ਬ੍ਰਿਟਿਸ਼ ਕੋਲੰਬੀਆ ''ਚ ਸਫਰ ਕਰਨ ਤੋਂ ਪਹਿਲਾਂ ਜਾਣ ਲਓ ਇਹ ਨਿਯਮ

Monday, Aug 24, 2020 - 01:42 PM (IST)

ਬ੍ਰਿਟਿਸ਼ ਕੋਲੰਬੀਆ ''ਚ ਸਫਰ ਕਰਨ ਤੋਂ ਪਹਿਲਾਂ ਜਾਣ ਲਓ ਇਹ ਨਿਯਮ

ਸਰੀ- ਬ੍ਰਿਟਿਸ਼ ਕੋਲੰਬੀਆ ਵਿਚ ਸੋਮਵਾਰ ਤੋਂ ਜਨਤਕ ਆਵਾਜਾਈ ਕਰਨ ਵਾਲਿਆਂ ਲਈ ਮਾਸਕ ਜ਼ਰੂਰੀ ਹੋ ਗਿਆ ਹੈ। ਬੱਸਾਂ ,ਸਕਾਈ ਟਰੇਨ, ਟਰਾਂਸ ਲਿੰਕ ਅਤੇ ਬੀ. ਸੀ. ਟਰਾਂਸਿਟ ਬੱਸਾਂ ਵਿਚ 24 ਅਗਸਤ ਤੋਂ ਸਵਾਰੀਆਂ ਨੂੰ ਮਾਸਕ ਪਾ ਕੇ ਸਫਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਜਿਹੜੇ ਲੋਕ ਸਿਹਤ ਸਬੰਧੀ ਸਮੱਸਿਆ ਕਾਰਨ ਮਾਸਕ ਨਹੀਂ ਲਗਾ ਸਕਦੇ ਜਾਂ 2 ਸਾਲ ਤੋਂ ਛੋਟੇ ਬੱਚਿਆਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਨਿਯਮ ਤੋੜਨ ਵਾਲਿਆਂ ਨੂੰ 150 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।

ਟਰਾਂਸਲਿੰਕ ਦੇ ਬੁਲਾਰੇ ਨੇ ਦੱਸਿਆ ਕਿ ਸਭ ਨੂੰ ਸਪੱਸ਼ਟ ਸੁਨੇਹਾ ਦੇ ਦਿੱਤਾ ਗਿਆ ਹੈ ਕਿ ਹਰੇਕ ਕੋਈ ਮਾਸਕ ਪਾ ਕੇ ਹੀ ਸਫਰ ਕਰੇ। ਹਾਲਾਂਕਿ ਕਿਹਾ ਜਾਂਦਾ ਹੈ ਕਿ ਨਾਨ-ਮੈਡੀਕਲ ਮਾਸਕ ਵੀ ਕੋਰੋਨਾ ਵਾਇਰਸ ਤੋਂ ਬਚਾਅ ਕਰਦੇ ਹਨ। ਹਾਲਾਂਕਿ ਜਨਤਕ ਸਥਾਨਾਂ 'ਤੇ ਮਾਸਕ ਪਾਉਣਾ ਲਾਜ਼ਮੀ ਨਹੀਂ ਹੈ ਪਰ ਨਿੱਜੀ ਅਦਾਰਿਆਂ ਵਿਚ  ਲੋਕਾਂ ਨੂੰ ਮਾਸਕ ਪਾਉਣ ਦਾ ਹੁਕਮ ਦਿੱਤਾ ਜਾ ਰਿਹਾ ਹੈ।  ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਦਾ ਕਹਿਣਾ ਹੈ ਕਿ ਲੋਕ ਸਮਾਜਿਕ ਦੂਰੀ ਬਣਾ ਕੇ ਰੱਖਣ। 


author

Lalita Mam

Content Editor

Related News