ਬੰਗਲਾਦੇਸ਼ ''ਚ ਕੋਰੋਨਾ ਵਾਇਰਸ ਕਾਰਨ 81 ਹਜ਼ਾਰ ਤੋਂ ਵੱਧ ਮਾਮਲੇ ਹੋਏ ਦਰਜ

Friday, Jun 12, 2020 - 10:04 PM (IST)

ਬੰਗਲਾਦੇਸ਼ ''ਚ ਕੋਰੋਨਾ ਵਾਇਰਸ ਕਾਰਨ 81 ਹਜ਼ਾਰ ਤੋਂ ਵੱਧ ਮਾਮਲੇ ਹੋਏ ਦਰਜ

ਢਾਕਾ- ਬੰਗਲਾਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਰਿਕਾਰਡ ਤੇਜ਼ੀ ਆਈ ਹੈ ਤੇ ਪਿਛਲੇ 24 ਘੰਟਿਆਂ ਦੌਰਾਨ 3,471 ਲੋਕਾਂ ਦੇ ਇਸ ਵਾਇਰਸ ਦੀ ਲਪੇਟ ਵਿਚ ਆਉਣ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਦੇਸ਼ ਵਿਚ 81,523 ਲੋਕ ਕੋਰੋਨਾ ਦੀ ਲਪੇਟ ਵਿਚ ਹਨ।
 
ਸਿਹਤ ਵਿਭਾਗ ਦੀ ਬੁਲਾਰਾ ਨਸੀਮਾ ਸੁਲਤਾਨਾ ਨੇ ਆਨਲਾਈਨ ਮੀਡੀਆ ਬ੍ਰੀਫਿੰਗ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਦੌਰਾਨ 46 ਹੋਰ ਲੋਕਾਂ ਦੀ ਇਸ ਬੀਮਾਰੀ ਨਾਲ ਮੌਤ ਹੋਈ ਹੈ। ਮ੍ਰਿਤਕਾਂ ਵਿਚ 9 ਔਰਤਾਂ ਵੀ ਸ਼ਾਮਲ ਹਨ। ਇਨ੍ਹਾਂ ਨੂੰ ਮਿਲਾ ਕੇ ਕੁੱਲ ਮਿਲਾ ਕੇ ਮ੍ਰਿਤਕਾਂ ਦੀ ਗਿਣਤੀ 1,095 ਹੋ ਗਈ ਹੈ। 


author

Sanjeev

Content Editor

Related News