ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜਨਤਕ ਤੌਰ ''ਤੇ ਪਹਿਲੀ ਵਾਰ ਮਾਸਕ ਪਹਿਨੇ ਨਜ਼ਰ ਆਏ ਟਰੰਪ

Sunday, Jul 12, 2020 - 10:53 AM (IST)

ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜਨਤਕ ਤੌਰ ''ਤੇ ਪਹਿਲੀ ਵਾਰ ਮਾਸਕ ਪਹਿਨੇ ਨਜ਼ਰ ਆਏ ਟਰੰਪ

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਫੌਜੀ ਹਸਪਤਾਲ ਦੇ ਦੌਰੇ ਸਮੇਂ ਸ਼ਨੀਵਾਰ ਨੂੰ ਜਨਤਕ ਤੌਰ 'ਤੇ ਪਹਿਲੀ ਵਾਰ ਮਾਸਕ ਪਹਿਨੇ ਨਜ਼ਰ ਆਏ। ਅਜਿਹਾ ਪਹਿਲੀ ਵਾਰ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਸਿਹਤ ਪੇਸ਼ੇਵਰਾਂ ਦੀ ਸਲਾਹ ਅਨੁਸਾਰ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਤੋਂ ਬਚਣ ਲਈ ਜਨਤਕ ਤੌਰ 'ਤੇ ਆਪਣੇ ਚਿਹਰੇ ਨੂੰ ਢਕੇ ਹੋਏ ਵਿਖਾਈ ਦਿੱਤੇ ਹਨ।

PunjabKesari

ਟਰੰਪ ਕੋਵਿਡ-19 ਮਰੀਜ਼ਾਂ ਦੀ ਦੇਖਭਾਲ ਕਰ ਰਹੇ ਸਿਹਤ ਦੇਖ਼ਭਾਲ ਕਰਮੀਆਂ ਅਤੇ ਜ਼ਖ਼ਮੀ ਫੌਜੀ ਜਵਾਨਾਂ ਨੂੰ ਮਿਲਣ ਲਈ ਹੈਲੀਕਾਪਟਰ ਤੋਂ ਉਪਨਗਰ ਵਾਸ਼ਿੰਗਟਨ ਸਥਿਤ 'ਵਾਲਟਰ ਰੀਡ ਨੈਸ਼ਨਲ ਮਿਲੀਟਰੀ ਮੈਡੀਕਲ ਸੈਂਟਰ' ਪੁੱਜੇ। ਉਨ੍ਹਾਂ ਵ੍ਹਾਈਟ ਹਾਊਸ ਤੋਂ ਨਿਕਲਦੇ ਸਮੇਂ ਪੱਤਰਕਾਰਾਂ ਨੂੰ ਕਿਹਾ, 'ਖਾਸਕਰ, ਜਦੋਂ ਤੁਸੀਂ ਕਿਸੇ ਹਸਪਤਾਲ ਵਿਚ ਹੋ, ਤਾਂ ਮੈਨੂੰ ਲੱਗਦਾ ਹੈ ਕਿ ਮਾਸਕ ਪਹਿਨਣਾ ਚਾਹੀਦਾ ਹੈ।' ਟਰੰਪ ਵਾਲਟਰ ਰੀਡ ਦੇ ਗਲਿਆਰੇ ਵਿਚ ਮਾਸਕ ਪਹਿਨੇ ਨਜ਼ਰ ਆਏ। ਹਾਲਾਂਕਿ ਜਦੋਂ ਉਹ ਹੈਲੀਕਾਪਟਰ ਤੋਂ ਉਤਰੇ ਸਨ, ਉਦੋਂ ਉਨ੍ਹਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ।

PunjabKesari

ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ 32 ਲੱਖ ਲੋਕ ਪੀੜਤ ਹਨ ਅਤੇ ਇਸ ਨਾਲ ਘੱਟ ਤੋਂ ਘੱਟ 1,34,000 ਲੋਕਾਂ ਦੀ ਮੌਤ ਹੋ ਗਈ ਹੈ। ਟਰੰਪ ਨੂੰ ਚਾਹੇ ਹੀ ਪਹਿਲੀ ਵਾਰ ਮਾਸਕ ਪਹਿਨੇ ਵੇਖਿਆ ਗਿਆ ਹੋਵੇ ਪਰ ਦੇਸ਼ ਦੇ ਉਪ ਰਾਸ਼ਟਰਪਤੀ ਮਾਇਕ ਪੇਂਸ ਸਮੇਤ ਕਈ ਸਿਖ਼ਰ ਰਿਪਬਲਿਕਨ ਨੇਤਾ ਜਨਤਕ ਸਥਾਨਾਂ 'ਤੇ ਮਾਸਕ ਦਾ ਇਸਤੇਮਾਲ ਕਰਦੇ ਹਨ। ਇਸ ਤੋਂ ਪਹਿਲਾਂ ਟਰੰਪ ਨੇ ਪੱਤਰਕਾਰ ਸੰਮੇਲਨ, ਰੈਲੀਆਂ ਅਤੇ ਹੋਰ ਜਨਤਕ ਸਥਾਨਾਂ 'ਤੇ ਮਾਸਕ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ। ਟਰੰਪ ਦੇ ਨਜ਼ਦੀਕੀ ਲੋਕਾਂ ਨੇ 'ਏਪੀ' ਨੂੰ ਦੱਸਿਆ ਕਿ ਰਾਸ਼ਟਰਪਤੀ ਨੂੰ ਇਸ ਵਾਰ ਦਾ ਡਰ ਹੈ ਕਿ ਮਾਸਕ ਪਹਿਨਣ ਨਾਲ ਉਹ ਕਮਜ਼ੋਰ ਪ੍ਰਤੀਤ ਹੋਣਗੇ ਅਤੇ ਇਸ ਨਾਲ ਲੋਕਾਂ ਦਾ ਧਿਆਨ ਆਰਥਕ ਰੂਪ ਤੋਂ ਉੱਬਰਣ ਦੀ ਬਜਾਏ ਜਨ ਸਿਹਤ ਸੰਕਟ 'ਤੇ ਕੇਂਦਰਿਤ ਹੋ ਜਾਵੇਗਾ।


author

cherry

Content Editor

Related News