰ ਹੋਰ ਢਿੱਲੇ ਕਰਨ ਦੇ ਮੱਦੇਨਜ਼ਰ, ਇਹ ਲਾਜ਼ਮੀ ਹੈ ਕਿ ਅਸੀਂ ਸੁਰੱਖਿਅਤ ਢੰਗ ਨਾਲ ਖਰੀਦਦਾਰੀ ਕਰੀਏ, ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੀਏ ਅਤੇ ਵਾਇਰਸ ਵਿਰੁੱਧ ਲੜਾਈ ਵਿਚ ਆਪਣੀ ਭੂਮਿਕਾ ਨਿਭਾਈਏ।
 


Lalita Mam

Content Editor

Related News