ਕੋਰੋਨਾ ਵਾਇਰਸ : ਇਟਲੀ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 1,266

Saturday, Mar 14, 2020 - 10:03 AM (IST)

ਕੋਰੋਨਾ ਵਾਇਰਸ : ਇਟਲੀ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 1,266

ਰੋਮ— ਇਟਲੀ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,266 ਹੋ ਗਈ ਹੈ। ਰਾਸ਼ਟਰੀ ਨਾਗਰਿਕ ਸੁਰੱਖਿਆ ਏਜੰਸੀ ਦੇ ਮੁਖੀ ਏਂਜੇਲੋ ਬੋਰੇਲੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਟਲੀ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 17,660 ਹੋ ਗਈ ਹੈ। ਬੋਰੇਲੀ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 100 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ 'ਚੋਂ ਵੱਧ ਤੋਂ ਵੱਧ 80 ਤੋਂ 90 ਸਾਲ ਦੀ ਉਮਰ ਵਰਗ ਦੇ ਹਨ। ਕੋਰੋਨਾ ਵਾਇਰਸ ਤੋਂ ਪੀੜਤ 1045 ਲੋਕਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਟਲੀ ਦਾ ਉੱਤਰੀ ਲੋਂਬਾਰਡੀ ਸੂਬਾ ਇਸ ਨਾਲ ਸਭ ਤੋਂ ਵਧ ਪ੍ਰਭਾਵਿਤ ਹੈ, ਜਿੱਥੇ ਸਭ ਤੋਂ ਵਧ ਲੋਕਾਂ ਦੀ ਮੌਤ ਹੋਈ ਹੈ।

ਇਟਲੀ ਦੇ ਪ੍ਰਧਾਨ ਮੰਤਰੀ ਗਿਊਸਪੇ ਕੋਂਤੇ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉੱਤਰੀ ਅਤੇ ਕੇਂਦਰੀ ਖੇਤਰਾਂ 'ਚ ਯਾਤਰਾ ਸਬੰਧੀ ਰੋਕ ਲਾਗੂ ਕਰ ਦਿੱਤੇ ਹਨ। ਕੋਰੋਨਾ ਵਾਇਰਸ ਤੋਂ ਮੋਡੇਨਾ, ਪਰਮਾ, ਪਿਆਸੇਂਜਾ, ਰੇਡੀਓ ਐਮਿਲਿਆ, ਰਾਮ ਨੇ, ਪੇਸਾਰੋ ਅਤੇ ਉਰਬਿਨੋ, ਏਲੈਸੈਂਡਰਾ, ਐਸਟੀ, ਨੋਵਾਰਾ, ਵਬਾਰਨੋ ਕਿਊਸਿਓ ਓਸਲੋਲਾ, ਵਰਸੇਲੀ, ਪਾਦੁਆ, ਟ੍ਰੇਵੀਸੋ ਅਤੇ ਵੈਨਿਸ ਆਦਿ ਸਭ ਤੋਂ ਵਧ ਪ੍ਰਭਾਵਿਤ ਖੇਤਰ ਹਨ।


Related News