ਸਪੇਨ ਦੀਆਂ ਗਲੀਆਂ 'ਚ ਪਰਤੀ ਰੌਣਕ, 44 ਦਿਨ ਬਾਅਦ ਸੜਕਾਂ 'ਤੇ ਨਿਕਲੇ ਬੱਚੇ

04/26/2020 10:22:32 PM

ਬਾਰਸੀਲੋਨਾ- ਸਪੇਨ ਦੀ ਸਰਕਾਰ ਵਲੋਂ ਬੱਚਿਆਂ ਨੂੰ ਘਰ ਤੋਂ ਬਾਹਰ ਨਿਕਲਣ ਦੀ ਸਖਤ ਮਨਾਹੀ ਦੇ ਹੁਕਮਾਂ ਨੂੰ ਹਟਾਏ ਜਾਣ ਦੇ ਕਾਰਣ ਤਕਰੀਬਨ 6 ਹਫਤਿਆਂ ਬਾਅਦ ਸੜਕਾਂ 'ਤੇ ਬੱਚਿਆਂ ਦੇ ਖੇਡਣ ਤੇ ਛਾਲਾਂ ਮਾਰਨ ਦੇ ਨਰਾਜ਼ੇ ਨਾਲ ਤਣਾਅਪੂਰਨ ਮਾਹੌਲ ਵਿਚ ਕੁਝ ਰਾਹਤ ਮਿਲੀ ਹੈ। ਤਕੀਰਬਨ 44 ਦਿਨਾਂ ਤੱਕ ਬੱਚਿਆਂ ਦੇ ਘਰਾਂ ਵਿਚ ਰਹਿਣ ਤੋਂ ਬਾਅਦ ਸਪੇਨ ਦੀ ਸਰਕਾਰ ਨੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਐਤਵਾਰ ਨੂੰ ਘਰਾਂ ਵਿਚੋਂ ਬਾਹਰ ਨਿਕਲਣ ਦੀ ਆਗਿਆ ਦਿੱਤੀ। ਇਸ ਦੌਰਾਨ ਬੱਚੇ ਹੁਣ ਆਪਣੇ ਮਾਤਾ-ਪਿਤਾ ਵਿਚੋਂ ਕਿਸੇ ਇਕ ਦੇ ਨਾਲ ਘਰ ਦੇ ਇਕ ਕਿਲੋਮੀਟਰ ਦੇ ਦਾਇਰੇ ਵਿਚ ਇਕ ਘੰਟੇ ਤੱਕ ਸੈਰ ਕਰ ਸਕਣਗੇ। 

PunjabKesari

ਚਿਹਰੇ 'ਤੇ ਮਾਸਕ ਲਗਾ ਕੇ ਘੁੰਮ ਰਹੇ ਤਿੰਨ ਸਾਲ ਦੀ ਉਮਰ ਦੇ ਜੁੜਵਾ ਲੜਕਿਆਂ ਦੀ ਮਾਂ ਸੁਸਾਨਾ ਨੇ ਕਿਹਾ ਕਿ ਇਹ ਸ਼ਾਨਦਾਰ ਹੈ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ 6 ਹਫਤੇ ਹੋ ਗਏ ਹਨ। ਮੇਰੇ ਲੜਕੇ ਬਹੁਤ ਸਰਗਰਮ ਹਨ। ਅੱਜ ਜਦੋਂ ਉਹਨਾਂ ਨੇ ਘਰ ਦਾ ਮੁੱਖ ਦਰਵਾਜ਼ਾ ਖੁੱਲਿਆ ਦੇਖਿਆ ਤੇ ਮੈਂ ਉਹਨਾਂ ਨੂੰ ਸਾਈਕਲ ਦਿੱਤੀ ਤਾਂ ਉਹ ਬਹੁਤ ਉਤਸ਼ਾਹਿਤ ਨਜ਼ਰ ਆਏ। ਇਸ ਦੌਰਾਨ ਸਰਕਾਰ ਵਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਬੱਚੇ ਆਪਣੇ ਨਾਲ ਇਕ ਖਿਡੌਣਾ ਰੱਖ ਸਕਦੇ ਹਨ ਪਰ ਉਹਨਾਂ ਨੂੰ ਦੂਜੇ ਬੱਚਿਆਂ ਨਾਲ ਖੇਡਣ ਦੀ ਆਗਿਆ ਨਹੀਂ ਹੋਵੇਗੀ ਤੇ ਉਹਨਾਂ ਨੂੰ ਘੱਟ ਤੋਂ ਘੱਟ ਇਕ ਮੀਟਰ ਦੀ ਦੂਰੀ ਬਰਕਰਾਰ ਰੱਖਣੀ ਪਵੇਗੀ। ਪਾਰਕ ਵੀ ਬੰਦ ਰੱਖੇ ਗਏ ਹਨ।

PunjabKesari

ਧਿਕਾਰੀਆਂ ਨੇ ਕਿਹਾ ਹੈ ਕਿ ਮਾਤਾ-ਪਿਤਾ ਤੇ ਬੱਚੇ ਬਾਹਰ ਘੁੰਮਕੇ ਆਉਣ ਤੋਂ ਬਾਅਦ ਸਾਬਣ ਨਾਲ ਚੰਗੀ ਤਰ੍ਹਾਂ ਆਪਣੇ ਹੱਥ ਧੋਣ। ਸਪੇਨ ਵਿਚ ਹੁਣ ਤੱਕ ਵਾਇਰਸ ਇਨਫੈਕਸ਼ਨ ਕਾਰਣ ਸਵਾ ਦੋ ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਤਕਰੀਬਨ 23 ਹਜ਼ਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ।

PunjabKesari


Baljit Singh

Content Editor

Related News